nabaz-e-punjab.com

ਸੀਬੀਐਸਈ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਘੋਸ਼ਿਤ, ਐਤਕੀਂ ਵੀ ਕੁੜੀਆਂ ਨੇ ਮਾਰੀ ਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਸੀਬੀਐਸਈ ਵੱਲੋਂ ਐਤਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਮੁਹਾਲੀ ਦੇ ਸਕੂਲਾਂ ਦਾ ਨਤੀਜਾ ਕਾਫੀ ਸ਼ਾਨਦਾਰ ਰਿਹਾ। ਇਸ ਵਰ੍ਹੇ ਵੀ ਲੜਕੀਆਂ ਮੁੰਡਿਆਂ ਨੂੰ ਪਛਾੜਦੇ ਹੋਏ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। 12 ਜਮਾਤ ਦਾ ਸੰਤ ਈਸ਼ਰ ਸਿੰਘ ਸਕੂਲ ਫੇਜ਼-7 ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਰਿਥਮ ਡੂਮਰਾ ਨੇ ਮੈਡੀਕਲ ਵਿਚ 95 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਇਸੇ ਸਟ੍ਰੀਮ ਦੀ ਸ਼ਾਮਲੀ ਨੇ 92.8 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਅਤੇ ਨਵਲੀਨ ਕੌਰ ਨੇ 91.4 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕਾਮਰਸ ਵਿਚ ਸ਼ਿਖਾ (90.4) ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਆਰਟਸ ਵਿਚ ਹਰਸਮੀਪ ਨੇ (87) ਪਹਿਲਾ ਸਥਾਨ ਪ੍ਰਾਪਤ ਕੀਤਾ।
ਸੈਕਟਰ-77 ਵਿਚ ਸਥਿਤ ਗੋਲਡਨ ਬੈੱਲਜ਼ ਸਕੂਲ ਦਾ ਰਿਜ਼ਲਟ 100 ਪ੍ਰਤੀਸ਼ਤ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਅੰਜਲੀ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਰਿਤੀਕਾ ਚੌਧਰੀ ਨੇ ਕਾਮਰਸ ਵਿਚ 91.6 ਅੰਕ ਲੈ ਕੇ ਸਕੂਲ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਸ਼ਿਵਾਨੀ ਚੌਧਰੀ ਨੇ ਕਾਮਰਸ ਵਿਚ 81.8 ਪ੍ਰਤੀਸ਼ਤ ਅਤੇ ਤਰਨਪ੍ਰੀਤ ਸਿੰਘ ਨੇ ਆਰਟਸ ਵਿਚ 76.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।
ਸ਼ਿਵਾਲਿਕ ਪਬਲਿਕ ਸਕੂਲ ਮੋਹਾਲੀ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਡਾਇਰੈਕਟਰ ਡੀ. ਐੱਸ. ਬੇਦੀ ਨੇ ਦੱਸਿਆ ਕਿ ਮੈਡੀਕਲ ਸਟਰੀਮ ਵਿਚ ਸ਼ਹਿਨਾਜ਼ਦੀਪ ਕੌਰ ਨੇ 93.2 ਫੀਸਦੀ ਅੰਕ ਲੈ ਕੇ ਸਕੂਲ ਵਿਚ ਪਹਿਲਾ, ਦੀਪਾਲੀ ਨੇ 92.2 ਫੀਸਦੀ ਅੰਕ ਲੈ ਕੇ ਦੂਜਾ ਅਤੇ ਅੰਕਿਤਾ ਤ੍ਰਿਪਾਠੀ ਨੇ 90 ਫੀਸਦੀ ਅੰਕ ਲੈ ਕੇ ਸਕੂਲ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਗਿਆਨ ਜੋਤੀ ਸਕੂਲ ਦੇ 9 ਬੱਚਿਆਂ ਨੇ ਮੈਡੀਕਲ ਵਿਚ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਗੁਣਜਨਪ੍ਰੀਤ ਕੌਰ ਨੇ 96.2 ਫੀਸਦੀ, ਜਸਪ੍ਰੀਤ ਕੌਰ ਨੇ 95.4 ਫੀਸਦੀ ਅਤੇ ਨਵਪ੍ਰੀਤ ਕੌਰ ਨੇ 94.2 ਫੀਸਦੀ ਅੰਕ ਹਾਸਲ ਕੀਤੇ ਹਨ। ਨਾਨ ਮੈਡੀਕਲ ਵਿਚ ਹਰਸ਼ ਚੌਧਰੀ ਨੇ 94 ਫੀਸਦੀ ਅੰਕ ਹਾਸਲ ਕੀਤੇ ਹਨ।
ਸੇਂਟ ਸੋਲਜਰ ਸਕੁੂਲ ਫੇਜ਼-7 ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਯਸ਼ਜੋਤ ਕੌਰ ਨੇ ਮੈਡੀਕਲ ਵਿੱਚ… 94.2 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਜਦ ਕਿ ਮੈਡੀਕਲ ਦੀ ਗੁਰਨੂਰ ਕੌਰ ਨੇ 92 ਪ੍ਰਤੀਸ਼ਤ, ਰਿਆ ਪਵਾਰ ਨੇ 90.4 ਪ੍ਰਤੀਸ਼ਤ ਅਤੇ ਆਰਤੀ ਗਰਗ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਹਿਊਮੇਨਟੀਜ਼ ਵਿਚ ਸ਼ੀਮਾ ਰਾਣੀ ਨੇ 90 ਪ੍ਰਤੀਸ਼ਤ ਅਤੇ ਕਾਮਰਸ ਵਿਚ ਦਿਲਪ੍ਰੀਤ ਸਿੰਘ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਸਾਰੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਕਰਨੈਲ ਸਿੰਘ ਬਰਾੜ ਨੇ ਇਨ੍ਹਾਂ ਨੂੰ ਸਨਮਾਨਿਤ ਕੀਤਾ।
ਲਾਰੈਂਸ ਸਕੂਲ ਦੀ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਜਸਲੀਨ ਕੌਰ ਨੇ ਮੈਡੀਕਲ ਸਟਰੀਮ ਵਿਚ 96.4 ਪਤੀਸ਼ਤ ਅੰਕ ਲੈ ਕੇ ਮੋਹਾਲੀ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਸਕੂਲ ਦੀ ਵੇਦਿਤਾ ਨੇ ਇਸੇ ਸਟਰੀਮ ਵਿਚ 94 ਫੀਸਦੀ ਅਤੇ ਅੰਜਲੀ ਗਰਗ ਨੇ 92 ਫੀਸਦੀ ਅੰਕ ਹਾਸਲ ਕੀਤੇ ਹਨ। ਨਾਨ ਮੈਡੀਕਲ ਵਿਚ ਮਨਪ੍ਰੀਤ ਸਿੰਘ ਜੁਨੇਜਾ ਨੇ 97.2 ਫੀਸਦੀ, ਗਗਨਦੀਪ ਸਿੰਘ ਨੇ 92 ਫੀਸਦੀ, ਕਾਮਰਸ ਵਿਚ ਜਸ਼ਨਪ੍ਰੀਤ ਕੌਰ ਨੇ 95.4 ਫੀਸਦੀ, ਆਰਟਸ ਵਿਚ ਆਭਾ ਮਿਸ਼ਰਾ ਨੇ 90.8 ਫੀਸਦੀ ਅੰਕ ਹਾਸਲ ਕੀਤੇ ਹਨ।
ਫੇਜ਼-10 ਸਥਿਤ ਡੀ. ਏ. ਵੀ. ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਦਸ ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਰੋਜੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਸਿਰਜਨਦੀਪ ਕੌਰ ਨੇ ਮੈਡੀਕਲ ਵਿਚ 95.20 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਜਦਕਿ ਇਸੇ ਸਟ੍ਰੀਮ ਵਿਚ ਦੀਖਸ਼ਾ ਨੇ 95 ਪ੍ਰਤੀਸ਼ਤ, ਸਿਮਰਜਨਜੀਤ ਕੌਰ ਨੇ 94.20 ਪ੍ਰਤੀਸ਼ਤ, ਚਰਨਜੋਤ ਕੌਰ ਨੇ 91 ਪ੍ਰਤੀਸ਼ਤ ਅਤੇ ਅਰਾਧਨਾ ਨੇ 90.20 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਨਾਨ ਮੈਡੀਕਲ ਵਿਚ 96 ਪ੍ਰਤੀਸ਼ਤ ਅੰਕ ਲੈ ਕੇ ਨਵਨੀਤ ਕੁਮਾਰ ਨੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਇਸੇ ਸਟ੍ਰੀਮ ਦੇ ਅਰਚਿਤ ਧੀਮਾਨ ਨੇ 93.60 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਕਾਮਰਸ ਵਿਚ ਕਮਲਜੀਤ ਸਿੰਘ ਨੇ 93.60 ਪ੍ਰਤੀਸ਼ਤ, ਸੋਮਸੁਭਰਾ ਸਰਕਾਰ ਨੇ 92.60 ਅਤੇ ਨੰਦਿਤਾ ਜੈਸਵਾਲ ਨੇ 92 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…