nabaz-e-punjab.com

10 ਜ਼ਿਲ•ਾ ਭਲਾਈ ਅਫ਼ਸਰ ਅਤੇ 23 ਤਹਿਸੀਲ ਭਲਾਈ ਅਫ਼ਸਰ ਤਬਦੀਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 22 ਫ਼ਰਵਰੀ:
ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ 10 ਜ਼ਿਲ•ਾ ਭਲਾਈ ਅਫ਼ਸਰਾਂ ਅਤੇ 23 ਤਹਿਸੀਲ ਭਲਾਈ ਅਫ਼ਸਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ•ਾ ਭਲਾਈ ਅਫ਼ਸਰ ਸੁਖਵਿੰਦਰ ਸਿੰਘ ਨੂੰ ਲੁਧਿਆਣਾ, ਜਸਦੇਵ ਸਿੰਘ ਨੂੰ ਪਠਾਨਕੋਟ, ਲਖਵਿੰਦਰ ਸਿੰਘ ਨੂੰ ਹੁਸ਼ਿਆਰਪੁਰ, ਕਮਲਜੀਤ ਕੌਰ ਰਾਜੂ ਨੂੰ ਜਲੰਧਰ, ਸਰਦੂਲ ਸਿੰਘ ਨੂੰ ਬਰਨਾਲਾ, ਬਲਜਿੰਦਰ ਬਾਂਸਲ ਨੂੰ ਬਠਿੰਡਾ, ਜਗਮੋਹਨ ਸਿੰਘ ਨੂੰ ਅੰਮ੍ਰਿਤਸਰ, ਪੱਲਵ ਸ਼੍ਰੇਸਠਾ ਨੂੰ ਸ੍ਰੀ ਮੁਕਤਸਰ ਸਾਹਿਬ, ਬਿਕਰਮਜੀਤ ਸਿੰਘ ਨੂੰ ਮੋਗਾ ਅਤੇ ਵਾਧੂ ਚਾਰਜ ਫਿਰੋਜ਼ਪੁਰ ਅਤੇ ਹਰਪਾਲ ਸਿੰਘ ਨੂੰ ਤਰਨ ਤਾਰਨ ਵਿਖੇ ਤਾਇਨਾਤ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਤਹਿਸੀਲ ਭਲਾਈ ਅਫ਼ਸਰ ਰਣਜੀਤ ਸਿੰਘ ਨੂੰ ਗੁਰੂ ਹਰਸਹਾਏ (ਫਿਰੋਜ਼ਪੁਰ), ਸੁਨੀਤਾ ਰਾਣੀ ਨੂੰ ਬਰਨਾਲਾ (ਬਰਨਾਲਾ), ਸੁਖਜੀਤ ਸਿੰਘ ਨੂੰ ਫਾਜ਼ਿਲਕਾ (ਫਾਜ਼ਿਲਕਾ) ਅਸ਼ੋਕ ਕੁਮਾਰ ਨੂੰ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ), ਸਰਬਜੀਤ ਕੌਰ ਨੂੰ ਲੁਧਿਆਣਾ ਪੂਰਵੀ (ਲੁਧਿਆਣਾ), ਗੌਰਵ ਸੋਨੀ ਨੂੰ ਬੁਢਲਾਡਾ (ਮਾਨਸਾ), ਗਗਨ ਗੋਇਲ ਨੂੰ ਤਲਵੰਡੀ ਸਾਬੋ (ਬਠਿੰਡਾ), ਮੋਨੂੰ ਗਰਗ ਨੂੰ ਪਟਿਆਲਾ (ਪਟਿਆਲਾ), ਰਵਿੰਦਰ ਸਿੰਘ ਅਟਵਾਲ ਨੂੰ ਬਠਿੰਡਾ (ਬਠਿੰਡਾ), ਅਮਲੇਸ਼ ਸਿੰਗਲਾ ਨੂੰ ਖਰੜ, (ਐਸ.ਏ.ਐਸ. ਨਗਰ), ਪਰਮਜੀਤ ਸਿੰਘ ਨੂੰ ਚਮਕੌਰ ਸਾਹਿਬ (ਰੂਪਨਗਰ), ਪਰਦੀਪ ਕੁਮਾਰ ਨੂੰ ਮੋਹਾਲੀ (ਮੋਹਾਲੀ), ਗੁਰਮੀਤ ਸਿੰਘ ਨੂੰ ਫਤਹਿਗੜ• ਸਾਹਿਬ, ਵਿੱਕੀ ਨੂੰ ਨਾਭਾ (ਪਟਿਆਲਾ), ਕੁਲਵਿੰਦਰ ਕੌਰ ਨੂੰ ਧੂਰੀ (ਸੰਗਰੂਰ), ਅਨਾਇਤ ਵਾਲੀਆ ਨੂੰ ਸੰਗਰੂਰ (ਸੰਗਰੂਰ), ਜਗਬੀਰ ਸਿੰਘ ਨੂੰ ਸੁਨਾਮ (ਸੰਗਰੂਰ), ਸੁਖਪੀ੍ਰਤ ਕੌਰ ਨੂੰ ਖੰਨਾ (ਲੁਧਿਆਣਾ), ਸੁਰਿੰਦਰ ਸਿੰਘ ਢਿੱਲੋਂ ਨੂੰ ਅੰਮ੍ਰਿਤਸਰ-2 (ਅੰਮ੍ਰਿਤਸਰ), ਹਰਦੇਵ ਸਿੰਘ ਨੂੰ ਤਰਨ ਤਾਰਨ (ਤਰਨ ਤਾਰਨ), ਗੁਰਮੀਤ ਸਿੰਘ ਕੜਿਆਲ ਨੂੰ ਜੀਰਾ (ਫਿਰੋਜ਼ਪੁਰ) , ਨਵਦੀਪ ਕੌਸ਼ਲ ਨੂੰ ਖਮਾਣੋਂ (ਫਤਿਹਗੜ• ਸਾਹਿਬ) ਅਤੇ ਸੁਮਿਤ ਕੁਮਾਰ ਨੂੰ ਰਾਜਪੁਰਾ (ਪਟਿਆਲਾ) ਵਿਖੇ ਤਾਇਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…