
ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੂਲ ਪਿੰਗਲਵਾੜਾ ਦਾ ਨਤੀਜਾ 100 % ਰਿਹਾ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 16ਮਾਰਚ (ਕੁਲਜੀਤ ਸਿੰਘ ):
ਅੱਜ ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੂਲ ਜੋ ਕਿ ਪਿੰਗਲਵਾੜਾ ਸੁਸਾਇਟੀ ਆਫ਼ ਓਨਟਾਰੀਓ (ਕੈਨੇਡਾ) ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਦੁਆਰਾ ਚਲਾਇਆ ਜਾ ਰਿਹਾ ਹੈ, ਦੀਆਂ ਸਲਾਨਾ ਪ੍ਰੀਖਿਆਵਾਂ ਦੇ ਨਤੀਜੇ ਪਿੰਗਲਵਾੜਾ ਸੰਸਥਾ ਦੇ ਪ੍ਰਧਾਨ ਡਾ: ਇੰਦਰਜੀਤ ਕੌਰ ਜੀ ਅਤੇ ਪਿੰਗਲਵਾੜਾ ਸੁਸਾਇਟੀ ਆਫ ਓਨਟਾਰੀਓ (ਕੈਨੇਡਾ) ਦੇ ਚੇਅਰਪਰਸਨ ਮਿਸਜ਼ ਅਬਿਨਾਸ਼ ਕੌਰ ਜੀ ਦੀ ਹਾਜ਼ਰੀ ਵਿੱਚ ਐਲਾਨੇ ਗਏ।ਇਸ ਗੱਲ ਦਾ ਪ੍ਰਗਟਾਵਾ ਸਕੂਲ ਦੇ ਪ੍ਰਿੰਸੀਪਲ ਸ੍ਰ: ਗੁਰਦੇਵ ਸਿੰਘ ਅਤੇ ਸਿੱਖਿਆ ਸਲਾਹਕਾਰ ਸ੍ਰ: ਗੁਰਨਾਇਬ ਸਿੰਘ ਨੇ ਸਾਂਝੇ ਤੌਰ ‘ਤੇ ਕਰਦੇ ਹੋਏ ਦੱਸਿਆ ਕਿ ਸਕੂਲ ਦਾ ਨਤੀਜਾ ੧੦੦% ਰਿਹਾ ਹੈ ਅਤੇ ਸਾਰੇ ਬੱਚੇ ਵਧੀਆ ਨੰਬਰ ਪ੍ਰਾਪਤ ਕਰਕੇ ਪਾਸ ਹੋਏ ਹਨ। ਇਸ ਮੌਕੇ ਡਾ: ਇੰਦਰਜੀਤ ਕੌਰ ਅਤੇ ਮੈਡਮ ਅਬਿਨਾਸ਼ ਕੌਰ ਨੇ ਬੱਚਿਆਂ ਨੂੰ ਆਪਣੇ ਸੰਬੋਧਨੀ ਭਾਸ਼ਨ ਵਿੱਚ ਭਗਤ ਪੂਰਨ ਸਿੰਘ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਪ੍ਰਤੀ ਸੁਚੱਜੇ ਢੰਗ ਨਾਲ ਜ਼ਿੰਮੇਵਾਰੀਆਂ ਨਿਭਾ ਕੇ ਬੱਚੇ ਭਵਿੱਖ ਵਿੱਚ ਸੰਸਥਾ ਦਾ ਨਾਂ ਉੱਚਾ ਕਰਨ ਅਤੇ ਚੰਗੇ ਨਾਗਰਿਕ ਬਣਨ। ਇਸ ਮੌਕੇ ਉਨ੍ਹਾਂ ਨੇ ਪ੍ਰੀਖਿਆ ਵਿੱਚ ਅਵੱਲ ਰਹਿਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਹੋਰ ਸਖ਼ਤ ਮਿਹਨਤ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ