ਅਫੀਮ ਤਸਕਰ ਦੇ ਬੈਂਕ ਲਾਕਰ ਤੋੱ ਮਿਲੀ 116 ਗ੍ਰਾਮ ਅਫੀਮ, ਨਕਦੀ ਅਤੇ 21 ਲੱਖ ਦੇ ਗਹਿਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਐਸਟੀਐਫ ਮੁਹਾਲੀ ਦੀ ਵਿਸ਼ੇਸ਼ ਟੀਮ ਵੱਲੋਂ ਕੁੱਝ ਸਮਾਂ ਪਹਿਲਾਂ ਐਸਟੀਐਫ਼ ਥਾਣੇ ਵਿੱਚ ਅਫੀਮ ਦੀ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤੇ ਗਏ ਇੱਕ ਮਹਿਲਾ ਮੁਲਜ਼ਮ ਸਵੀਟੀ ਦੇ ਬੈਂਕ ਲਾਕਰ ਤੋਂ 116 ਗਰਾਮ ਅਫ਼ੀਮ, 1 ਲੱਖ 91 ਹਜਾਰ 331 ਰੁਪਏ ਨਕਦੀ ਅਤੇ 707 ਗਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਐਸਟੀਐਫ ਦੇ ਐਸ.ਪੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸਟੀਐਫ ਥਾਣੇ ਦੇ ਐਸਐਚਓ ਰਾਮ ਦਰਸ਼ਨ ਦੀ ਟੀਮ ਵੱਲੋਂ ਇਸ ਸਬੰਧੀ ਮੁਲਜ਼ਮ ਅੌਰਤ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ਦੇ ਹੁਕਮਾਂ ਤਹਿਤ ਅੰਬਾਲਾ ਸਥਿਤ ਸਟੇਟ ਬੈਂਕ ਆਫ਼ ਇੰਡੀਆ ਵਿਚਲੇ ਲਾਕਰ ਨੂੰ ਖੋਲ੍ਹ ਕੇ ਚੈਂਕ ਕਰਨ ਤੇ ਉਸ ’ਚੋਂ ਉਕਤ ਸਾਰਾ ਸਾਮਾਨ ਬਰਾਮਦ ਕੀਤਾ ਗਿਆ ਹੈ।
ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਇਹ ਸੋਨਾ ਮੁਲਜ਼ਮ ਅੌਰਤ ਦੇ ਪਤੀ ਬਲਦੇਵ ਸਿੰਘ ਨੇ ਡਰੱਗ ਮਨੀ ਨਾਲ ਹੀ ਖਰੀਦਿਆ ਸੀ ਅਤੇ ਇਸ ਤੋਂ ਇਲਾਵਾ ਉਸ ਵੱਲੋਂ ਵੱਖ ਵੱਖ 12 ਥਾਵਾਂ ’ਤੇ ਖਰੀਦੀ ਗਈ ਪ੍ਰਾਪਰਟੀ ਦੀਆਂ ਰਜਿਸਟ੍ਰੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜਿਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਸਟੀਐਫ਼ ਵੱਲੋਂ ਦਸੰਬਰ 2017 ਵਿੱਚ ਅਫੀਮ ਦੀ ਤਸਕਰੀ ਦੇ ਦੋਸ਼ ਹੇਠ ਸਵੀਟੀ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਬਲਦੇਵ ਸਿੰਘ, ਮਨੋਜ ਕੁਮਾਰ ਅਤੇ ਸਿਮਰਨ ਕੌਰ ਦੇ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 21, 29/61/ 85 ਤਹਿਤ ਮਾਮਲਾ ਦਰਜ ਕਰਕੇ ਉਕਤ ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਵੀਟੀ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਉਸਦਾ ਪਤੀ ਬਲਦੇਵ ਸਿੰਘ ਇਸੇ ਧੰਦੇ ਵਿੱਚ ਹੈ ਅਤੇ ਉਸਦੇ ਵਿਰੁੱਧ ਐਨਡੀਪੀਐਸ ਐਕਟ ਅਧੀਨ ਕਈ ਮਾਮਲੇ ਦਰਜ ਸਨ ਅਤੇ ਉਹ ਜੇਲ੍ਹ ਵਿੱਚ ਬੈਠ ਕੇ ਆਪਣੀ ਪਤਨੀ ਰਾਹੀਂ ਇਹ ਕਾਰੋਬਾਰ ਚਲਾ ਰਿਹਾ ਸੀ।
ਐਸਪੀ ਸੋਹਲ ਨੇ ਦੱਸਿਆ ਕਿ ਸਵੀਟੀ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਦਾ ਪਤੀ ਬਲਦੇਵ ਸਿੰਘ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਜਿੱਥੇ ਉਸ ਦੀ ਮੁਲਾਕਾਤ ਮੁਲਜ਼ਮ ਮਾਮੂ ਨਾਲ ਹੋ ਗਈ। ਇਸ ਮਗਰੋਂ ਉਨ੍ਹਾਂ ਨੇ ਜੇਲ੍ਹ ਵਿੱਚ ਬੈਠ ਕੇ ਸਵੀਟੀ ਰਾਹੀਂ ਨਸ਼ਾ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਮਾਮੂ ਦੇ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ 13 ਕੇਸ ਦਰਜ ਹਨ ਜਦੋਂ ਕਿ ਸਵੀਟੀ ਦੇ ਖ਼ਿਲਾਫ਼ 3 ਕੇਸ ਅੰਬਾਲਾ ਅਤੇ 1 ਕੇਸ ਮੁਹਾਲੀ ਵਿੱਚ ਦਰਜ ਹੈ। ਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨਸ਼ਿਆਂ ਦੀ ਤਸਕਰੀ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …