Nabaz-e-punjab.com

ਬਾਰ੍ਹਵੀਂ ਦੀ ਕਿਤਾਬ ਵਿਵਾਦ: ਸਿੱਖਿਆ ਬੋਰਡ ਸ਼ੁਰੂ ਤੋਂ ਨਿਭਾਅ ਰਿਹਾ ਆਪਣੀ ਬਾਖ਼ੂਬੀ ਜ਼ਿੰਮੇਵਾਰੀ: ਕਲੋਹੀਆ

ਸਿੱਖਿਆ ਮੁਖੀ ਨੇ ਇਤਿਹਾਸ ਦੀ ਕਿਤਾਬ ਸਬੰਧੀ ਮੀਡੀਆ ਨਾਲ ਸਾਂਝੀ ਕੀਤੀ ਢੁੱਕਵੀਂ ਅਤੇ ਮੁਹੱਤਵਪੂਰਨ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਬੀਤੇ ਦਿਨਾਂ ਤੋੱ ਬੋਰਡ ਵੱਲੋੱ ਪਹਿਲੀ ਵਾਰ ਤਿਆਰ ਕੀਤੀਆਂ ਜਾ ਰਹੀਆਂ ਗਿਆਰ੍ਹਵੀੱ ਤੇ ਬਾਰ੍ਹਵੀੱ ਦੇ ਇਤਿਹਾਸ ਵਿਸ਼ੇ ਦੀਆਂ ਪਾਠ ਪੁਸਤਕਾਂ ਦੇ ਵਾਦ-ਵਿਵਾਦ ਦੇ ਸਬੰਧ ਵਿੱਚ ਢੁੱਕਵੀਂ ਅਤੇ ਮਹੱਤਵਪੂਰਨ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋੋਰਡ ਦੀ1969 ’ਚ ਸਥਾਪਨਾ ਤਿੰਨ ਅਹਿਮ ਕੰਮ ਕਰਨ ਲਈ ਕੀਤੀ ਗਈ ਸੀ:
ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਏ ਜਾਣ ਵਾਲੇ ਪਾਠਕ੍ਰਮ ਦਾ ਸਿਲੇਬਸ ਬਣਾਉਣਾ, ਇਸ ਸਿਲੇਬਸ ਵਿੱਚ ਸਮੇਂ ਅਨੁਸਾਰ ਸੋਧ ਕਰਨੀ, ਦਸਵੀਂ, ਬਾਰ੍ਹਵੀਂ ਦੀਆਂ ਸਾਲਾਨਾਂ ਪ੍ਰੀਖਿਆਵਾਂ ਲੈਣੀਆਂ, ਕੁੱਝ ਇੱਕ ਸਾਲ ਪੰਜਵੀਂ ਅਤੇ ਅੱਠਵੀਂ ਦੀ ਪ੍ਰੀਖਿਅ ਵੀ ਬੋੋਰਡ ਵੱਲੋੋਂ ਲਈ ਜਾਂਦੀ ਰਹੀ ਹੈ।
ਉਪਰੋੋਕਤ ਪਾਠ-ਪੁਸਤਕਾਂ ਦੀ ਛਪਾਈ ਸ਼ੁਰੂਆਤੀ ਦੌਰ ਵਿੱਚ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਵੱਲੋਂ ਕੀਤੀ ਜਾਂਦੀ ਸੀ, ਪਰ ਬਾਅਦ ਵਿੱਚ ਇਹ ਪਾਠ-ਪੁਸਤਕਾਂ ਛਾਪਣ ਦਾ ਕਾਰਜ ਪੰਜਾਬ ਸਕੂਲ ਸਿੱਖਿਆ ਬੋੋਰਡ ਨੂੰ ਸੌਂਪ ਦਿੱਤਾ ਗਿਆ। ਐਨਸੀਈਆਰਟੀ (ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐੱਡ ਟਰੇਨਿੰਗ) ਦੀ ਤਰਜ਼ ਤੇ ਪੰਜਾਬ ਰਾਜ ਵਿੱਚ ਵੀ ਐਸਸੀਈਆਰਟੀ (ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐੱਡ ਟਰੇਨਿੰਗ) ਦੀ ਸਥਾਪਨਾ ਕੀਤੀ ਗਈ। ਚਾਹੀਦਾ ਤਾਂ ਇਹ ਸੀ ਕਿ ਕਿਤਾਬਾਂ ਛਾਪਣ ਦਾ ਕੰਮ ਐਸਸੀਈਆਰਟੀ ਵੱਲੋਂ ਕੀਤਾ ਜਾਂਦਾ ਪ੍ਰੰਤੂ ਪ੍ਰਸ਼ਾਸਨਿਕ ਅਤੇ ਪ੍ਰਬੰਧਕੀ ਕਾਰਨਾਂ ਕਰਕੇ ਐਸਸੀਈਆਰਟੀ ਨੇ ਕਦੇ ਵੀ ਕੋਈ ਕਿਤਾਬ ਨਹੀਂ ਛਾਪੀ ਅਤੇ ਪੰਜਾਬ ਸਕੂਲ ਸਿੱਖਿਆ ਬੋੋਰਡ ਵੱਲੋਂ ਮੰਗ ਕਰਨ ਤੇ ਵੱਖ-ਵੱਖ ਵਿਸ਼ਿਆਂ ਦੇ ਵਿਸ਼ਾ ਮਾਹਿਰ ਉਪਲੱਬਧ ਕਰਵਾਏ ਜਾਣ ਦੇ ਸਹਿਯੋਗ ਨਾਲ ਪੰਜਾਬ ਸਕੂਲ ਸਿੱਖਿਆ ਬੋੋਰਡ ਵੱਲੋਂ ਵੱਖ-ਵੱਖ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਛਾਪੀਆਂ ਜਾਂਦੀਆਂ ਰਹੀਆਂ। ਜਿਨ੍ਹਾਂ ਵਿਸ਼ਿਆਂ/ਸ਼੍ਰੇਣੀਆਂ ਲਈ ਐਨਸੀਈਆਰਟੀ ਵੱਲੋਂ ਪਾਠ ਪੁਸਤਕਾਂ ਅਡਾਪਟ ਕੀਤੀਆਂ ਜਾਂਦੀਆਂ ਹਨ, ਬੋਰਡ ਵੱਲੋਂ ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਵਿੱਚ ਇਨ੍ਹਾਂ ਹੀ ਪਾਠ ਪੁਸਤਕਾਂ ਨੂੰ ਲਾਗੂ ਕਰਨ ਅਤੇ ਪੰਜਾਬੀ ਮਾਧਿਅਮ ਵਿੱਚ ਇਨਾਂ ਪਾਠ ਪੁਸਤਕਾਂ ਨੂੰ ਅਨੁਵਾਦ ਕਰਵਾ ਕੇ ਸਕੂਲੀ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਰਹੀਆਂ ਹਨ।
ਸ੍ਰੀ ਕਲੋਹੀਆ ਨੇ ਦੱਸਿਆ ਕਿ ਮਿਤੀ 14.07.2017 ਨੂੰ ਬੋਰਡ ਦੀ ਹੋਈ ਮੀਟਿੰਗ ਦੇ ਫੈਸਲੇ ਅਨੁਸਾਰ ਪਹਿਲੀ ਤੋਂ ਪੰਜਵੀਂ ਸ਼੍ਰੇਣੀ ਤੱਕ ਦੀਆਂ ਪਾਠ-ਪੁਸਤਕਾਂ ਨੂੰ ਰਿਵਿਊ ਕਰਨ ਉਪਰੰਤ ਪੂੂਰਨ ਤੌਰ ’ਤੇ ਨਵੀਆਂ ਪਾਠ ਪੁਸਤਕਾਂ ਛਾਪਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਫੈਸਲੇ ਦੇ ਅਧੀਨ 34 ਟਾਈਟਲ ਤਿਆਰ ਕਰਕੇ ਪ੍ਰਕਾਸ਼ਿਤ ਕੀਤੇ ਗਏ। ਇਸ ਤੋੋਂ ਇਲਾਵਾ ਬਾਕੀ ਵਿਸ਼ਿਆਂ ਦੀਆਂ ਤਿਆਰ ਕੀਤੀਆਂ ਪਾਠ-ਪੁਸਤਕਾਂ ਨੂੰ ਮਿਲਾ ਕੇ ਕੁੱਲ 53 ਟਾਈਟਲ ਤਿਆਰ ਕਰਕੇ ਛਪਵਾਏ ਗਏ ਹਨ। ਨਵੀਆਂ ਪਾਠ-ਪੁਸਤਕਾਂ ਵੱਖ-ਵੱਖ ਵਿਸ਼ਿਆਂ ਦੀਆਂ ਬਣਾਈਆਂ ਗਈਆਂ ਅਤੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਸਾਲ 2019-20 ਲਈ ਇਸ ਦੀ ਲਗਾਤਾਰਤਾ ਵਿੱਚ ਲੱਗਭਗ 31 ਪਾਠ-ਪੁਸਤਕਾਂ ਨਵੀਆਂ ਤਿਆਰ ਕਰਨ ਦਾ ਪ੍ਰਸਤਾਵ ਹੈ। ਜਿਨ੍ਹਾਂ ਵਿੱਚ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਤੱਕ ਦੀਆਂ ਪਾਠ-ਪੁਸਤਕਾਂ ਨਵੀਆਂ ਤਿਆਰ ਕਰਨ ਦਾ ਵੀ ਪ੍ਰਸਤਾਵ ਸ਼ਾਮਲ ਹੈ।
ਸ੍ਰੀ ਕਲੋਹੀਆ ਨੇ ਦੱਸਿਆ ਕਿ ਸਾਲ 2014 ਦੀ ਮੀਟਿੰਗ ਵਿੱਚ ਲਏ ਫੈਸਲੇ ਦੇ ਅੰਤਰਗਤ ਨੌਵੀਂ ਤੋਂ ਬਾਰ੍ਹਵੀਂ ਦੀ ਇਤਿਹਾਸ ਅਤੇ ਸਿਹਤ ਤੇ ਸਰੀਰਕ ਸਿੱਖਿਆ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਨੂੰ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸੇ ਲੜੀ ਅਧੀਨ ਨੌਵੀਂ ਸ਼੍ਰੇਣੀ ਦੀ ਪਾਠ-ਪੁਸਤਕ 2018-19 ਤੋਂ ਅਤੇ ਦਸਵੀਂ ਸ਼੍ਰੇਣੀ ਲਈ 2019-20 ਦੇ ਸੈਸ਼ਨ ਤੋਂ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਮਿਤੀ 14.07.2017 ਨੂੰ ਹੋਈ ਬੋੋਰਡ ਦੀ ਮੀਟਿੰਗ ਦੇ ਫੈਸਲੇ ਅਨੁਸਾਰ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਪਾਠ-ਪੁਸਤਕਾਂ 2018-19 ਦੇ ਅਕਾਦਮਿਕ ਸੈਸ਼ਨ ਤੋਂ ਇਕੱਠੇ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਸ਼ਾਵਾਦੀ ਅਤੇ ਨਿਰੋਲ ਅਕਾਦਮਿਕ ਸੋੋਚ ਨਾਲ ਪਹਿਲੀ ਵਾਰ ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪੰਜਾਬ ਰਾਜ ਦੇ ਅਮੀਰ ਵਿਰਸੇ ਦੇ ਸਿੱਖ ਇਤਿਹਾਸ ਦੇ ਨਾਲ-ਨਾਲ ਵਿਸ਼ਵ ਅਤੇ ਭਾਰਤ ਦੇ ਇਤਿਹਾਸ ਤੇ ਆਧਾਰਿਤ ਵਿਸ਼ਾ-ਵਸਤੂ ਅਤੇ ਐਨ.ਸੀ.ਐਫ.-2005 ਦੀਆਂ ਅਗਵਾਈ ਲੀਹਾਂ ਅਨੁਸਾਰ ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪਾਠ-ਪੁਸਤਕਾਂ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ।
ਉਪਰੋੋਕਤ ਦੱਸੇ ਗਏ ਆਦੇਸ਼ਾਂ ਦੇ ਮੱਦੇ-ਨਜ਼ਰ ਪੰਜਾਬ ਇਤਿਹਾਸ ਦੇ ਸਰੋਤ: ਗੁਰੂ ਕਾਲ ਦੇ ਸੰਦਰਭ ਵਿੱਚ, ਸਿੱਖ ਧਰਮ ਦਾ ਅਧਾਰ: ਪੰਦਰ੍ਹਵੀਂ ਅਤੇ ਸੋੋਲ੍ਹਵੀਂ ਸਦੀ ਦਾ ਸਮਾਜਿਕ ਧਾਰਮਿਕ ਜੀਵਨ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਅਤੇ ਸਿੱਖਿਆਵਾਂ; ਸਿੱਖ ਧਰਮ ਦਾ ਵਿਕਾਸ: ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰ ਦਾਸ ਜੀ, ਸ੍ਰੀ ਗੁਰੂ ਰਾਮ ਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮੁੱਚਾ ਬਿਰਤਾਂਤ; ਸਿੱਖ ਧਰਮ ਦਾ ਰੂਪਾਂਤਰਣ: ਸ੍ਰੀ ਗੁਰੂ ਹਰਗੋਬਿੰਦ ਤੋਂ ਸ੍ਰੀ ਗੁਰੂ ਤੇਗ ਬਹਾਦਰ; ਸਿੱਖੀ ਦਾ ਨਵਾਂ ਮੁਹਾਂਦਰਾ ਅਤੇ ਖਾਲਸਾ ਪੰਥ ਦੀ ਸਿਰਜਣਾ; ਚਾਰ ਸਾਹਿਬਜ਼ਾਦੇ ਗਿਆਰ੍ਹਵੀਂ ਸ਼੍ਰੇਣੀ ਦੇ ਪਾਠਕ੍ਰਮ ਅਤੇ ਪਾਠ-ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਹਨ। ਬਾਰ੍ਹਵੀਂ ਦੀ ਪਾਠ-ਪੁਸਤਕਾਂ ਵਿੱਚ ਸਿੱਖ ਰਾਜ ਵੱਲ, ਅਧਿਆਏ ਅਧੀਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਸਬੰਧੀ ਵਿਸ਼ਾ-ਵਸਤੂ ਸ਼ਾਮਿਲ ਕੀਤਾ ਗਿਆ ਹੈ। ਇਹੋ ਹੀ ਨਹੀਂ ਮੱਧਕਾਲ ਸਾਮਰਾਜ ਅਤੇ ਆਧੁਨਿਕ ਭਾਰਤ ਵਿੱਚ ਸਿੱਖ ਰਾਜ ਦੇ ਇਤਿਹਾਸ ਨੂੰ ਭਾਰਤ ਦੇ ਇਤਿਹਾਸ ਨਾਲ ਜੋੋੜ ਕੇ ਪੇਸ਼ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਦਸਵੀਂ ਦੀ ਪਾਠ-ਪੁਸਤਕ ਵਿੱਚ ਸਿੱਖੀ ਸੰਘਰਸ਼ ਨਾਲ ਸਬੰਧਤ ਵਿਸ਼ਾ-ਵਸਤੂ, ਦਲ ਖਾਲਸਾ ਦਾ ਇਤਿਹਾਸ ਅਤੇ ਸਿੱਖ ਮਿਸਲਾਂ ਸਬੰਧੀ ਜਾਣਕਾਰੀ ਪਹਿਲਾਂ ਤੋਂ ਹੀ ਸ਼ਾਮਿਲ ਹੈ।
ਸ੍ਰੀ ਕਲੋਹੀਆ ਨੇ ਦੱਸਿਆ ਕਿ ਸਾਲ 2019-20 ਵਿੱਚ ਪ੍ਰਸਤਾਵਿਤ ਪਾਠਕ੍ਰਮ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਇਨ੍ਹਾਂ ਵਿਸ਼ਿਆਂ ਸਬੰਧੀ ਜਾਣਕਾਰੀ ਵਿਸਥਾਰ ਰੂਪ ਵਿੱਚ ਸ਼ਾਮਿਲ ਕੀਤੀ ਜਾਣੀ ਹੈ। ਗਿਆਰ੍ਹਵੀਂ ਸ਼੍ਰੇਣੀ ਦੇ ਪਾਠਕ੍ਰਮ ਵਿੱਚ ਪੂਰਨ ਤੌਰ ’ਤੇ ਮੱਧਕਾਲ ਦੇ ਸਿੱਖ ਇਤਿਹਾਸ ਬਾਰੇ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਪਾਠਕ੍ਰਮ ਵਿੱਚ ਆਧੁਨਿਕ ਭਾਰਤ ਵਿੱਚ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਸ਼ਾਮਲ ਹੈ। ਇਕ ਨਵਾਂ ਪਾਠ ਬ੍ਰਿਟਿਸ਼ ਰਾਜ ਅਧੀਨ ਪੰਜਾਬ ਵੀ ਬਾਰ੍ਹਵੀਂ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਉਪਰੋੋਕਤ ਦਰਸਾਏ ਗਏ ਵੇਰਵਿਆਂ ਤੋਂ ਸਾਫ ਜ਼ਾਹਰ ਹੈ ਕਿ ਪਾਠਕ੍ਰਮ ਵਿੱਚ ਲੋੜੀਂਦੀ ਤਬਦੀਲੀ ਬਹੁਤ ਸੋਚ-ਵਿਚਾਰ ਕਰਨ ਉਪਰੰਤ ਅਤੇ ਪਾਠਕ੍ਰਮ ਵਿੱਚ ਲਗਾਤਾਰਤਾ ਲਿਆਉਣ ਲਈ ਅਕਾਦਮਿਕ ਵਿਉਂਤਬੰਦੀ ਇਤਿਹਾਸ ਵਿਸ਼ੇ ਦੇ ਮਾਹਿਰਾਂ ਵੱਲੋੱ ਪਰਖ-ਪੜਚੋਲ ਅਤੇ ਤੱਥਾਂ ਤੇ ਅਧਾਰਿਤ ਵੇਰਵਿਆਂ ਨਾਲ ਕੀਤੀ ਗਈ ਹੈ। ਇੱਥੇ ਜਿਕਰਯੋਗ ਹੈ ਕਿ ਇਸ ਵਿੱਚ ਕਿਸੇ ਵੀ ਪੱਖ ਨੂੰ ਤੋੋੜ-ਮਰੋੋੜ, ਕੱਟਣ ਜਾਂ ਗਲਤ ਰੂਪ ਵਿੱਚ ਪੇਸ਼ ਕਰਨ ਦਾ ਬੋਰਡ ਦਾ ਕਦੇ ਵੀ ਕੋੋਈ ਅਕਾਦਮਿਕ ਮੰਤਵ ਨਾ ਪਹਿਲਾਂ ਰਿਹਾ ਹੈ, ਨਾ ਹੁਣ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਾਠਕ੍ਰਮ ਨਿਰਧਾਰਿਤ ਕਰਨ ਲਈ ਇਕ ਵੱਖਰੇ ਪੈਨਲ ਵੱਲੋੱ ਅਗਵਾਈ ਲੀਹਾਂ ਤਿਆਰ ਕੀਤੇ ਜਾਣ ਦੇ ਤਹਿਤ ਪਾਠ-ਪੁਸਤਕ ਤਿਆਰ ਕਰਨੀ ਸੀ ਅਤੇ ਪਾਠ-ਪੁਸਤਕ ਦੀ ਤਿਆਰੀ ਕਰਨ ਸਬੰਧੀ ਵੱਖਰੇ ਪੈਨਲ ਅਧੀਨ ਉਸੇ ਪਾਠਕ੍ਰਮ ਅਧੀਨ ਲੋੜੀਂਦੀ ਤਬਦੀਲੀ ਨਾਲ ਪਾਠ-ਪੁਸਤਕ ਤਿਆਰ ਕੀਤੀ ਗਈ ਹੈ।
ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨੂੰ ਸਮੇਂ-ਸਮੇਂ ਸਿਰ ਇਸ ਪੁਸਤਕ ਦੀ ਲੜੀ ਵਿੱਚ ਸਹਿਯੋਗੀ ਵਜੋਂ ਸ਼ਾਮਲ ਕੀਤਾ ਗਿਆ ਹੈ ਅਤੇ ਵੱਖ-ਵੱਖ ਅਦਾਰਿਆਂ/ਮਾਹਿਰਾਂ (ਐਸ.ਸੀ.ਈ.ਆਰ.ਟੀ., ਯੂਨੀਵਰਸਿਟੀ ਮਾਹਿਰ, ਐਨਸੀਆਰਟੀ ਮਾਹਿਰ) ਤੋਂ ਮਿਲੀਆਂ ਇੰਨਪੁਟਸ ਨੂੰ ਮਿਸ਼ਰਤ ਕਰਕੇ ਇਹ ਪਾਠ-ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ।
ਪੰਜਾਬ ਸਕੂਲ ਸਿੱਖਿਆ ਬੋੋਰਡ ਲਈ ਪੰਜਾਬ ਦੇ ਬੱਚਿਆਂ ਦਾ ਭਵਿੱਖ ਸਰਵ ਉੱਚ ਹੈ ਅਤੇ ਖਾਸ ਕਰਕੇ ਸਿੱਖ ਇਤਿਹਾਸ ਬਾਰੇ ਬੱਚਿਆਂ ਨੂੰ ਸਟੀਕ ਅਤੇ ਗੰਭੀਰ ਜਾਣਕਾਰੀ ਦੇਣ ਦਾ ਬੋਰਡ ਵੱਲੋੱ ਭਰਵਾਂ ਉਪਰਾਲਾ ਕੀਤਾ ਗਿਆ ਹੈ, ਜਿਸ ਸਬੰਧੀ ਬੋੋਰਡ ਦਾ ਇਹ ਮੰਨਣਾ ਹੈ ਕਿ ਬੀਤੇ ਦਿਨਾਂ ਵਿੱਚ ਸਿੱਖ ਇਤਿਹਾਸ ਨੂੰ ਤੋੋੜ ਮਰੋੋੜ ਕੇ ਪੇਸ਼ ਕਰਨ, 324 ਪੰਨੇ ਤੋੋੱ 182 ਪੰਨੇ ਦੀ ਕਿਤਾਬ ਅਤੇ 23 ਪਾਠਾਂ ਤੋੋੱ ਘਟਾ ਕੇ 11 ਪਾਠ ਕਰਨ ਦੇ ਜੋੋ ਇਲਜ਼ਾਮ ਲਾਏ ਜਾ ਰਹੇ ਹਨ, ਉਹ ਬੇੇ-ਬੁਨਿਆਦ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…