Nabaz-e-punjba,com

ਜ਼ਮੀਨ ਲਈ ਜੱਦੋ ਜਹਿਦ: ਸਿੱਖ ਅਜਾਇਬ ਘਰ ਦੇ ਬਾਹਰ ਲੜੀਵਾਰ ਧਰਨਾ 12ਵੇਂ ਦਿਨ ਵਿੱਚ ਦਾਖ਼ਲ

ਦਸਤਖ਼ਤੀ ਮੁਹਿੰਮ ਸ਼ੁਰੂ, ਮੁਸਲਿਮ ਭਾਈਚਾਰੇ ਵੱਲੋਂ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੁਹਾਲੀ ਵਿੱਚ ਪੱਕੀ ਜ਼ਮੀਨ ਦੀ ਅਲਾਟਮੈਂਟ ਲਈ ਦਿੱਤਾ ਜਾ ਰਿਹਾ ਧਰਨਾ 12 ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਧਰਨੇ ਦੀ ਵਿਸ਼ੇਸ਼ਤਾ ਇਹ ਰਹੀ ਅੱਜ ਮੁਸਲਿਮ ਭਾਈਚਾਰੇ ਵੱਲੋਂ ਜ਼ੋਰਦਾਰ ਸਮਰਥਨ ਕੀਤਾ ਗਿਆ ਇਸ ਭਾਈਚਾਰੇ ਦੇ ਮੁਹੰਮਦ ਇਸਮਾਈਲ ਨੇ ਭਰੋਸਾ ਦਿਵਾਇਆ ਕਿ ਕਲਾ ਅਤੇ ਵਿਰਸੇ ਦੀ ਸੰਭਾਲ ਲਈ ਮੁਸਲਮਾਨ ਭਾਈਚਾਰਾ ਸਦਾ ਆਰਟਿਸਟ ਪਰਵਿੰਦਰ ਸਿੰਘ ਦੇ ਨਾਲ ਖੜਾ ਹੈ ਅਤੇ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਾ ਹੈ ਕਿ ਇਸ ਸਿੱਖ ਅਜਾਇਬ ਘਰ ਨੂੰ ਤੁਰੰਤ ਪੱਕੀ ਜ਼ਮੀਨ ਅਲਾਟ ਕੀਤੀ ਜਾਵੇ।
ਅੱਜ ਧਰਨੇ ਤੇ ਬੈਠਣ ਵਾਲਿਆਂ ਵਿਚ ਮੁਸਲਮਾਨ ਭਾਈਚਾਰੇ ਦੇ ਮੁਹੰਮਦ ਇਸਮਾਈਲ ਮੁਹੰਮਦ ਸਮੀ ਮੁਹੰਮਦ ਸ਼ਾਕਿਰ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪਰਵਿੰਦਰ ਸਿੰਘ ਆਰਟਿਸਟ ਭੁਪਿੰਦਰ ਸਿੰਘ ਡੀਸੀ ਬਟੇਰਲਾ ਲਖਵਿੰਦਰ ਸਿੰਘ ਦਾਊਂ, ਸੁਰਿੰਦਰ ਸਿੰਘ ਬਲੌਂਗੀ, ਹਰਜਿੰਦਰ ਸਿੰਘ ਕਲੇਰ, ਭੁਪਿੰਦਰ ਗੁਰਜੀਤ ਸਿੰਘ ਰਾਮਪੁਰਾ ਫੂਲ, ਕੁਲਜੀਤ ਸਿੰਘ ਧਨੋਆ ਸ਼ਾਮਲ ਸਨ। ਅੱਜ ਸਿੱਖ ਅਜਾਇਬ ਘਰ ਦੀ ਸੁਸਾਇਟੀ ਸਿੱਖ ਹੈਰੀਟੇਜ ਐਡ ਕਲਚਰਲ ਵੱਲੋਂ ਜ਼ਬਰਦਸਤ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਵਿੱਚ ਸਿੱਖ ਸੰਗਤਾਂ ਰਾਜਨੀਤਕ, ਧਾਰਮਿਕ ਸਮਾਜਿਕ ਅਤੇ ਲੋਕ ਭਲਾਈ ਸੰਸਥਾ ਅਤੇ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਨੂੰ ਭੇਜਣ ਲਈ ਆਪਣੇ ਦਸਤਖ਼ਤ ਕੀਤੇ ਸੁਸਾਇਟੀ ਦੇ ਮੁੱਢਲੇ ਸੰਸਥਾਪਕ ਮੈਂਬਰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਆਰਟਿਸਟ ਪਰਵਿੰਦਰ ਸਿੰਘ ਨੇ ਦੱਸਿਆ ਕਿ ਹਜ਼ਾਰਾਂ ਸੰਗਤਾਂ ਦੇ ਦਸਤਖ਼ਤ ਵਾਲਾਂ ਇਹ ਮੰਗ ਪੱਤਰ ਸਰਕਾਰ ਨੂੰ ਜਲਦੀ ਹੀ ਭੇਜਿਆ ਜਾ ਰਿਹਾ ਹੈ ਤਾਂ ਕਿ ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ।

Load More Related Articles
Load More By Nabaz-e-Punjab
Load More In Important Stories

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…