nabaz-e-punjab.com

ਪੰਥਕ ਅਕਾਲੀ ਲਹਿਰ ਵੱਲੋਂ ਕੋਰ ਕਮੇਟੀ ਵਿੱਚ ਵਾਧਾ, ਪਰਿਵਾਰ ਪੁਰਖੀ ਪ੍ਰਬੰਧ ਤੋਂ ਨਿਜਾਤ ਜ਼ਰੂਰੀ

ਗੁਰੂਘਰਾਂ ਨੂੰ ਪੰਥ ਦੋਖੀਆਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਸਿੱਖ ਸੰਗਤ ਅੱਗੇ ਆਵੇ

ਨਬਜ਼-ਏ-ਪੰਜਾਬ, ਮੁਹਾਲੀ, 13 ਫਰਵਰੀ:
ਪੰਥਕ ਅਕਾਲੀ ਲਹਿਰ ਵੱਲੋਂ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਜਥੇਬੰਦੀ ਦੀ ਕੋਰ ਕਮੇਟੀ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਪੰਥਕ ਅਕਾਲੀ ਲਹਿਰ ਦੀ ਪਹਿਲਾ ਐਲਾਨੀ 21 ਮੈਂਬਰੀ ਕੋਰ ਕਮੇਟੀ ਵਿੱਚ ਹੁਣ ਸਰਬਜੀਤ ਸਿੰਘ ਸੁਹਾਗਹੇੜੀ (ਫ਼ਤਹਿਗੜ੍ਹ ਸਾਹਿਬ) ਗੁਰਮੀਤ ਸਿੰਘ ਸ਼ਾਟੂ, ਰਾਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ, ਸਰੂਪ ਸਿੰਘ ਸੰਧਾ, ਸਾਗਰ ਸਿੰਘ ਝੁਨੀਰ, ਮਨਦੀਪ ਸਿੰਘ, ਨਵਦੀਪ ਸਿੰਘ, ਸ਼ਮਸ਼ੇਰ ਸਿੰਘ ਬਠਿੰਡਾ ਨੂੰ ਸ਼ਾਮਲ ਕੀਤਾ ਗਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਪੰਥਕ ਅਕਾਲੀ ਲਹਿਰ ਦੇ ਮੁੱਖ ਬੁਲਾਰੇ ਜਥੇਦਾਰ ਰਵੇਲ ਸਿੰਘ ਸਹਾਏਪੁਰ ਅਤੇ ਦਫ਼ਤਰ ਸਕੱਤਰ ਅੰਮ੍ਰਿਤ ਸਿੰਘ ਨੇ ਦਿੱਤੀ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇੱਕ ਪਰਿਵਾਰ ਪੁਰਖੀ ਪ੍ਰਬੰਧ ਤੋਂ ਨਿਜਾਤ ਦਿਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਕੇ ਪੰਥਕ ਮਾਣ ਮਰਿਆਦਾ ਬਹਾਲ ਕਰਾਉਣ ਲਈ ਅੱਗੇ ਆਉਣ।
ਜਥੇਦਾਰ ਸਹਾਏਪੁਰ ਅਤੇ ਅੰਮ੍ਰਿਤ ਸਿੰਘ ਨੇ ਸਪੱਸ਼ਟ ਕੀਤਾ ਕਿ ਪੰਥਕ ਅਕਾਲੀ ਲਹਿਰ ਸਿਰਫ਼ ਧਰਮ ਦੇ ਖੇਤਰ ਵਿੱਚ ਹੀ ਕੰਮ ਕਰੇਗੀ ਅਤੇ ਸਿਆਸੀ ਗਤੀਵਿਧੀਆ ਵਿੱਚ ਹਿੱਸਾ ਨਹੀਂ ਲਵੇਗੀ। ਇਸ ਲਈ ਸਮੂਹ ਸਿੱਖਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਇੱਕ ਪਰਿਵਾਰ ਵੱਲੋਂ ਚਲਾਈ ਜਾ ਰਹੀ ਪਾਰਟੀ ਵੱਲੋਂ ਕੀਤੇ ਜਾ ਰਹੇ ਸਿੱਖੀ ਸਿਧਾਂਤਾਂ ਦੇ ਖਿਲਵਾੜ ਨੂੰ ਰੋਕਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਤਾਂ ਜੋ ਪੰਥ ਦੋਖੀਆ ਦੇ ਕਬਜ਼ਿਆਂ ਤੋਂ ਗੁਰੂ-ਘਰੋਂ ਨੂੰ ਆਜ਼ਾਦ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਥਕ ਅਕਾਲੀ ਲਹਿਰ ਦੇ ਹੋਰ ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਰਾਜਧਾਨੀ ਦੇ ਘਿਰਾਓ ਕਰਨ ਲਈ ਕਿਸਾਨਾਂ ਦੀ ਲਾਮਬੰਦੀ

ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਰਾਜਧਾਨੀ ਦੇ ਘਿਰਾਓ ਕਰਨ ਲਈ ਕਿਸਾਨਾਂ ਦੀ ਲਾਮਬੰਦੀ ਨਬਜ਼-ਏ-ਪੰਜਾਬ, ਮੁਹਾਲੀ,…