Share on Facebook Share on Twitter Share on Google+ Share on Pinterest Share on Linkedin 13ਵੀਂ ਅੰਤਰ-ਜ਼ਿਲ੍ਹਾ ਤੇ ਟਰਾਈਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ: 13ਵੀਂ ਅੰਤਰ-ਜ਼ਿਲਾ ਤੇ ਟ੍ਰਾਈਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਗੁਰੂ ਨਾਨਕ ਵੀਬੀਟੀ ਪੋਲੀਟੈਕਨਿਕ ਫੇਜ਼-1 ਮੁਹਾਲੀ ਵਿਖੇ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ ਦੇ ਜਨਰਲ ਸਕੱਤਰ-ਤਕਨੀਕੀ ਡਾਇਰੈਕਟਰ, ਇੰਜੀ. ਸਤਪਾਲ ਸਿੰਘ ਰੀਹਲ ਨੇ ਦੱਸਿਆ ਕਿ ਵੱਖ-ਵੱਖ ਟ੍ਰੇਨਿੰਗ ਸੈਂਟਰਾਂ ਦੇ ਖਿਡਾਰੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਭਾਗ ਲਿਆ। ਖੇਡ ਮੁਕਾਬਲਿਆਂ ਦਾ ਉਦਘਾਟਨ ਹਰਜੀਤ ਸਿੰਘ (ਡਾਇਰੈਕਟਰ, ਵਿਦਿਆ ਭਾਰਤੀ ਟਰੱਸਟ), ਕੰਵਲਜੀਤ ਸਿੰਘ ਵਾਲੀਆ (ਮੀਤ ਪ੍ਰਧਾਨ, ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ) ਅਤੇ ਹਰਜੀਤ ਸਿੰਘ ਹੈਰੀ (ਚੇਅਰਮੈਨ ਟੋਟਲ ਗਰੁੱਪ ਆਫ਼ ਬਿਲਡਰਜ) ਨੇ ਸਾਂਝੇ ਤੌਰ ’ਤੇ ਕੀਤਾ। ਉਨ੍ਹਾਂ ਦੱਸਿਆ ਕਿ ਸਭ ਤੋੱ ਵੱਧ 6 ਸੋਨੇ, 4 ਚਾਂਦੀ ਅਤੇ 1 ਕਾਂਸੇ ਦਾ ਤਮਗਾ ਪ੍ਰਾਪਤ ਕਰਕੇ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਪਹਿਲਾ ਸਥਾਨ, 6 ਸੋਨੇ, 1 ਚਾਂਦੀ ਤੇ 1 ਕਾਂਸੇ ਦਾ ਤਮਗਾ ਜਿੱਤ ਕੇ ਮਾਤਾ ਸਾਹਿਬ ਕੌਰ ਸਕੂਲ, ਸਵਾੜਾ ਦੇ ਖਿਡਾਰੀਆਂ ਨੇ ਦੂਸਰਾ, 4 ਸੋਨੇ ਅਤੇ 3 ਚਾਂਦੀ ਦੇ ਤਮਗੇ ਜਿੱਤ ਕੇ ਸੈਂਟੀਨਲ ਪਬਲਿਕ ਸਕੂੂਲ, ਸੋਹਾਣਾ ਦੇ ਖਿਡਾਰੀਆਂ ਨੇ ਤੀਸਰਾ ਅਤੇ 4 ਸੋਨੇ, 1 ਚਾਂਦੀ ਤੇ 2 ਕਾਂਸੇ ਦੇ ਤਮਗੇ ਜਿੱਤ ਕੇ ਨਵਾਂ ਗਾੳੱ ਦੇ ਖਿਡਾਰੀ ਚੌਥੇ ਸਥਾਨ ਤੇ ਰਹੇ। ਸਮਾਪਨ ਸਮਾਰੋਹ ਸਮੇਂ ਕਰਨਲ (ਸੇਵਾਮੁਕਤ) ਸੀ. ਐਸ. ਬਾਵਾ (ਪੈਟਰਨ, ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ), ਕੰਵਲਜੀਤ ਸਿੰਘ ਵਾਲੀਆ (ਮੀਤ ਪ੍ਰਧਾਨ, ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ)ੇ ਅਤੇ ਉਪੇਸ਼ ਕਾਲੀਆ (ਮੀਤ ਪ੍ਰਧਾਨ ਹੈਲਪਿੰਗ ਹੈਂਡਜ ਸੰਸਥਾ) ਨੇ ਸਾਂਝੇ ਤੌਰ ’ਤੇ ਜੇਤੂ ਖਿਡਾਰੀਆਂ, ਕੋਚਾਂ, ਰੈਫਰੀਆਂ ਅਤੇ ਵਲੰਟੀਅਰਾਂ ਨੂੰ ਇਨਾਮ ਵੰਡੇ ਅਤੇ ਸਨਮਾਨਿਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ