
ਬਿਹਾਰ ਦੇ ਮੁਜੱਫਰਪੁਰ ਵਿੱਚ ਸੜਕ ਤੇ ਮੌਤ ਦਾ ਖੂਨੀ ਖੇਲ ,ਵੱਖ ਵੱਖ ਜਗ੍ਹਾ ਤੇ 10 ਲੋਕਾਂ ਦੀ ਮੌਤ।
ਨਬਜ਼-ਏ-ਪੰਜਾਬ ਬਿਊਰੋ, ਮੁਜੱਫਰਪੁਰ 10 ਫ਼ਰਵਰੀ ( ਕੁਲਜੀਤ ਸਿੰਘ ):
ਬਿਹਾਰ ਦੇ ਮੁਜੱਫਰਪੁਰ ਵਿੱਚ ਵੱਖ ਵੱਖ ਸੜਕ ਹਾਦਸਿਆਂ ਵਿੱਚ 10 ਲੋਕਾਂ ਦੀ ਮਾਰੇ ਜਾਣ ਦੀ ਖਬਰ ਮਿਲੀ ਹੈ।ਪਹਿਲੀ ਖਬਰ ਮੁਜੱਫਰਪੁਰ ਮੋਤੀਹਾਰੀ ਮੁੱਖ ਮਾਰਗ ਦੀ ਹੈ ਜਿੱਥੇ ਇੱਕ ਅਣਪਛਾਤੇ ਵਾਹਨ ਵੱਲੋਂ ਤਿੰਨ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਨੂੰ ਕੁਚਲ ਕੇ ਫਰਾਰ ਹੋ ਗਿਆ।ਇਸ ਘਟਨਾ ਵਿੱਚ ਤਿੰਨਾਂ ਜਾਣਿਆ ਦੀ ਮੌਕੇ ਤੇ ਮੌਤ ਹੋ ਗਈ।ਦੂਜੀ ਘਟਨਾ ਝਪਹਾ ਵਿੱਚ ਹੋਈ ਜਿੱਥੇ ਟਰੱਕ ਅਤੇ ਆਟੋ ਦੀ ਟੱਕਰ ਵਿੱਚ 8 ਲੋਕਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11.15 ਵਜੇ ਇਹ ਹਾਦਸਾ ਹੋਇਆ ।ਇਹ ਤਿੰਨੋ ਮੋਟਰਸਾਈਕਲ ਸਵਾਰ ਜੋ ਮੋਤੀਪੁਰ ਸ਼ੇ ਕਾਂਤੀ ਵੱਲ ਜਾ ਰਹੇ ਸਨ।ਮ੍ਰਿਤਕਾਂ ਦੀ ਪਹਿਚਾਣ ਕਾਂਤੀ ਨਗਰ ਪੰਚਾਇਤ ਵਾਰਡ ਨੰਬਰ 3 ਦੇ ਸਟੇਸ਼ਨ ਟੋਲਾ ਦੇ ਮੁੰਨਾ ਰਾਏ ,ਸ਼ਿਵਨਾਥ ਰਾਏ ,ਅਤੇ ਭਾਰਤ ਰਾਏ ਦੇ ਰੂਪ ਵਿੱਚ ਹੋਈ।ਇਹ ਤਿੰਨੋ ਜਾਣੇ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ।ਗੁੱਸੇ ਵਿੱਚ ਆਏ ਲੋਕਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ।ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਪਹੁੰਚੇ।
ਇਸੇ ਤਰਾਂ ਦੂਜੀ ਘਟਨਾ ਮੁੱਜਫਰਪੁਰ ਅਹਿਆਪੁਰ ਥਾਣੇ ਦੇ ਤਹਿਤ ਆਉਂਦੇ ਇਲਾਕੇ ਬਿਖਨਪੁਰ ਵਿੱਚ ਹੋਈ ।ਜਿੱਥੇ ਮੁਜਫਰਪੁਰ ਤੋਂ ਤੁਰਕੀ ਨੂੰ ਜਾ ਰਹੇ ਸਵਾਰੀਆਂ ਨਾਲ ਭਰੇ ਆਟੋ ਵਿੱਚ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਦੀ ਸਿੱਧੀ ਟੱਕਰ ਹੋ ਗਈ।ਇਸ ਟੱਕਰ ਵਿਚ ਆਟੋ ਦੇ ਪਰਖਚੇ ਉਡ ਗਏ।ਇਸ ਆਟੋ ਵਿੱਚ ਸਵਾਰ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਅਤੇ ਤਿੰਨਾਂ ਦੀ ਮੌਤ ਹਸਪਤਾਲ ਵਿੱਚ ਹੋਈ।ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਬੱਚਾ ਵੀ ਸ਼ਾਮਿਲ ਹੈ।ਇਸ ਤੋਂ ਇਲਾਵਾ ਕਰੀਬ ਅੱਧੀ ਦਰਜਨ ਲੋਕ ਜਖਮੀ ਹੋ ਗਏ ਜਿਨਾ ਨੂੰ ਇਲਾਜ ਵਾਸਤੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।ਇਸ ਘਟਨਾ ਤੋਂ ਬਾਅਦ ਬਿਹਾਰ ਦੇ ਨੈਸ਼ਨਲ ਹਾਈਵੇ ਨੰਬਰ 77 ਤੇ ਲੋਕਾਂ ਦੇ ਗੁੱਸੇ ਕਾਰਣ ਭਾਰੀ ਤਣਾਅ ਹੈ।ਲਾਸ਼ ਨਾ ਉਠਾਉਣ ਤੇ ਪੁਲਿਸ ਨੂੰ ਮਜਬੂਰਨ ਲਾਠੀਚਾਰਜ ਕਰਨਾ ਪਿਆ।