
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ 13ਵਾਂ ਵੱਡਾ ਜਥਾ ਦਿੱਲੀ ਬਾਰਡਰ ਲਈ ਹੋਇਆ ਰਵਾਨਾ
20 ਮਈ ਨੂੰ ਇਕ ਹੋਰ ਬਹੁਤ ਵੱਡਾ ਜਥਾ ਤਰਨਤਾਰਨ ਤੋਂ ਦਿੱਲੀ ਵੱਲ ਕਰੇਗਾ ਕੂਚ
ਨਬਜ਼-ਏ-ਪੰਜਾਬ ਬਿਊਰੋ, ਬਿਆਸ\ਨਵੀਂ ਦਿੱਲੀ 14 ਮਈ:
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾਂ, ਸਕੱਤਰ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਦੇ ਬਿਆਸ ਪੁੱਲ ਤੋਂ 13ਵਾਂ ਜਥਾ ਦਿੱਲੀ ਸਿੰਗੂ ਬਾਰਡਰ ਕੁੰਡਲੀ ਚੌਕ ਲਈ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦਾ ਨਿੱਜੀ ਕਰਨ ਕਰਨ ਲਈ ਲਿਆਂਦੇ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 6 ਮਹੀਨੇ ਤੋਂ ਲਗਾਤਾਰ ਦਿੱਲੀ ਵਿੱਚ ਸ਼ਾਂਤਮਈ ਅੰਦੋਲਨ ਚਲ ਰਿਹਾ ਹੈ ਅਤੇ ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਬੀਬੀਆਂ, ਨੌਜਵਾਨਾਂ ਦੇ ਜਥੇ ਦਿੱਲੀ ਲਈ ਰਵਾਨਾ ਹੋ ਰਹੇ ਹਨ।
ਇਸ ਤਰ੍ਹਾਂ ਕਣਕ ਦੀ ਵਾਢੀ ਦੇ ਚੱਲਦਿਆਂ ਅੱਜ 14 ਮਈ ਨੂੰ ਅੰਮ੍ਰਿਤਸਰ ਤੋ 13 ਵਾਂ ਜਥਾ ਰਵਾਨਾ ਹੋਇਆ, ਕਰੋਨਾ ਦੀ ਆੜ ਵਿੱਚ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਪੂਰਾਂ ਦੇਸ਼ ਇੱਕਜੁਟ ਹੋ ਰਿਹਾ ਹੈ, ਦੂਜੇ ਪਾਸੇ ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਵੱਡਾ ਛਲ ਕੀਤਾ ਹੈ, ਮੰਡੀਆਂ ਵਿੱਚ ਬਾਰਦਾਨਾਂ ਨਾ ਮਿਲਣ ਕਰਕੇ ਖੁੱਲ੍ਹੇ ਅਸਮਾਨ ਥੱਲੇ ਕਣਕ ਦੇ ਢੇਰ ਲੱਗੇ ਹੋਏ ਹਨ, ਲਿਫ਼ਟਿੰਗ ਨਾ ਹੋਣ ਕਰਕੇ ਕਿਸਾਨਾਂ ਨੂੰ ਪੇਮੈਂਟ ਨਹੀਂ ਮਿਲ ਰਹੀ, ਮਾਰਕਿਟ ਵਿੱਚ ਝੋਨੇ ਦੇ ਗੈਰ ਪ੍ਰਮਾਣਿਤ ਬੀਜਾਂ ਦੀ ਵਿਕਰੀ ਧੜੱਲੇ ਨਾਲ ਚੱਲ ਰਹੀ ਹੈ, ਕਰੋਨਾ ਦੀ ਵੈਕਸੀਨ ਦੇ ਮਾਮਲੇ ਵਿੱਚ ਧਾਦਲੀ, ਪੂਰੇ ਜ਼ੋਰਾਂ ਨਾਲ ਹੋ ਰਹੀ ਹੈ,ਇੱਕ ਪਾਸੇ ਦੇਸ਼ ਦੀ ਆਰਥਿਕਤਾ ਦਾ ਬੂਰਾ ਹਾਲ ਹੈ ਦੂਜੇ ਪਾਸੇ 13 ਹਜ਼ਾਰ 45 ਕਰੋੜ ਦੀ ਲਾਗਤ ਨਾਲ ਮੋਦੀ ਹਾਊਸ ਦੀ ਤਿਆਰੀ ਕੀਤੀ ਜਾ ਰਹੀ ਹੈ, ਖਾਂਦਾ, ਪੈਟਰੋਲ, ਡੀਜ਼ਲ, ਅਤੇ ਗੈਸ ਦੀਆਂ ਕੀਮਤਾਂ ਵਿੱਚ ਬੇਲੋੜਾ ਵਾਅਦਾ ਦੇਸ਼ ਦੀ ਜਨਤਾ ਦਾ ਖੂਨ ਨਚੌੜਿਆ ਜਾ ਰਿਹਾ ਹੈ।
ਉਧਰ ਕਰੋਨਾ ਨੂੰ ਮਹਾਮਾਰੀ ਦੱਸ ਕੇ ਸਕੂਲ ਕਾਲਜ, ਦੁਕਾਨਾਂ, ਮਜ਼ਦੂਰੀ ਕਿਤਾ ਬੰਦ ਕੀਤਾਂ ਗਿਆ ਹੈ, ਜਦੋਂਕਿ ਇਸ ਬਿਮਾਰੀ ਦਾ ਕੋਈ ਵਿਗਿਆਨਕ ਹੱਲ ਕਰਨ ਲਈ ਸੇਹਤ ਵਿਭਾਗ ਨੂੰ ਹੁਕਮ ਦੇਣੇ ਚਾਹੀਦੇ ਸਨ। ਕੇਂਦਰ ਅਤੇ ਪੰਜਾਬ ਸਰਕਾਰ ਦੀ ਮਨਸ਼ਾ ਦਿੱਲੀ ਅੰਦੋਲਨ ਨੂੰ ਫੇਲ੍ਹ ਕਰਨ ਦੀ ਹੈ ਪ੍ਰੰਤੂ ਪੰਜਾਬ ਦੇ ਲੋਕ ਹੁਕਮਰਾਨਾਂ ਦੇ ਅਜਿਹੇ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣ ਦੇਣਗੇ, ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਰੱਦ ਕਰਾਉਣ ਤੱਕ ਅੰਦੋਲਨ ਜਾਰੀ ਰਹੇਗਾ। ਇਸੇ ਤਰ੍ਹਾਂ 20 ਮਈ ਨੂੰ ਤਰਨਤਾਰਨ ਤੋਂ ਬਹੁਤ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ।
ਇਸ ਮੌਕੇ ਸੁਖਦੇਵ ਸਿੰਘ ਚਾਟੀਵਿੰਡ, ਗੁਰਦੇਵ ਸਿੰਘ ਵਰਪਾਲ, ਚਰਨ ਸਿੰਘ ਕਲੇਰ ਘੂਮਾਣ, ਅਜੀਤ ਸਿੰਘ ਠੱਠੀਆਂ, ਕਿਰਪਾਲ ਸਿੰਘ ਕਲੇਰ ਮਾਂਗਟ, ਸਾਬ ਸਿੰਘ ਕੱਕੜ, ਅਮਰਦੀਪ ਸਿੰਘ ਬਾਗੀ, ਸਤਨਾਮ ਸਿੰਘ ਤਲਵੰਡੀ, ਬਲਵਿੰਦਰ ਸਿੰਘ ਬਿੰਦੂ, ਲਖਵਿੰਦਰ ਸਿੰਘ ਡਾਲਾਂ, ਮੁਖਬੈਨ ਸਿੰਘ, ਕੰਵਲਜੀਤ ਸਿੰਘ ਜੋਧਾ ਨਗਰੀ, ਅਮਰਪਾਲ ਸਿੰਘ ਰੋਮੀ ਆਦਿ ਹਾਜ਼ਰ ਸਨ।