
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਦੇ 16 ਨਵੇਂ ਕੇਸ, 7 ਨੂੰ ਮਿਲੀ ਛੁੱਟੀ
ਮੁਹਾਲੀ ਵਿੱਚ ਪਿਛਲੇ ਤਕਰੀਬਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਵਿਡ ਦੇ 472 ਮਾਮਲੇ ਸਾਹਮਣੇ ਆਏ
63 ਫੀਸਦੀ ਮਰੀਜ਼ ਹੋਏ ਸਿਹਤਯਾਬ, ਤਕਰੀਬਨ 35 ਫੀਸਦੀ ਐਕਟਿਵ ਕੇਸ ਅਤੇ ਮੌਤ ਦਰ ਰਹੀ 1.91 ਫੀਸਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਮੁਹਾਲੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ 16 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਪਰ ਨਾਲ ਹੀ ਪੀੜਤ ਮਰੀਜ਼ਾਂ ਦੀ ਵੱਡੀ ਗਿਣਤੀ ਵਿੱਚ ਸੁਧਾਰ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਅੱਠ ਸਵੇਰੇ ਅਤੇ ਅੱਠ ਮਾਮਲੇ ਸ਼ਾਮ ਨੂੰ ਪਾਜ਼ੇਟਿਵ ਕੇਸ ਆਏ ਹਨ ਜਦੋਂਕਿ ਸੱਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤੇ ਹਨ।
ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਪਿਛਲੇ ਤਕਰੀਬਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਵਿਡ ਦੇ ਕੁੱਲ 472 ਮਾਮਲੇ ਸਾਹਮਣੇ ਆਏ ਹਨ ਜਦੋਂਕਿ 294 ਮਰੀਜ਼ ਸਿਹਤਯਾਬ ਹੋਏ। ਇਸ ਤਰ੍ਹਾਂ ਲਗਭਗ 63 ਫੀਸਦੀ ਮਰੀਜ਼ ਸਿਹਤਯਾਬ ਹੋਏ ਅਤੇ ਕਰੀਬ 35 ਫੀਸਦੀ ਭਾਵ 169 ਐਕਟਿਵ ਕੇਸ ਹਨ। ਇਸ ਤੋਂ ਇਲਾਵਾ ਕੋਵਿਡ-19 ਦੌਰਾਨ 9 ਮੌਤਾਂ ਨਾਲ ਮੌਤ ਦਰ 1.91 ਫੀਸਦੀ ਰਹੀ ਹੈ।
ਨਵੇਂ ਮਾਮਲਿਆਂ ਵਿੱਚ ਮੁਹਾਲੀ ਤੋਂ 24 ਸਾਲਾ ਦੀ ਅੌਰਤ, 29 ਸਾਲਾ ਪੁਰਸ਼, ਸੈਕਟਰ-66 ਤੋਂ 45 ਸਾਲਾ ਅੌਰਤ, ਸੈਕਟਰ-114 ਤੋਂ 45 ਸਾਲਾ ਪੁਰਸ਼ ਅਤੇ 14 ਸਾਲਾ ਬੱਚਾ, ਫੇਜ਼-4 ਤੋਂ 41 ਸਾਲਾ ਪੁਰਸ਼, ਸੈਕਟਰ-125 ਤੋਂ 43 ਸਾਲਾ ਅੌਰਤ, ਪਿੰਡ ਕੁੰਭੜਾ ਤੋਂ 22 ਸਾਲਾ ਪੁਰਸ਼, ਪਿੰਡ ਝੰਜੇੜੀ ਤੋਂ 40 ਸਾਲਾ ਅੌਰਤ, ਸ਼ਿਵਾਲਿਕ ਸਿਟੀ ਖਰੜ ਤੋਂ 32 ਸਾਲਾ ਅੌਰਤ, 6 ਸਾਲ ਦੀ ਬੱਚੀ ਅਤੇ 62 ਸਾਲਾ ਪੁਰਸ਼, ਸ਼ਿਵਾਲਿਕ ਸਿਟੀ ਖਰੜ ਤੋਂ 58 ਸਾਲਾ ਅੌਰਤ, ਖਰੜ ਤੋਂ 48 ਸਾਲਾ ਪੁਰਸ਼, ਗਿਲਕੋ ਟਾਵਰਜ਼ ਮੁਹਾਲੀ ਤੋਂ 68 ਸਾਲਾ ਪੁਰਸ਼, ਬਲਟਾਨਾ ਤੋਂ 57 ਸਾਲਾ ਪੁਰਸ਼, ਲਾਲੜੂ ਤੋਂ 19 ਸਾਲਾ ਪੁਰਸ਼ ਤੇ 47 ਸਾਲਾ ਪੁਰਸ਼ ਅਤੇ ਝਰਮਰੀ ਤੋਂ 79 ਸਾਲਾ ਪੁਰਸ਼ ਸ਼ਾਮਲ ਹਨ। ਠੀਕ ਹੋ ਕੇ ਜਾਣ ਵਾਲੇ 7 ਮਰੀਜ਼ਾਂ ਵਿੱਚ ਨਵਾਂ ਗਾਉਂ ਤੋਂ 38 ਸਾਲਾ ਪੁਰਸ਼, ਕੁਰਾਲੀ ਤੋਂ 50 ਸਾਲਾ ਅੌਰਤ ਅਤੇ 65 ਸਾਲਾ ਪੁਰਸ਼ ਅਤੇ ਮੁੰਡੀ ਖਰੜ ਤੋਂ 28 ਸਾਲਾ ਅੌਰਤ ਸ਼ਾਮਲ ਹਨ।