Share on Facebook Share on Twitter Share on Google+ Share on Pinterest Share on Linkedin ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਵਿਰੁੱਧ ਪ੍ਰਾਈਵੇਟ ਡਾਕਟਰਾਂ ਨੇ ਕੀਤੀ 12 ਘੰਟੇ ਦੀ ਮੁਕੰਮਲ ਹੜਤਾਲ ਮੁਹਾਲੀ, ਖਰੜ ਅਤੇ ਕੁਰਾਲੀ ਦੇ ਹਸਪਤਾਲਾਂ ਵਿਚਲੀਆਂ ਓਪੀਡੀ ਪੂਰਨ ਤੌਰ ’ਤੇ ਰਹੀਆਂ ਬੰਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ: ਕੇਂਦਰ ਸਰਕਾਰ ਵੱਲੋਂ ਮੌਜੂਦਾ ਪਾਰਲੀਮੈਂਟ ਸੈਸ਼ਨ ਵਿੱਚ ਪੇਸ਼ ਕੀਤੇ ਜਾ ਰਹੇ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਦੇ ਵਿਰੋਧ ਵਿੱਚ ਅੱਜ ਇੱਥੇ ਪ੍ਰਾਈਵੇਟ ਡਾਕਟਰਾਂ ਵਲੋੱ 12 ਘੰਟੇ ਦੀ ਹੜਤਾਲ ਕੀਤੀ ਗਈ ਅਤੇ ਆਪਣਾ ਕੰਮ ਕਾਜ ਬੰਦ ਰੱਖਿਆ ਅਤੇ ਸਥਾਨਕ ਫੇਜ਼-3ਬੀ1 ਵਿੱਚ ਵਾਲੀਆ ਸਕਿਨ ਹਾਸਪਿਟਲ ਵਿੱਚ ਮੀਟਿੰਗ ਕਰਕੇ ਕੇੱਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਿਲ ਨੂੰ ਲੋਕ ਵਿਰੋਧੀ ਦੱਸਦਿਆਂ ਇਸਦੇ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਅੱਜ ਮੁਹਾਲੀ, ਖਰੜ ਅਤੇ ਕੁਰਾਲੀ ਦੇ ਸਮੂਹ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਓਪੀਡੀ ਬੰਦ ਰੱਖੀਆਂ ਗਈਆਂ। ਉਂਜ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹੀਆਂ। ਇੰਡੀਅਨ ਮੈਡੀਕਲ ਕੌਂਸਲ ਦੀ ਸਥਾਨਕ ਇਕਾਈ ਦੇ ਪ੍ਰਧਾਨ ਡਾ. ਐਸ.ਐਸ. ਸੋਢੀ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਇਹ ਐਨ ਐਸ ਸੀ ਬਿਲ ਪ੍ਰਾਈਵੇਟ ਮੈਡੀਕਲ ਕਾਲਜਾਂ ਨੂੰ ਫਾਇਦਾ ਦੇਣਾ ਵਾਲਾ ਹੈ ਕਿਉਂਕਿ ਉਹਨਾਂ ਦੀ ਜਾਂਚ ਵੀ ਘੱਟ ਹੁੰਦੀ ਹੈ ਅਤੇ ਨਿੱਜੀ ਮੈਡੀਕਲ ਕਾਲੇਜ ਖੋਲ੍ਹਣ ਜਾਂ ਉਸ ਦੀਆਂ ਸੀਟਾਂ ਵਧਾਉਣ ਵਾਸਤੇ ਜਿੱਥੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਘੱਟ ਹੁੰਦੀਆਂ ਹਨ ਉਥੇ ਉਹਨਾਂ ਲਈ ਸਟੈਂਡਰਡ ਮਿਆਰ ਵੀ ਘੱਟ ਹਨ। ਉਹਨਾਂ ਕਿਹਾ ਕਿ ਇਸ ਨਾਲ ਮੈਡੀਕਲ ਕਾਲੇਜਾਂ ਨੂੰ 60 ਫੀਸਦੀ ਸੀਟਾਂ ਤੇ ਮਨ ਮਰਜੀ ਦੀਆਂ ਫੀਸਾਂ ਲੈਣ ਦੀ ਛੂਟ ਮਿਲੇਗੀ ਜਿਸ ਨਾਲ ਮੈਡੀਕਲ ਸਿੱਖਿਆ ਵੀ ਮਹਿੰਗੀ ਹੋ ਜਾਵੇਗੀ ਅਤੇ ਇਹ ਸਿਰਫ ਅਮੀਰਾਂ ਵਾਸਤੇ ਰਹਿ ਜਾਵੇਗੀ। ਇਸ ਮੌਕੇ ਡਾ ਹੇਮੰਤ ਕੌਸ਼ਲ ਅਤੇ ਡਾ ਸੁਰਿੰਦਰ ਅਰੋੜਾ ਨੇ ਕਿਹਾ ਕਿ ਇਹ ਨਵਾਂ ਬਿਲ ਇਲਾਜ ਦੀ ਮਿਲੀ ਜੁਲੀ ਪ੍ਰਣਾਲੀ ਨੂੰ ਬੜਾਵਾ ਦੇਣ ਵਾਲਾ ਹੋਵੇਗਾ। ਜਿਸ ਨਾਲ ਮਰੀਜਾਂ ਦੀ ਜਿੰਦਗੀ ਲਈ ਖਤਰਾ ਬਣੇਗਾ। ਸੰਸਥਾ ਦੀ ਸਥਾਨਕ ਇਕਾਈ ਦੇ ਸਕੱਤਰ ਡਾ. ਚਰਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਦਾ ਇਹ ਪ੍ਰਸਤਾਵਿਤ ਬਿਲ ਲੋਕ ਵਿਰੋਧੀ ਹੈ ਅਤੇ ਇਸਦਾ ਮਰੀਜਾਂ ਨੂੰ ਵੀ ਨੁਕਸਾਨ ਹੋਵੇਗਾ। ਇਸ ਲਈ ਸਰਕਾਰ ਇਸ ਨੂੰ ਵਾਪਸ ਲਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ