ਸੀਜੀਸੀ ਕਾਲਜ ਲਾਂਡਰਾਂ ਵਿੱਚ 13ਵੀਂ ਐਥਲੈਟਿਕ ਮੀਟ-2018 ਦਾ ਧੂਮ ਧੜੱਕੇ ਨਾਲ ਆਗਾਜ਼

ਖਿਡਾਰੀ ਵੱਲੋਂ ਕੀਤੀ ਸਖ਼ਤ ਮਿਹਨਤ ਇਕ ਦਿਨ ਜ਼ਰੂਰ ਰੰਗ ਲਾਉਂਦੀ ਹੈ: ਅਰਜੁਨ ਐਵਾਰਡੀ ਅਵਨੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੀ ਦੋ ਰੋਜ਼ਾ ਸਾਲਾਨਾ 13ਵੀਂ ਐਥਲੈਟਿਕ ਮੀਟ-2018 ਆਪਣੀਆਂ ਅਮਿੱਟ ਪੈੜਾਂ ਵਿਖੇਰਦੀ ਹੋਈ ਜ਼ੋਬਨ ਮੱਤੇ ਸਮਾਪਤ ਹੋ ਗਈ । ਸਾਲ 2019 ‘ਚ ਫਿਰ ਮਿਲਣ ਦਾ ਵਾਅਦਾ ਕਰਦੀ ਸਮਾਪਤ ਹੋਈ ਇਸ ਦੋ ਰੋਜ਼ਾ ਐਥਲੈਟਿਕਸ ਮੀਟ ਦੌਰਾਨ ਸਰਬਸ੍ਰੇਸਟ ਪ੍ਰਦਰਸ਼ਨ ਕਰਨ ਵਾਲੇ ਭਾਰਤ ਭੂਸ਼ਨ ( ਲੜਕੇ ਵਰਗ) ਤੇ ਸਿਮਰਨ ਸਿੰਘ (ਲੜਕੀ ਵਰਗ) ਵਰਗ ਬੈਸਟ ਐਥਲੀਟ-2018 ਚੁਣਿਆ ਗਿਆ ਜਿਨ੍ਹਾਂ ਅੱਵਲ ਦਰਜੇ ਦੀ ਖੇਡ ਪ੍ਰਤਿਭਾ ਤੋ ਪ੍ਰਭਾਵਿਤ ਹੋ ਕੇ ਗੋਲਡ ਮੈਡਲਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ।
ਇਸ ਦੋ ਰੇਜਾ ਐਥਲੈਟਿਕ ਮੀਟ ਦਾ ਉਦਘਾਟਨ ਮੈਡਮ ਅਵਨੀਤ ਕੌਰ ਸਿੱਧੂ ਅਤੇ ਸੀਜੀਸੀ ਦੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਕੀਤਾ। ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਆਸ਼ੀਸ਼ ਕਪੂਰ ਐਡੀਸ਼ਨਲ ਆਈਜੀ ਪੰਜਾਬ ਪੁਲਿਸ ਅਤੇ ਪ੍ਰਭਜੋਤ ਕੌਰ ਬਾਜਵਾ ਇੰਟਰਨੈਸ਼ਨਲ ਜਿਮਨਾਸ਼ਟ ਨੇ ਇਨਾਮ ਵੰਡਣ ਉਪਰੰਤ ਖਿਡਾਰੀਆਂ ਤੇ ਵਿਦਿਆਰਥੀਆਂ ਨਾਲ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਖਿਡਾਰੀ ਆਪਣੇ ਘਰ ਦੇ ਵਿਹੜੇ ਤੋਂ ਖੇਡਦਾ ਹੋਇਆ ਸਕੂਲ ਤੇ ਕਾਲਜਿਜ਼ ਦੇ ਮੈਦਾਨਾਂ ਦਾ ਸ਼ਿੰਗਾਰ ਬਣਦੇ ਹਨ ਤੇ ਇਹੀ ਖਿਡਾਰੀ ਇਕ ਦਿਨ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਦੇਸ਼
ਦੀ ਨੁਮਾਇੰਦਗੀ ਕਰਦੇ ਹੋਏ ਰਿਕਾਰਡ ਬਣਾਉਂਦੇ ਹਨ। ਉਨ੍ਹਾਂ ਮੁਕਾਬਲੇ ‘ਚ ਪਛੜੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਤੁਹਾਡੇ ਅੰਦਰ ਦੇਸ਼ ਕੌਮ ਦੀ ਕੌਮਾਂਤਰੀ ਪੱਧਰ ‘ਤੇ ਨੁਮਾਇੰਦਗੀ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ ਜਿਸ ਲਈ ਉਨ੍ਹਾਂ ਖਿਡਾਰੀਆਂ ਨੂੰ ਅਨੁਸ਼ਾਸਨ ‘ਚ ਰਹਿੰਦੇ ਹੋਏ ਸਖ਼ਤ ਮਿਹਨਤ ਕਰਨ ਦੀ ਨਸੀਅਤ ਦਿੱਤੀ ਤਾਕਿ ਆਉਣ ਵਾਲੇ ਹੋਰਨਾਂ ਮੁਕਾਬਲਿਆਂ ਵਿਚ ਬਿਹਤਰ ਕਰ ਸਕਣ ।
ਇਸ ਘਰੇਲੂ ਐਥਲੈਟਿਕਸ ਮੀਟ ਦੇ ਦੂਜੇ ਦਿਨ ਹੋਏ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਜਿਨ੍ਹਾਂ ‘ਚ 200 ਮੀਟਰ ਰੇਸ ਮੁਕਾਬਲੇ ਵਿਚ ਮਕੈਨੀਕਲ ਇੰਜੀਨੀਅਰਿੰਗ ਅਭਿਨਵ ਸਿੰਘ ਨੇ ਪਹਿਲਾ, ਸੀਐਸਈ ਦੇ ਭਵਰ ਸਿੰਘ ਅਤੇ ਐਮਈ ਦਾ ਪ੍ਰਸ਼ਾਂਤ ਚੈਟਰਜੀ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕੀਆਂ ਦੇ ਰੇਸ ਮੁਕਾਬਲੇ ਸਿਮਰਨ ਸਿੰਘ ਮਕੈਨੀਕਲ ਇੰਜੀਨੀਅਰਿੰਗ ਨੇ ਪਹਿਲਾ ਅਮਨ ਮੌਂਗਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਨੇ ਦੂਜਾ ਅਤੇ ਵਿਦੂਸ਼ੀ ਪੰਡਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । 400 ਮੀਟਰ ਲੜਕੀਆਂ ਦੀ ਦੌੜ ਮੁਕਾਬਲੇ ਵਿਚ ਸੀ.ਐਸ.ਈ. ਦੀ ਜਸਨੀਤ ਕੌਰ ਨੇ ਪਹਿਲਾ. ਨੇਹਾ ਦੇਵੀ ਐਮ.ਬੀ.ਏ. ਨੇ ਦੂਜਾ ਅਤੇ ਨਿਤਿਕਾ ਗਰੋਵਰ ਸੀ.ਐਸ.ਈ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜ ਦੇ ਦੋਵਾਂ ਵਰਗਾਂ ਵਿਚ ਮਕੈਨੀਕਲ ਇੰਜੀਨੀਅਰਿੰਗ ਦੇ ਇੰਦਰਵੀਰ ਸਿੰਘ ਤੇ ਆਸ਼ੀਸ਼ ਚੌਧਰੀ ਅਪਲਾਈਡ ਸਾਇੰਸ ਅਤੇ ਅਭਿਨਵ ਸਿੰਘ ਐਮ.ਈ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਮੇਗਾ ਸੀ.ਐਸ.ਈ. ਨੇ ਪਹਿਲਾ, ਸਵੇਤਾ ਈ.ਸੀ.ਈ ਨੇ ਦੂਜਾ ਅਤੇ ਹਰਸ਼ਨੀ ਤੀਜੇ ਨੰਬਰ ਤੇ ਰਹੀ।
1500 ਮੀਟਰ ਰੇਸ ਦੇ ਦਿਲ ਖਿੱਚਵੇਂ ਮੁਕਾਬਲੇ ਵਿਚ ਐਮ.ਈ ਦੇ ਸੁਭਮ ਰਾਣਾ ਨੇ ਪਹਿਲਾ, ਸੀ.ਐਸ.ਈ. ਤਰੁਣ ਭਾਰਦਵਾਜ ਨੇ ਦੂਜਾ ਅਤੇ ਸੀ.ਐਸ.ਈ ਦੇ ਗੁਰਸਿਮਰਨ ਸਿੰਘ ਤੀਜੇ ਸਥਾਨ ਤੇ ਰਹੇ। ਇਸੇ ਦੌਰਾਨ ਜੈਵਲਿਨ ਥ੍ਰੋ ਦੇ ਲੜਕੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਹਰਨੀਲ ਸੀ.ਐਸ.ਈ. ਨੇ ਪਹਿਲਾ.ਤਾਨੀਆ ਜਮਵਾਲ ਨੇ ਦੂਜਾ ਅਤੇ ਆਂਚਲ ਸੀਐਸਈ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਡਿਸਕਸ ਥ੍ਰੋ ਦੇ ਲੜਕੇ ਤੇ ਲੜਕੀ ਵਰਗ ਦੇ ਫ਼ਾਈਨਲ ਮੁਕਾਬਲੇ ਵਿਚ ਸਾਹਿਲ ਤੇ ਮਨਜੋਤ ਕੌਰ ਫ਼ਸਟ, ਪ੍ਰਿੰਸ ਤੇ ਹਰਲੀਨ ਸੈਕਿੰਡ ਅਤੇ ਵਿਸ਼ਨੂੰ ਤੇ ਰਮਣੀਕ ਕੌਰ ਥਰਡ ਪੁਜੀਸ਼ਨ ‘ਤੇ ਰਹੇ। ਬੀ.ਐੱਡ ਕਾਲਜ ਦੇ ਲੜਕੀਆਂ ਦੇ ਡਿਸਕਸ ਥ੍ਰੋ ਮੁਕਾਬਲੇ ਵਿਚ ਹਰਸ਼ਨੀ, ਗੁਰਪ੍ਰੀਤ ਕੌਰ ਅਤੇ ਕ੍ਰਿਤਿਕਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਲੰਮੀ ਛਾਲ ਲੜਕੇ ਤੇ ਲੜਕੀ ਵਰਗ ਵਿਚ ਕਾਰਤਿਕੇ, ਭਾਰਤ ਭੂਸ਼ਨ ਤੇ ਪ੍ਰਸ਼ਾਂਤ, ਇਸੇ ਤਰ੍ਹਾਂ ਲੜਕੀ ਵਰਗ ‘ਚ ਸਿਮਰਨ ਨੇ ਪਹਿਲਾ . ਜਸਨੀਤ ਕੌਰ ਨੇ ਦੂਜਾ. ਅਤੇ ਨੇਹਾ ਦੇਵੀ ਤੀਜੇ ਸਥਾਨ ਚੇ ਰਹੀ।
ਸਾਰਟਪੁਟ ਬੀਐੱਡ ਵਿਦਿਆਰਥੀਆਂ ਦੇ ਮੁਕਾਬਲੇ ਵਿਚ ਭਾਵਨਾ ਫਸਟ. ਤ੍ਰਿਪਤੀ ਸੈਕਿੰਡ. ਇਸ਼ਨੀਤ ਥਰਡ ਪੁਜੀਸ਼ਨ ਤੇ ਰਹੀ। ਸ਼ਾਰਟਪੁਟ ਲੜਕਿਆਂ ਵਿਚ ਸੌਰਭ ਨੇ ਪਹਿਲੀ. ਪ੍ਰਿੰਸ ਨੇ ਦੂਜੀ. ਅਤੇ ਸਾਹਿਲ ਕੁਮਾਰ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਲੜਕੀਆਂ ਦੇ ਮੁਕਾਬਲੇ ਵਿਚ ਤਾਨੀਆ.ਮਨਜੋਤ ਅਤੇ ਪੂਰਨਿਮਾ ਕ੍ਰਮਵਾਰ ਪਹਿਲੀਆਂ ਤਿੰਨ ਪੁਜੀਸ਼ਨਾਂ ਤੇ ਰਹੀਆਂ।
ਟ੍ਰਿਪਲ ਜੰਪ ਦੇ ਮੁਕਾਬਲੇ ਵਿਚ ਦੋਵਾਂ ਵਰਗਾਂ ਵਿਚ ਸਿਮਰਨ ਕੌਰ, ਆਂਚਲ, ਅਮਨ ਅਤੇ ਲੜਕਿਆਂ ‘ਚ ਕਾਰਤਿਕੇ. ਭਾਰਤ ਭੂਸ਼ਨ ਅਤੇ ਰਮਨਪ੍ਰੀਤ ਸਿੰਘ ਨੇ ਪਹਿਲੇ ਪਹਿਲੇ ਤਿੰਨੇ ਸਥਾਨ ਹਥਿਆਏ। ਸਮਾਗਮ ਦੇ ਅੰਤ ਵਿਚ ਸੀ.ਜੀ.ਸੀ. ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਆਏ ਮੁੱਖ ਮਹਿਮਾਨਾਂ ਦਾ ਸੀ.ਜੀ.ਸੀ. ਦੀ ਐਥਲੈਟਿਕਸ ਮੀਟ ਵਿੱਚ ਪਹੁੰਚਣ ‘ਤੇ ਧਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਐਥਲੈਟਿਕਸ ਮੀਟ ਦੀ ਸਫ਼ਲਤਾ ਪੂਰਬਕ ਸਮਾਪਤੀ ਉਪਰੰਤ ਵਿਦਿਆਰਥੀਆਂ ਨੇ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।
ਰਿਲੇਅ ਰੇਸ 4X100 (ਲੜਕਿਆਂ) ਦੀਆਂ ਟੀਮਾਂ ਵਿਚ ਸੀ.ਐਸ.ਈ.ਐਮ.ਈ ਦੀ ਸ਼ੁਭਮ ਰਾਣਾ ਦੀ ਅਗਵਾਈ ਵਾਲੀ ਟੀਮ ਜਿਸ ਵਿਚ ਪ੍ਰਸ਼ਾਂਤ, ਸਾਹਿਲ ਅਤੇ ਕੁਨਾਲ ਦੀ ਟੀਮ ਨੇ ਪਹਿਲਾ। ਕੰਪਿਊਟਰ ਸਾਇੰਸ ਇੰਜੀਨੀਅਰ ਦੀ ਟੀਮ ਜਿਸ ਵਿਚ ਰਮਨਪ੍ਰੀਤ, ਇੰਦਰਬੀਰ, ਅਭਿਨਵ ਅਤੇ ਬ੍ਰਿਜੇਸ਼ ਸਨ ਨੇ ਦੂਜਾ ਅਤੇ ਇਸੇ ਤਰ੍ਹਾਂ ਅਪਲਾਈਡ ਸਾਇੰਸ ਦੀ ਆਸ਼ੀਸ਼ ਚੌਧਰੀ ਦੀ ਅਗਵਾਈ ਵਾਲੀ ਟੀਮ ਜਿਸ ‘ਚ ਵਿਵੇਕ, ਅਵਿਨਾਸ਼ ਅਤੇ ਯਸ਼ ਸ਼ਾਮਲ ਸਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…