16ਵੀਂ ਕਨਵੋਕੇਸ਼ਨ: ਸੀਜੀਸੀ ਕਾਲਜ ਲਾਂਡਰਾਂ ਦੇ 3000 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

64 ਹੋਣਹਾਰ ਵਿਦਿਆਰਥੀਆਂ ਦਾ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮਿਆਂ ਨਾਲ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ 16ਵੀਂ ਸਾਲਾਨਾ ਕਨਵੋਕੇਸ਼ਨ ਮੌਕੇ ਇੰਜੀਨੀਅਰਿੰਗ, ਮੈਨੇਜਮੈਂਟ, ਬਾਇਓ-ਟੈਕਨਾਲੋਜੀ, ਫਾਰਮੇਸੀ, ਹੋਟਲ ਮੈਨੇਜਮੈਂਟ ਅਤੇ ਐਜੂਕੇਸ਼ਨ ਸਟਰੀਮ ਦੇ 3000 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਬੈਚ ਵਿੱਚ 64 ਹੋਣਹਾਰ ਵਿਦਿਆਰਥੀਆਂ ਨੂੰ ਆਪਣੇ ਕੋਰਸਾਂ ਵਿੱਚ ਅੱਵਲ ਰਹਿਣ ’ਤੇ ਕ੍ਰਮਵਾਰ ਸੋਨੇ (32), ਚਾਂਦੀ (18) ਅਤੇ ਕਾਂਸੀ ਦੇ (14) ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਪੇਜ ਇੰਡਸਟਰੀਜ਼ ਲਿਮਟਿਡ ਦੇ ਸੀਈਓ ਵੀਐਸ ਗਣੇਸ਼ ਮੁੱਖ ਮਹਿਮਾਨ ਵਜੋਂ ਪਹੁੰਚੇ। ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਅਤੇ ਕੈਂਪਸ ਡਾਇਰੈਕਟਰ ਡਾ. ਪੀਐਨ ਹਰੀਸ਼ੀਕੇਸ਼ਾ ਵੀ ਮੌਜੂਦ ਰਹੇ।
ਸੋਨੇ ਦਾ ਤਮਗਾ ਜਿੱਤਣ ਵਾਲਿਆਂ ਵਿੱਚ ਰਿਤਿਕ, ਰਿਆ, ਮਹਿਮਾ, ਸਾਰਥਿਕ, ਅਮਨ, ਸੁਯਾਂਸ਼, ਸ਼ੁਭਮ ਬੀਟੈਕਸੀਐਸਈ, ਧਰੁਵ, ਬੀਟੈਕਆਈਟੀ, ਹਿਮਾਂਸ਼ੂ, ਬੀਟੈਕਐਮਈ, ਦੀਪਾਂਸ਼ੂ, ਬੀਟੈਕਈਸੀਈ, ਸਮਿਤਾ, ਐਮਟੈਕਸੀਐਸਈ, ਸ਼ਬਨਮ, ਐੱਮ ਟੈੱਕ ਈਸੀਈ, ਵਿਕਾਸ, ਐਮਟੈਕ ਐੱਮਈ, ਵੰਸ਼ੀਕਾ, ਬੀ ਐੱਸਸੀ ਜੀ ਐਂਡ ਡਬਲਿਊਡੀ, ਯਾਸ਼ੀਕਾ, ਬੀਐੱਸਸੀ ਐੱਨਐਮ, ਵਿਨੀਤ ਕੌਰ, ਐਮਬੀਏ, ਸ਼੍ਰੇਆ ਮਾਲਵੀਆ, ਬੀਸੀਏ, ਸ਼ਿਵਾਂਗੀ ਐਮਸੀਏ, ਕੋਮਲਿਕਾ ਬੀਕਾਮ, ਪੂਜਾ, ਐਮਕਾਮ, ਉਰਵਸ਼ੀ, ਹਰਸ਼ਿਤਾ, ਬੀਬੀਏ, ਅਰਸ਼ਪ੍ਰੀਤ, ਬੀਫਾਰਮੇਸੀ, ਪ੍ਰਭਜੋਤ ਸਿੰਘ, ਐਮਫਾਰਮੇਸੀ, ਦੀਕਸ਼ਾ, ਐਮਫਾਰਮਾਕੋਲੋਜੀ, ਬਲਜੀਤ ਕੌਰ, ਬੀਐਸਸੀ ਬਾਇਓ ਟੈਕਨਾਲੋਜੀ, ਪ੍ਰਿਆ, ਐਮਐਸਸੀ ਬਾਇਓ ਟੈਕਨਾਲੋਜੀ, ਅਦਿਤੀ ਚੌਹਾਨ, ਬੀਟੀਟੀਐਮ, ਈਸ਼ਾ , ਬੀਐਚਐਮਸੀਟੀ ਯੂਜੀਸੀ, ਹਿਮਾਂਸ਼ੂ, ਬੀਐਚਐਮਸੀਟੀ ਏਆਈਸੀਟੀਈ, ਅੰਕਿਤ, ਬੀ ਐਸਈ ਐੱਚ ਐਂਡਐਚਏ ਅਤੇ ਸਿਮਰਨਜੀਤ ਕੌਰ, ਬੀਐਡ ਸ਼ਾਮਲ ਸਨ।

ਇਸ ਮੌਕੇ ਵੀਐਸ ਗਣੇਸ਼ ਨੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਸਿੱਖਿਆ ਨੂੰ ਜੀਵਨ ਦਾ ਤਰੀਕਾ ਦੱਸਦਿਆਂ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਆਪਣੇ ਕਰੀਅਰ ਦੇ ਹਰ ਪੜਾਅ ’ਤੇ ਸਿੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਵੈ ਵਿਕਾਸ ਵਿੱਚ ਨਿਵੇਸ਼ ਕਰਨ ਅਤੇ ਆਪਣਾ ਕਰੀਅਰ ਬਣਾਉਣ ਦੀ ਪ੍ਰਕਿਰਿਆ ਵਿੱਚ ਆਪਣੇ ਕੰਮਕਾਰ ਅਤੇ ਨਿੱਜੀ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਅਖੀਰ ਵਿੱਚ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਿਆ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …