ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ: ਮੁਹਾਲੀ ਸਮੇਤ ਪੰਜਾਬ ਦੇ ਜ਼ਿਆਦਾਤਰ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਬਹੁਤੀ ਅੱਛੀ ਨਹੀਂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਵੱਲੋਂ ਬੀਤੇ ਕੱਲ੍ਹ ਬਾਰ੍ਹਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਅੱਜ ਜਾਰੀ ਕੀਤੇ 12ਵੀਂ ਸ਼੍ਰੇਣੀ ਦੇ ਜ਼ਿਲ੍ਹਾ ਪੱਧਰੀ ਨਤੀਜਿਆਂ ਦੀ ਸੂਚੀ ਮੁਤਾਬਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸਰਕਾਰੀ ਸਕੂਲਾਂ ਦਾ ਨਤੀਜਾ ਬਹੁਤ ਹੀ ਮਾੜਾ ਆਇਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਭੁੱਡਾ ਦਾ ਨਤੀਜਾ 22.72 ਫੀਸਦੀ ਰਿਹਾ ਅਤੇ ਇਸ ਦੇ 22 ਵਿਚੋਂ ਕੇਵਲ 5 ਵਿਦਿਆਰਥੀ ਹੀ ਪਾਸ ਹੋਏ। ਇਹੋ ਹਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡੇਸਰਾ ਦਾ ਰਿਹਾ ਜਿਸ ਦੇ 74 ’ਚੋਂ ਕੇਵਲ 21 ਵਿਦਿਆਰਥਂ ਹੀ ਪਾਸ ਹੋਣ ਵਿਚ ਕਾਮਯਾਬ ਰਹੇ। ਇਸ ਸਕੂਲ ਦਾ ਨਤੀਜਾ 28.37 ਫੀਸਦੀ ਹੀ ਰਿਹਾ ਹੈ। ਮਾੜੇ ਨਤੀਜੇ ਦੇਣ ਵਾਲੇ ਸਕੂਲਾਂ ਵਿਚ ਇਸ ਵਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜ਼ਰਾਬਾਦ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ। ਸਹੌੜਾਂ ਦਾ ਨਤੀਜਾ 32.38 ਫੀਸਦੀ ਅਤੇ ਖਿਜ਼ਰਾਬਾਦ ਦਾ 36.91 ਫੀਸਦੀ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਦੇ 72 ’ਚੋਂ 16 ਵਿਦਿਆਰਥੀ ਹੀ ਪਾਸ ਹੋ ਸਕੇ ਅਤੇ ਇਸ ਸਕੂਲ ਦਾ ਨਤੀਜਾ 21.62 ਫੀਸਦੀ ਰਿਹਾ।
ਰੂਪਨਗਰ ਦੇ ਕਾਂਗੜ ਸਕੂਲ ਦੇ 28 ਚੋ 3 ਅਤੇ ਝੱਜ ਦੇ 154 ਚੋ 38 ਬੱਚੇ ਪਾਸ ਹੋਏ। ਜ਼ਿਲਾ ਪਟਿਆਲਾ ਦੇ 18 ਸਕੂਲਾਂ ਦਾ ਨਤੀਜਾ 40 ਫੀਸਦੀ ਤੋਂ ਘੱਟ ਰਿਹਾ ਹੈ ਅਤੇ ਇਸ ਦੇ ਸਰਕਾਰੀ ਸਕੂਲ ਅਲੂਣਾ ਬਸੰਤਪੁਰਾ ਦੇ 26 ਚੋ 4, ਮਾਰੂ ਦੇ 88 ਚੋ 20, ਚੰਦੂਮਾਜਰਾ ਦੇ 30 ਚੋ 9, ਸ਼ੰਭੂ ਕਲਾਂ ਦੇ 82 ਚੋ 22 ਬੱਚੇ ਪਾਸ ਹੋਏ ਹਨ। ਸ੍ਰੀ ਫਤਹਿਗੜ੍ਹ ਸਾਹਿਬ ਦੇ ਸਰਕਾਰੀ ਸਕੂਲ ਤੰਦਾ ਬੰਦਾ ਦੇ 25 ਵਿਚੋਂ ਕੇਵਲ 4, ਬਲਾੜੀ ਕਲਾਂ ਦੇ 73 ਚੋਂ 23 ਅਤੇ ਫੈਜ਼ਲਪੁਰ ਦੇ 27 ਚੋ 9 ਵਿਦਿਆਰਥੀ ਹੀ ਪਾਸ ਹੋਏ। ਖੇੜੀ ਨੋਦ ਸਿੰਘ ਦੇ 104 ਵਿਚੋਂ ਕੇਵਲ 39 ਵਿਦਿਆਰਥੀ ਪਾਸ ਹੋਏ ਜ਼ਿਲਾ ਜਲੰਧਰ ਦਾ ਹਾਲ ਵੀ ਕਾਫੀ ਮਾੜਾ ਰਿਹਾ ਹੈ। ਇਸ ਦੇ 7 ਸਰਕਾਰੀ ਸਕੂਲਾਂ ਦਾ ਨਤੀਜਾ 20 ਫੀਸਦੀ ਤੋਂ ਵੀ ਘੱਟ ਰਿਹਾ ਹੈ। ਜ਼ਿਲਾ ਅੰਮ੍ਰਿਤਸਰ ਦਾ ਸਰਕਾਰੀ ਸੈਕੰਡਰੀ ਸਕੂਲ ਵਡਾਲਾ ਵਿਕਰਮ ਸਿੰਘ ਭੋਮਾ ਇਕ ਅਜਿਹਾ ਸਕੂਲ ਹੈ ਜਿਸਦਾ ਨਤੀਜਾ ਕੇਵਲ 12.72 ਫੀਸਦੀ ਰਿਹਾ ਹੈ। ਇਸਦੇ 55 ਵਿਚੋਂ ਕੇਵਲ 7 ਵਿਦਿਆਰਥੀ ਹੀ ਪਾਸ ਹੋਏ ਹਨ। ਇਸ ਜ਼ਿਲੇ ਦੇ 4 ਸਕੂਲਾਂ ਦਾ ਨਤੀਜਾ 20 ਫੀਸਦੀ ਤੋਂ ਵੀ ਘੱਟ ਆਇਆ । ਜ਼ਿਲਾ ਬਠਿੰਡਾ ਦਾ ਨਤੀਜਾ ਇੰਨਾ ਮਾੜਾ ਰਿਹਾ ਕਿ ਇਸ ਦੇ ਸਰਕਾਰੀ ਸਕੂਲ ਗੰਗਾ ਅਵਲੂਕੀ ਦਾ ਕੋਈ ਵੀ ਬੱਚਾ ਪਾਸ ਨਹੀਂ ਹੋ ਸਕਿਆ। ਸਾਰੇ 7 ਦੇ 7 ਵਿਦਿਆਰਥੀ ਫੇਲ ਹੋ ਗਏ। ਸਰਕਾਰੀ ਸਕੂਲ ਨੇਹਰਾਜ ਦੇ 44 ਵਿਚੋਂ 4, ਪਥਰਾਲਾ ਦੇ 32 ਚੋ 12 ਤੇ ਗੋਨਿਆਣਾ ਮੰਡੀ ਦੇ ਲੜਕਿਆਂ ਦੇ ਸਕੂਲ ਚੋਂ 256 ਚੋ 100 ਵਿਦਿਆਰਥੀ ਹੀ ਪਾਸ ਹੋਏ।
ਜ਼ਿਲਾ ਕਪੂਰਥਲਾ ਦੇ 5 ਸਕੂਲਾਂ ਦਾ ਨਤੀਜਾ 20 ਫੀਸਦੀ ਤੋਂ ਘੱਟ ਰਿਹਾ। ਹਾਲਾਂਕਿ ਲੁਧਿਆਣਾ ਜ਼ਿਲੇ ਦਾ ਨਤੀਜਾ ਕਾਫੀ ਚੰਗਾ ਰਿਹਾ ਹੈ ਪਰ ਇਸ ਦੇ ਅੱਠ ਸਰਕਾਰੀ ਸਕੂਲਾਂ ਦਾ ਨਤੀਜਾ 25 ਫੀਸਦੀ ਤੋਂ ਘੱਟ ਆਇਆ ਹੈ। ਜ਼ਿਲਾ ਮੋਗਾ ਦੇ 29 ਸਕੂਲਾਂ ਦਾ ਨਤੀਜਾ 40 ਫੀਸਦੀ ਤੋਂ ਘੱਟ ਅਤੇ 3 ਤਿੰਨ ਸਕੂਲਾਂ ਦਾ ਨਤੀਜਾ 10 ਫੀਸਦੀ ਤੋਂ ਵੀ ਘੱਟ ਰਿਹਾ। ਸ਼੍ਰੀ ਮੁਕਤਸਰ ਸਾਹਿਬ ਦੇ ਖੋਖਰ ਸਕੂਲ ਦੇ 26 ਚੋ 3, ਫੂਲੁਖੇੜਾ ਦੇ 36 ਚੋ 11, ਰਾਮਗੜ੍ਹ ਚੁੰਘਾਂ ਦੇ 42 ਚੋਂ 13, ਲੰਬੀ ਦੇ 147 ਚੋਂ 50 ਬੱਚੇ ਹੀ ਪਾਸ ਹੋਏ। ਸ਼ਹੀਦ ਭਗਤ ਸਿੰਘ ਨਗਰ ਦੇ ਸੱਤ, ਪਠਾਨਕੋਟ ਦੇ ਤਿੰਨ, ਰੂਪਨਗਰ ਦਾ 1, ਸੰਗਰੂਰ ਦੇ 3, ਤਰਨਤਾਰਨ ਦੇ 5 ਸਕੂਲ ਅਜਿਹੇ ਹਨ ਜਿਨ੍ਹਾਂ ਦਾ ਨਤੀਜਾ 20 ਫੀਸਦੀ ਤੋਂ ਘੱਟ ਰਿਹਾ ਹੈ। ਤਰਨਤਾਰਨ ਦੇ ਸਰਕਾਰੀ ਸਕੂਲ ਲੜਕੇ ਚੋਹਲਾ ਸਾਹਿਬ ਦੇ 51 ਵਿਚੋ 1, ਪਡੋਰੀ ਗੋਲਾ ਦੇ 38 ਚੋ 1, ਜਹਾਂਗੀਰ ਦੀ 46 ਚੋ 2, ਨਸ਼ਿਹਰਾ ਪੰਨੂਆਂ ਦੇ ਲੜਕਿਆਂ ਦੇ ਸਕੂਲ ਦੇ 61 ਚੋ 3, ਜ਼ਿਲਾ ਸੰਗਰੂਰ ਦੇ ਹਠੂਰ ਸਕੁੂਲ ਦੇ 103 ਚੋ 13, ਦੂਗਾਂ ਦੇ 33 ਵਿਚੋਂ 6, ਨਮੋਲ ਦੇ 42 ਚੋ 9 ਪਾਸ ਹੋਏ ਹਨ।
ਜ਼ਿਲਾ ਫਾਜ਼ਿਲਕਾ ਦੇ ਸਰਕਾਰੀ ਸਕੂਲ ਰਾਮਪੁਰਾ ਨਰਾਇਣਪੁਰਾ ਦੇ 40 ਚੋ 9, ਢਾਂਡੀ ਕਦੀਮ 168 ਚੋ 38 ਅਤੇ ਪੱਤਰੇਵਾਲਾ ਦੇ 22 ਚੋ 6 , ਫਿਰੋਜ਼ਪੁਰ ਜ਼ਿਲੇ ਦੇ ਪਡੋਰੀ ਖੱਤਰੀਆਂ ਸਕੂਲ 19 ਚੋ 4, ਮੱਖੂ ਦੇ 61 ਚੋ 21 ਤੇ ਸੁਰਸਿੰਘ ਵਾਲਾ ਦੇ 24 ਚੋ 9 ਬੱਚੇ ਹੀ ਪਾਸ ਹੋਏ। ਸਿੱਖਿਆ ਮੰਤਰੀ ਦੇ ਜ਼ਿਲਾ ਗੁਰਦਾਸਪੁਰ ਦੇ ਸਰਕਾਰੀ ਸਕੁੂਲ ਸ਼ਾਹਪੁਰ ਗੋਰਾਇਆ ਦੇ 16 ਵਿਚੋਂ ਇਕ ਵੀ ਬੱਚਾ ਪਾਸ ਨਹੀਂ ਹੋਇਆ। ਜ਼ਿਲਾ ਹੁਸ਼ਿਆਪੁਰ ਦੇ ਸਰਕਾਰੀ ਸਕੂਲ ਘੱਗਵਾਲ ਦੇ 67 ਚੋਂ 10, ਜੌੜਾ ਬਘਿਆੜੀ ਦੇ 26 ਚੋਂ 8, ਮਜ਼ਾਰਾ ਡਿੱਗਰੀਆਂ 39 ਚੋਂ 8, ਮਹਿੰਦਵਾਨੀ ਦੇ 42 ਚੋ 10 ਅਤੇ ਹਰਦੋਂ ਖੁਦਪੁਰ ਦੇ 102 ਵਿਚੋਂ 27 ਬੱਚੇ ਪਾਸ ਹੋਏ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…