ਮੁਹਾਲੀ ਤੋਂ ਮਨਾਲੀ ਆਪਣੇ ਘਰ ਪਹੁੰਚੀ ਕੰਗਨਾ ਰਣੌਤ, ਕੂਲ੍ਹ ਦੇਵੀ ਦੇ ਮੰਦਰ ’ਚ ਮੱਥਾ ਟੇਕਿਆ

ਸਵੇਰੇ ਸਵਾ 11 ਵਜੇ ਮੁੰਬਈ ਤੋਂ ਇੰਡਗੋ ਦੇ ਜਹਾਜ਼ ਵਿੱਚ ਮੁਹਾਲੀ ਏਅਰਪੋਰਟ ’ਤੇ ਪਹੁੰਚੀ ਸੀ ਅਦਾਕਾਰਾ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਸਤੰਬਰ:
ਮਸ਼ਹੂਰ ਅਦਾਕਾਰ ਸ਼ੁਸਾਂਤ ਰਾਜਪੂਤ ਦੀ ਭੇਦਭਰੀ ਮੌਤ ਤੋਂ ਬਾਅਦ ਮਹਾ ਨਗਰੀ ਮੁੰਬਈ ਵਿੱਚ ਡਰੱਗ ਮਾਫ਼ੀਆ ਖ਼ਿਲਾਫ਼ ਆਪਣੀ ਬੁਲੰਦ ਕਰਨ ਵਾਲੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ ਸਵਾ 11 ਵਜੇ ਮੁੰਬਈ ਤੋਂ ਇੰਡਗੋ ਦੇ ਜਹਾਜ਼ ਵਿੱਚ ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਪਹੁੰਚੀ। ਅੱਜ ਵੀ ਉਨ੍ਹਾਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਅਤੇ ਜਦੋਂ ਮੀਡੀਆ ਕਰਮੀਆਂ ਨੇ ਗੱਲਬਾਤ ਕਰਨ ਲਈ ਕੰਗਨਾ ਨੂੰ ਆਵਾਜ਼ ਦਿੱਤੀ ਤਾਂ ਉਹ ਹੱਥ ਹਿਲਾਉਂਦੇ ਹੋਏ ਅੱਗੇ ਨਿਕਲ ਗਈ।
ਮੁਹਾਲੀ ਹਵਾਈ ਅੱਡੇ ਤੋਂ ਕੰਗਨਾ ਆਪਣੀ ਭੈਣ ਰੰਗੋਲੀ ਨਾਲ ਕਾਰ ਵਿੱਚ ਬੈਠ ਕੇ ਮਨਾਲੀ ਲਈ ਰਵਾਨਾ ਹੋ ਗਈ। ਉਹ ਸੜਕ ਰਸਤੇ ਮਨਾਲੀ ਜਾਵੇਗੀ। ਦੱਸਿਆ ਗਿਆ ਹੈ ਕਿ ਕੰਗਨਾ ਆਪਣੇ ਘਰ ਜਾਣ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਵਿੱਚ ਸਥਿਤ ਕੂਲ੍ਹ ਦੇਵੀ ਦੇ ਮੰਦਰ ਵਿੱਚ ਪੂਜਾ ਕੀਤੀ ਜਾਵੇਗੀ। ਕੰਗਨਾ ਦੀ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਦਸਤੇ ਦੀਆਂ ਦੋ ਗੱਡੀਆਂ ਅੱਗੇ ਅਤੇ ਦੋ ਗੱਡੀਆਂ ਅਦਾਕਾਰਾ ਦੀ ਕਾਰ ਦੇ ਪਿੱਛੇ ਚਲ ਰਹੀਆਂ ਸਨ। ਉਧਰ, ਜਿਵੇਂ ਹੀ ਕੰਗਨਾ ਦਾ ਕਾਫ਼ਲਾ ਮੁਹਾਲੀ ਏਅਰਪੋਰਟ ਸੜਕ ਤੋਂ ਹੁੰਦਾ ਹੋਇਆ ਖਰੜ-ਰੂਪਨਗਰ ’ਤੇ ਚੜ੍ਹਿਆ ਤਾਂ ਫਲਾਈਓਵਰ ਅਤੇ ਐਲੀਵੇਟਿਡ ਸੜਕ ਦਾ ਨਿਰਮਾਣ ਚੱਲਣ ਕਾਰਨ ਕਾਫੀ ਸਮਾਂ ਕੰਗਨਾ ਦਾ ਕਾਫ਼ਲਾ ਜਾਮ ਵਿੱਚ ਫਸਿਆ ਰਿਹਾ। ਇਸ ਤੋਂ ਅੱਗੇ ਵੀ ਕਈ ਥਾਵਾਂ ’ਤੇ ਕੰਗਨਾ ਦੇ ਕਾਫ਼ਲੇ ਨੂੰ ਸੜਕ ਜਾਮ ਦਾ ਸਾਹਮਣਾ ਕਰਨਾ ਪਿਆ ਹੈ। ਰਸਤੇ ਵਿੱਚ ਉਹ ਕੁੱਝ ਪਲਾਂ ਲਈ ਭਰਤਗੜ੍ਹ ਵਿੱਚ ਵੀ ਰੁਕੇ ਅਤੇ ਆਪਣੇ ਖਾਸ ਸਮਰਥਕਾਂ ਨਾਲ ਮੁਲਾਕਾਤ ਕੀਤੀ।
ਮੁਹਾਲੀ ਹਵਾਈ ਅੱਡੇ ’ਤੇ ਪਹੁੰਚਦੇ ਹੀ ਕੰਗਨਾ ਨੇ ਆਪਣੇ ਦਬੰਗ ਅੰਦਾਜ਼ ਵਿੱਚ ਟਵੀਟ ਕਰਕੇ ਮਹਾਰਾਸ਼ਟਰ ਸਰਕਾਰ ਅਤੇ ਸ਼ਿਵ ਸੈਨਿਕਾ ਪ੍ਰਤੀ ਖੂਬ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਕੋਈ ਉਸ ਨੂੰ ਕਮਜ਼ੋਰ ਸਮਝਣ ਦੀ ਭੁੱਲ ਨਾ ਕਰੇ। ਕਿਉਂਕਿ ਮੈਂ ਕਮਜ਼ੋਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਵਿਰੋਧੀ ਇਕ ਅੌਰਤ ਨੂੰ ਡਰਾ ਧਮਕਾ ਕੇ ਆਪਣਾ ਖ਼ੁਦ ਦਾ ਅਕਸ ਖਰਾਬ ਕਰ ਰਹੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ ਜਿਵੇਂ ਹੀ ਅਦਾਕਾਰਾ ਕੰਗਨਾ ਰਣੌਤ ਦੇ ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਆਉਣ ਦੀ ਸੂਚਨਾ ਮਿਲੀ ਤਾਂ ਅਦਾਕਾਰਾ ਦੀ ਸੁਰੱਖਿਆ ਦੇ ਮੱਦੇਨਜ਼ਰ ਕੌਮਾਂਤਰੀ ਏਅਰਪੋਰਟ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਏਅਰਪੋਰਟ ਦਾ ਅੰਦਰਲਾ ਅਤੇ ਬਾਹਰੀ ਹਿੱਸਾ ਪੁਲੀਸ ਛਾਊਣੀ ਵਿੱਚ ਤਬਦੀਲ ਸੀ। ਅੱਜ ਵੀ ਕੰਗਨਾ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਸੁਰੱਖਿਆ ਅਮਲੇ ਨੂੰ ਕਿਸੇ ਮੀਡੀਆ ਕਰਮੀ ਨੂੰ ਕੰਗਨਾ ਦੇ ਨੇੜੇ ਤੇੜ ਆਉਣਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…