ਨਗਰ ਕੌਂਸਲ ਕੁਰਾਲੀ ਦੀ ਮੀਟਿੰਗ ਵਿੱਚ 11.31 ਕਰੋੜ ਦਾ ਸਾਲਾਨਾ ਬਜਟ ਪਾਸ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਮਾਰਚ:
ਸਥਾਨਕ ਨਗਰ ਕੌਂਸਲ ਦੀ ਮੀਟਿੰਗ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਦੀ ਅਗਵਾਈ ਵਿਚ ਹੋਈ ਜਿਸ ਵਿਚ ਨਗਰ ਕੌਂਸਲ ਦਾ ਸਾਲ 2017-18 ਲਈ ਕੁੱਲ 11.31 ਕਰੋੜ ਦਾ ਸਲਾਨਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਕੌਂਸਲਰ ਸ਼ਿਵ ਵਰਮਾ ਨੇ ਪਿਛਲੇ ਮੀਟਿੰਗ ਦੀ ਪੁਸ਼ਟੀ ਹੁੰਦਿਆਂ ਹੀ ਪੀਣ ਵਾਲੇ ਪਾਣੀ ਦੇ ਲੱਗ ਰਹੇ ਟਿਊਬਲਾਂ ਸਬੰਧੀ ਮੁੱਦਾ ਚੁੱਕਦੇ ਹੋਏ ਜਲਦ ਤੋਂ ਜਲਦ ਸ਼ਹਿਰ ਵਿਚ ਟਿਊਬਲ ਲਗਾਉਣ ਦਾ ਕੰਮ ਪੂਰਾ ਕਰਨ ਦੀ ਮੰਗ ਕੀਤੀ। ਇਸ ਦੌਰਾਨ ਕੌਂਸਲਰ ਬਹਾਦਰ ਸਿੰਘ ਓ.ਕੇ ਨੇ ਕਿਹਾ ਕਿ ਆਉਣ ਵਾਲੇ ਗਰਮੀ ਦੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਨਾ ਜੂਝਣਾ ਪਵੇ ਇਸ ਨੂੰ ਮੁਖ ਵੇਖਦਿਆਂ ਰਹਿੰਦੇ ਚਾਰ ਟਿਊਬਲ ਲਗਾ ਦਿੱਤੇ ਜਾਣ। ਇਸ ਦੌਰਾਨ ਮਹੌਲ ਗਰਮ ਗਰਮੀ ਵਾਲਾ ਹੋ ਗਿਆ ਜਿਹੜੀਆਂ ਚਾਰ ਥਾਵਾਂ ਤੇ ਟਿਊਬਲ ਲਗਾਉਣ ਦਾ ਕੰਮ ਫੇਲ ਹੋਇਆ ਸੀ ਉਨ੍ਹਾਂ ਥਾਵਾਂ ਦੀ ਚੋਣ ਕਰਨ ਲਈ ਦੋਬਾਰਾ ਮਤਾ ਮੀਟਿੰਗ ਵਿਚ ਰੱਖਣ ਲਈ ਕਿਹਾ ਗਿਆ। ਇਸ ਦੌਰਾਨ ਇਸ ਦੌਰਾਨ ਸਾਲ 2017-18 ਲਈ ਆਮਦਨ ਦਾ ਕੁੱਲ ਟੀਚਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ 11.31 ਕਰੋੜ ਰੱਖਿਆ ਗਿਆ। ਜਿਸ ਵਿੱਚ ਹਾਊਸ ਟੈਕਸ 10 ਲੱਖ, ਪ੍ਰਾਪਰਟੀ ਟੈਕਸ 45 ਲੱਖ, ਵੈਟ 570 ਲੱਖ, ਬਿਜਲੀ ਤੇ ਚੁੰਗੀ 40 ਲੱਖ, ਐਕਸਾਈਜ ਡਿਊਟੀ 300 ਲੱਖ, ਵਾਟਰ ਰੇਟ 40 ਲੱਖ, ਰੇਂਟ ਅਤੇ ਤਹਿਬਜ਼ਾਰੀ 8 ਲੱਖ, ਲਾਇਸੈਂਸ 1 ਲੱਖ, ਬਿਜਲੀ ਐਪਲੀਕੇਸ਼ਨ ਫੀਸ 50 ਲੱਖ, ਐਡਵਰਟਾਈਜ਼ਮੈਂਟ 12 ਲੱਖ, ਫੁਟਕਲ ਆਮਦਨ 25 ਲੱਖ ਅਤੇ ਪਲਾਟਾਂ ਦੀ ਰੈਗੂਲੇਸ਼ਨ ਫੀਸ 30 ਲੱਖ ਰੁਪਏ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਲਖਵੀਰ ਲੱਕੀ ਮੀਤ ਪ੍ਰਧਾਨ, ਸ਼ਿਵ ਵਰਮਾ, ਪਰਮਜੀਤ ਪੰਮੀ, ਦਵਿੰਦਰ ਠਾਕੁਰ, ਰਾਜਦੀਪ ਹੈਪੀ, ਵਿਨੀਤ ਕਾਲੀਆ, ਕੁਲਵੰਤ ਕੌਰ ਪਾਬਲਾ, ਅਮ੍ਰਿਤਪਾਲ ਕੌਰ ਬਾਠ, ਭਾਨੂੰ ਪ੍ਰਤਾਪ, ਲਾਡੀ, ਸ਼ਾਲੂ ਧੀਮਾਨ, ਸੁਖਜੀਤ ਕੌਰ ਸੋਢੀ, ਗੌਰਵ ਗੁਪਤਾ ਵਿਸ਼ੂ, ਕਾਰਜ ਸਾਧਕ ਅਫਸਰ ਜਗਜੀਤ ਸਿੰਘ ਸ਼ਾਹੀ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …