nabaz-e-punjab.com

ਮਾਜਰੀ ਬਲਾਕ ਦੇ ਪੰਚੀ-ਸਰਪੰਚੀ ਲਈ 14 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 28 ਜੁਲਾਈ:
ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਹੋਣ ਵਾਲੀ ਪੰਚਾਇਤਾਂ ਦੀ ਜਿਮਨੀ ਚੋਣ ਲਈ ਅੱਜ ਪੇਪਰ ਨਾਮਜਦਗੀ ਕਰਨ ਦੇ ਅਖੀਰਲੇ ਦਿਨ 14 ਉਮੀਦਵਾਰਾਂ ਦੁਆਰਾ ਪੇਪਰ ਭਰੇ ਗਏ। ਵਰਿੰਦਰਪਾਲ ਸਿੰਘ ਧੂਤ ਸਬ ਤਹਿਸੀਲ ਮਾਜਰੀ ਕੋਲ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕਾਗਜ਼ ਦਾਖਲ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਵਰਿੰਦਰਪਾਲ ਧੂਤ ਨੇ ਦੱਸਿਆ ਕਿ ਪਿੰਡ ਝਿੰਗੜਾਂ ਵਿਖੇ ਜਨਰਲ ਸਰਪੰਚੀ ਲਈ ਦੋ ਉਮੀਦਵਾਰਾਂ ਕੁਲਦੀਪ ਕੌਰ ਪਤਨੀ ਅਮਰ ਸਿੰਘ ਸਾਬਕਾ ਸਰਪੰਚ, ਅਮਰਜੀਤ ਕੌਰ ਪਤਨੀ ਸੁਖਵੀਰ ਸਿੰਘ, ਪਿੰਡ ਗੁੰਨੋਮਾਜਰਾ ਵਿਖੇ ਜਨਰਲ ਇਸਤਰੀ ਦੀ ਸਰਪੰਚੀ ਲਈ ਤਿੰਨ ਉਮੀਦਵਾਰ, ਜਿਨ੍ਹਾਂ ਵਿੱਚ ਰੁਪਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ, ਬਲਵਿੰਦਰ ਕੌਰ ਪਤਨੀ ਦੀਦਾਰ ਸਿੰਘ, ਜਸਪਾਲ ਕੌਰ ਪਤਨੀ ਭਾਗ ਸਿੰਘ ਨੇ ਆਪਣੇ ਪੇਪਰ ਨਾਮਜਦ ਕਰਵਾਏ।
ਪੰਚਾਇਤ ਮੈਂਬਰ ਦੀ ਚੋਣ ਦੌਰਾਨ ਪਿੰਡ ਲਖਨੌਰ ਤੋਂ ਜਨਰਲ ਪੰਚ ਦੀ ਚੋਣ ਲਈ ਤਰਲੋਚਨ ਸਿੰਘ ਪੁੱਤਰ ਦਿਆਲ ਸਿੰਘ, ਰਣਜੋਧ ਸਿੰਘ ਪੁੱਤਰ ਸ਼ਿਵਦਿਆਲ ਸਿੰਘ, ਰਣਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਨੇ, ਪਿੰਡ ਤਾਰਾਪੁਰ ਵਿਖੇ ਜਨਰਲ ਪੰਚ ਦੀ ਚੋਣ ਲਈ ਮਲਕੀਤ ਸਿੰਘ ਪੁੱਤਰ ਸਾਧੂ ਸਿੰਘ, ਪਿੰਡ ਮੁੰਧੋਂ ਸੰਗਤੀਆਂ ਵਿਖੇ ਐਸ.ਸੀ. ਪੰਚ ਦੀ ਚੋਣ ਲਈ ਚਰਨਜੀਤ ਸਿੰਘ ਪੁੱਤਰ ਗੁਰਮੇਲ ਸਿੰਘ, ਰਾਜਵੀਰ ਸਿੰਘ ਪੁੱਤਰ ਪਰਮਜੀਤ ਸਿੰਘ, ਸੁਰਮੁੱਖ ਸਿੰਘ ਪੁੱਤਰ ਅਜੈਬ ਸਿੰਘ, ਪਿੰਡ ਤੜੌਲੀ ਵਿਖੇ ਜਨਰਲ ਪੰਚ ਲਈ ਅਮਰਜੀਤ ਸਿੰਘ ਪੁੱਤਰ ਆਲਮ ਚੰਦ, ਪਿੰਡ ਕਾਦੀਮਾਜਰਾ ਵਿਖੇ ਜਨਰਲ ਪੰਚ ਲਈ ਸੁਖਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਨੇ ਅੱਜ ਆਪਣੇ ਸਮਰਥਕਾਂ ਸਮੇਤ ਨਾਮਜਦਗੀ ਪੇਪਰ ਦਾਖਲ ਕੀਤੇ। ਇਸੇ ਦੌਰਾਨ ਪਿੰਡ ਮਾਜਰਾ ਅਤੇ ਚੰਦਪੁਰ ਵਿਖੇ ਜਨਰਲ ਪੰਚ ਦੀ ਚੋਣ ਲਈ ਕਿਸੇ ਵੀ ਉਮੀਦਵਾਰ ਦੁਆਰਾ ਕੋਈ ਨਾਮਜਦਗੀ ਨਹੀਂ ਭਰੀ ਗਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…