Share on Facebook Share on Twitter Share on Google+ Share on Pinterest Share on Linkedin ਬਾਰ੍ਹਵੀਂ ਸ਼੍ਰੇਣੀ ਵਿੱਚ ਮੋਹਰੀ ਰਹਿਣ ਵਾਲੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਜੂਨ ਸਥਾਨਕ ਸ਼ਹਿਰ ਦੇ ਵਾਰਡ ਨੰਬਰ 14 ਵਿੱਚ ਕੌਂਸਲਰ ਅਤੇ ਉੱਘੇ ਸਮਾਜ ਸੇਵੀ ਸ਼ਿਵ ਵਰਮਾ ਦੀ ਅਗਵਾਈ ਅਤੇ ਅੰਮ੍ਰਿਤ ਵਰਮਾ ਦੀ ਦੇਖ ਰੇਖ ਵਿਚ ਕਰਵਾਏ ਇੱਕ ਸਮਾਰੋਹ ਦੌਰਾਨ ਮੈੜ ਰਾਜਪੂਤ ਸਵਰਣਕਾਰ ਸਭਾ ਕੁਰਾਲੀ ਵੱਲੋਂ ਬਾਰ੍ਹਵੀਂ ਜਮਾਤ ਵਿਚ ਵਧੀਆ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼ਿਵ ਵਰਮਾ ਨੇ ਕਿਹਾ ਕਿ ਸ਼ਹਿਰ ਦੀਆਂ ਤਿੰਨ ਵਿਦਿਆਰਥਣਾਂ ਜੋ ਸਵਰਣਕਾਰ ਭਾਈਚਾਰੇ ਦੇ ਪਰਿਵਾਰਾਂ ਨਾਲ ਸਬੰਧਿਤ ਹਨ ਉਨ੍ਹਾਂ ਨੇ ਆਪਣੇ ਆਪਣੇ ਸਕੂਲਾਂ ਵਿਚ ਪਹਿਲਾ ਸਥਾਨ ਕਰਦਿਆਂ ਭਾਈਚਾਰੇ ਦਾ ਮਾਣ ਵਧਾਇਆ ਹੈ। ਇਸ ਦੌਰਾਨ ਅੰਮ੍ਰਿਤ ਵਰਮਾ ਨੇ ਕਿਹਾ ਵਿਦਿਆਰਥਣਾਂ ਵੱਲੋਂ ਕੀਤੀ ਮਿਹਨਤ ਸਦਕਾ ਹੀ ਅੱਜ ਉਨ੍ਹਾਂ ਨੇ ਆਪਣੀ ਬਿਰਾਦਰੀ ਅਤੇ ਪਰਿਵਾਰਾਂ ਦਾ ਸਿਰ ਉਚਾ ਚੁੱਕਿਆ ਹੈ। ਇਸ ਦੌਰਾਨ ਸ਼ਿਵ ਵਰਮਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਵਣਕਾਰ ਬਿਰਾਦਰੀ ਨਾਲ ਸਬੰਧਿਤ ਵਿਦਿਆਰਥੀਆਂ ਵੱਲੋਂ ਪੜਾਈ ਵਿਚ ਵਧੀਆ ਅੰਕ ਲੈਣ ਤੇ ਮੈੜ ਰਾਜਪੂਤ ਸਵਣਕਾਰ ਸਭਾ ਕੁਰਾਲੀ ਵਿਦਿਆਰਥੀਆਂ ਦਾ ਹਰ ਸਾਲ ਸਨਮਾਨ ਕਰਿਆ ਕਰੇਗੀ। ਇਸ ਦੌਰਾਨ ਪਤਵੰਤਿਆਂ ਨੇ ਨੈਸ਼ਨਲ ਪਬਲਿਕ ਸਕੂਲ ਵਿਚ ਮੈਡੀਕਲ ਵਿਚ 92.8 ਫੀਸਦ ਅੰਕ ਲੈਕੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਕਨਿਕਾ ਵਰਮਾ ਪੁੱਤਰੀ ਸੰਜੀਵ ਕੁਮਾਰ ਵਰਮਾ, ਇੰਟਰਨੈਸ਼ਨਲ ਸਕੂਲ ਵਿਚ ਨਾਨ ਮੈਡੀਕਲ ਵਿਚ 90.2 ਫੀਸਦ ਅੰਕ ਲੈਕੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਪ੍ਰਿਯੰਕਾ ਵਰਮਾ ਪੁੱਤਰੀ ਬ੍ਰਿਜਬਾਲਾ ਅਤੇ ਸਰਕਾਰੀ ਕੰਨਿਆ ਸਕੂਲ ਨਾਨ ਮੈਡੀਕਲ ਵਿਚ 87 ਫੀਸਦ ਅੰਕ ਲੈਕੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਕੋਮਲ ਵਰਮਾ ਪੁੱਤਰੀ ਉਮੇਸ਼ ਕੁਮਾਰ ਵਰਮਾ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ। ਇਸ ਮੌਕੇ ਕੁਲਦੀਪ ਧੁੰਨਾ, ਪਵਨ ਵਰਮਾ, ਸੰਤੋਸ਼ ਵਰਮਾ, ਬਬੀਤਾ ਵਰਮਾ, ਰਾਜ ਵਰਮਾ, ਨੀਤੀਸ਼ ਵਰਮਾ, ਸਤੀਸ਼ ਵਰਮਾ, ਰਾਜਨ ਵਰਮਾ, ਦੀਪਕ ਵਰਮਾ, ਸੰਨੀ ਵਰਮਾ, ਨਵੀਨ ਵਰਮਾ, ਪ੍ਰਵੀਨ ਵਰਮਾ, ਨਿਤਿਨ, ਰਾਜੂ, ਭੀਮ ਸੈਨ ਵਰਮਾ, ਅਨਿਲ, ਸੁਨੀਲ, ਸਤਪਾਲ, ਬਦਨ ਲਾਲ, ਸੰਜੇ ਵਰਮਾ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ