nabaz-e-punjab.com

ਮੈਕਸ ਹਸਪਤਾਲ ਮੁਹਾਲੀ ਵਿੱਚ 12 ਕਿਡਨੀ ਦਾਨੀਆਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਮੈਕਸ ਹਸਪਤਾਲ ਮੁਹਾਲੀ ਵਿੱਚ ਅੱਜ ਵਿਸ਼ਵ ਅੰਗਦਾਨ ਦਿਵਸ ਦੀ ਪੂਰਵ ਸੰਧਿਆ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਲਗਭਗ 12 ਕਿਡਨੀ ਦਾਨੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ’ਤੇ ਡਾ. ਵਿਨੇ ਸਖੂਜਾ, ਡਾ. ਜੀ ਪੀ ਮਲਿਕ, ਡਾ. ਮੁਨੀਸ਼ ਚੌਹਾਨ, ਡਾ. ਜਗਦੀਸ਼ ਸੇਠੀ ਅਤੇ ਡਾ. ਪ੍ਰਣਵ ਸ਼ੰਕਰ ਸਹਿਤ ਹੋਰ ਡਾਕਟਰਾਂ ਨੇ ਦੇਸ਼ ਅੰਗ ਦਾਨਆਂ ਦੀ ਕਮੀ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ।
ਮੈਕਸ ਹਸਪਤਾਲ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਸੰਦੀਪ ਡੋਗਰਾ ਨੇ ਅੰਗ ਦਾਨੀਆਂ ਨੂੰ ਸਨਮਾਨਤ ਕਰਦੇ ਹੋਏ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਵੀ ਪ੍ਰਦਾਨ ਕੀਤੇ, ਜਿਨ੍ਹਾਂ ਨੇ ਸਮਾਜ ਦੇ ਬੰਧਨ ਤੋੜ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਅਤੇ ਦੂਜਿਆਂ ਦੇ ਜੀਵਨ ਨੂੰ ਬਚਾਉਣ ਦੇ ਲਈ ਆਪਣੀ ਕਿਡਨੀ ਦਾਨ ਕੀਤੀ। ਇਨ੍ਹਾਂ ’ਚੋਂ ਜ਼ਿਆਦਾਤਰ ਮਾਤਾਵਾਂ ਅਤੇ ਪਤਨੀਆਂ ਸਨ, ਜਿਹੜਾ ਦਰਸਾਉਂਦਾ ਹੈ ਕਿ ਸਾਡੇ ਪੁਰਸ਼ ਸਮਾਜ ਵਿੱਚ ਅੌਰਤਾਂ ਨੇ ਇੱਕ ਨਵੀਂ ਉਦਾਹਰਣ ਪੇਸ਼ ਕੀਤੀ ਹੈ, ਜਿਸ ’ਚ ਅੰਗਾਂ ਦਾ ਦਾਨ ਮੰਗ ਦੇ ਮੁਕਾਬਲੇ ਬਹੁਤ ਘੱਟ ਹੈ।
ਸਨਮਾਨਿਤ ਲੋਕਾਂ ਵਿੱਚ ਕਰਨਾਲ ਨਿਵਾਸੀ ਨਾਬੋ ਦੇਵੀ (47) ਵੀ ਸ਼ਾਮਲ ਸੀ। ਜਿਨ੍ਹਾਂ ਨੇ ਆਪਣੇ ਪੁੱਤਰ ਰਾਕੇਸ਼ ਮਲਿਕ ਲਈ ਆਪਣੀ ਕਿਡਨੀ ਦਾਨ ਕੀਤੀ ਹੈ। ਰਾਕੇਸ਼ ਦੀ ਆਪਣੀ ਮਾਂ ਉਸ ਸਮੇਂ ਮਰ ਗਈ ਸੀ ਜਦੋਂ ਉਹ ਸਿਰਫ 2 ਸਾਲ ਦੇ ਸਨ। ਉਨ੍ਹਾਂ ਦੇ ਪਿਤਾ ਨੇ ਨਾਬੋ ਦੇਵੀ ਨਾਲ ਦੂਜਾ ਵਿਆਹ ਕੀਤਾ ਸੀ।ਅਨਿਲ ਸ਼ਰਮਾ ਲਈ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ ਸੀ ਜਦੋਂ ਉਨ੍ਹਾਂ ਨੂੰ ਪਤਾ ਚਲਾ ਕਿ ਉਨ੍ਹਾਂ ਦੇ 13 ਸਾਲ ਦਾ ਬੇਟੇ ਨੂੰ ਕਿਡਨੀ ਦਾ ਰੋਗ ਹੈ। ਹੋਰ ਕਈ ਮੁਸ਼ਕਲਾਂ ਦੇ ਨਾਲ ਹੀ ਰਵੀ ਦਾ ਕੱਦ ਅਤੇ ਭਾਰ ਵੀ ਨਹੀਂ ਵੱਧ ਰਹੇ ਸਨ ਅਤੇ ਅਨਿਲ ਨੇ ਆਪਣੇ ਦਿਲ ਦੇ ਟੁਕੜੇ ਨੂੰ ਬਚਾਉਣ ਲਈ ਆਪਣੀ ਕਿਡਨੀ ਨੂੰ ਦਾਨ ਕੀਤਾ ਅਤੇ ਹੁਣ ਟਰਾਂਸਪਲਾਂਟ ਦੇ ਬਾਅਦ ਰਵੀ ਕਾਫ਼ੀ ਤੇਜੀ ਨਾਲ ਠੀਕ ਹੋ ਰਿਹਾ ਹੈ।
ਇਸ ਮੌਕੇ ਜਸਪ੍ਰੀਤ ਨੇ ਕਿਹਾ ਕਿ ਅਸੀਂ ਇੱਕ ਬੰਧਨ ਦਾ ਆਨੰਦ ਮਾਣਿਆ ਜਿਹੜਾ ਸਾਡੇ ਸਬੰਧਾਂ ਤੋਂ ਕਾਫੀ ਉੱਪਰ ਹੈ। ਇਸ ਲਈ ਜਦੋਂ ਮੇਰੇ ਪਿਆਰੇ ਭਰਾ ਦੀ ਜ਼ਿੰਦਗੀ ਬਚਾਉਣ ਦੀ ਗੱਲ ਆਈ ਤਾਂ ਸੋਚਣ ਅਤੇ ਦੂਜੀ ਸਲਾਹ ਲੈਣ ਦਾ ਕੋਈ ਸਵਾਲ ਹੀ ਨਹੀਂ ਸੀ। ਹੋਰ ਪੁਰਸ਼ ਅੰਗਦਾਨੀਆਂ ਵਿੱਚ ਸਰਵਣ ਸਿੰਘ ਅਤੇ ਕੇਵਲ ਕ੍ਰਿਸ਼ਨ ਸਨ। ਕਿਡਨੀ ਦਾਨ ਕਰਨ ਵਾਲੇ ਹੋਰ ਸਨਮਾਨਿਤ ਦਾਨੀਆਂ ਵਿੱਚ ਕਮਲਜੀਤ (38), ਪਰਮਜੀਤ ਕੌਰ (35), ਨਿਰਮਲ ਕੌਰ (50), ਕਰਮਜੀਤ, ਲਾਜਵੰਤ, ਸੁਖਪਾਲ ਕੌਰ, ਸਰਵਨ ਸਿੰਘ (58) ਅਤੇ ਹਯਾਤ (62) ਸ਼ਾਮਲ ਹਨ। ਮਨੀਪੁਰ ਨਿਵਾਸੀ ਮਹਿਲਾ, ਬੇਬੇ ਦੇਵੀ (34) ਨੂੰ ਵੀ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਆਪਣੀ ਕਿਡਨੀ ਦਾ ਦਾਨ ਆਪਣੇ ਪਤੀ ਰੋਮਨ ਸਿੰਘ (39) ਦੀ ਜ਼ਿੰਦਗੀ ਬਚਾਉਣ ਲਈ ਦਾਨ ਕੀਤਾ ਹੈ ।
ਡਾ. ਮੁਨੀਸ਼ ਚੌਹਾਨ ਸੀਨੀਅਰ ਕੰਸਲਟੈਂਟ, ਨੈਫਰੋਲਾਜੀ ਐਂਡ ਕਿਡਨੀ ਟਰਾਂਸਪਲਾਂਟ ਨੇ ਕਿਹਾ ਕਿ ਅੰਗਦਾਨ ਦੀ ਅਵਧਾਰਣਾਂ ਕਾਫੀ ਸਮੇਂ ਤੋਂ ਮੌਜ਼ੂਦ ਹੈ ਪਰ ਅੰਗਦਾਨ ਦੇ ਲਈ ਤਿਆਰ ਲੋਕਾਂ ਦੇ ਅੰਗਵੀ ਮੰਗ ਵਾਲੇ ਅੰਗਾਂ ਨਾਲ ਅਕਸਰ ਮੈਚ ਨਹੀਂ ਹੋ ਪਾਉਂਦੇ। ਅੰਗਦਾਨੀਆਂ ਦੀ ਘਾਟ ਦੇ ਕਾਰਨ ਵੀ ਅੰਗਦਾਨ ਦੇ ਲਈ ਉਡੀਕ ਰਹੇ ਰੋਗੀਆਂ ਦੀ ਸੂਚੀ ਕਾਫੀ ਵਧ ਰਹੀ ਹੈ ਅਤੇ ਅੰਗਦਾਨ ਦੀ ਉਡੀਕ ਕਰਨ ਵਾਲੇ ਲਗਭਗ 90 ਪ੍ਰਤੀਸ਼ਤ ਰੋਗੀ ਭਾਰਤ ਵਿੱਚ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਡਾ. ਜਗਦੀਸ਼ ਸੇਠੀ ਕਿਡਨੀ ਟਰਾਂਸਪਲਾਂਟ ਸਰਜਨ ਨੇ ਦੱਸਿਆ ਕਿ ਭਾਰਤ ਵਿੱਚ ਹੁਣ ਤੱਕ ਲਗਭਗ 1200 ਕੇਡਾਵਰ ਟਰਾਂਸਪਲਾਂਟ ਭਾਰਤ ਵਿੱਚ ਕੀਤੇ ਗਏ ਹਨ। ਜਿਹੜੇ ਜ਼ਰੂਰਤ ਨਾਲੋਂ ਕਿਤੇ ਘੱਟ ਹਨ। ਇਹ ਹਰ ਸਾਲ 8500 ਜਾਨਲੇਵਾ ਸੜਕ ਆਵਾਜਾਈ ਹਾਦਸਿਆਂ ਦੇ ਬਾਵਜੂਦ ਹਨ। ਹਰ ਸ਼ਹਿਰ ਵਿੱਚ ਲਗਭਗ 8 ਤੋਂ 10 ਬਰੇਨ ਡੈਡ ਮਰੀਜ਼ ਇੱਕ ਸਮੇਂ ਵਿੱਚ ਹੋਣਗੇ ਹਾਲਾਂਕਿ ਉਨ੍ਹਾਂ ਦੇ ਅੰਗਦਾਨ ਦੀ ਦਰ 19 ਪ੍ਰਤੀਸ਼ਤ ਨਾਲੋਂ ਵੀ ਘੱਟ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …