
ਸੀਜੀਸੀ ਲਾਂਡਰਾਂ ਵਿੱਚ 17ਵੀਂ ਸਾਲਾਨਾ ਕਨਵੋਕੇਸ਼ਨ: ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਸਮਾਗਮ ਦੌਰਾਨ 100 ਮੈਰਿਟ ਸ਼੍ਰੇਣੀ ਵਾਲੇ ਵਿਦਿਆਰਥੀਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਨਬਜ਼-ਏ-ਪੰਜਾਬ, ਮੁਹਾਲੀ, 23 ਦਸੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪ ਵਿਖੇ 17ਵੀਂ ਸਾਲਾਨਾ ਕਨਵੋਕੇਸ਼ਨ ਮੌਕੇ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਦੇ ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਜਿਨ੍ਹਾਂ ਵਿੱਚ 100 ਵਿਦਿਆਰਥੀ ਮੈਰਿਟ ਸ਼੍ਰੇਣੀ ਵਾਲੇ ਸ਼ਾਮਲ ਸਨ। ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਡਿਗਰੀ ਵੰਡ ਸਮਾਰੋਹ ਦੀ ਪ੍ਰਧਾਨਗੀ ਯੂਨੀਸਿਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਮੇਦ ਮਰਵਾਹਾ ਨੇ ਕੀਤੀ। ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਕੈਂਪਸ ਡਾਇਰੈਕਟਰ ਡਾ. ਪੀਐਨ ਰਿਸ਼ੀਕੇਸ਼ਾ, ਡੀਨ ਅਤੇ ਡਾਇਰੈਕਟਰਜ਼ ਵੀ ਹਾਜ਼ਰ ਸਨ। ਇਸ ਮੌਕੇ ਇੰਜੀਨੀਅਰਿੰਗ, ਮੈਨੇਜਮੈਂਟ, ਬਾਇਓ-ਟੈਕਨਾਲੋਜੀ, ਫਾਰਮੇਸੀ, ਹੋਟਲ ਮੈਨੇਜਮੈਂਟ ਅਤੇ ਐਜੂਕੇਸ਼ਨ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਸੋਨ ਤਗਮੇ ਜਿੱਤਣ ਵਾਲੇ ਬੀ-ਟੈਕ ਸੀਐਸਈ ਦੇ ਰਾਹੁਲ ਅਤੇ ਨਿਧੀ, ਬੀ-ਟੈਕ ਆਈਟੀ ਦੀ ਸਿਮਰਨ ਸਚਦੇਵਾ, ਬੀ-ਟੈਕਐਮਈ ਦੇ ਅਦਿੱਤਿਆ ਅਤੇ ਨਿਸ਼ਾਂਤ, ਬੀ-ਟੈਕ ਈਸੀਈ ਦੀ ਪਲਕ, ਐਮ-ਟੈਕ ਸੀਐਸਈ ਦਾ ਅਸ਼ਵਨੀ, ਐਮ-ਟੈਕ ਈਸੀਈ ਸਬਰੀਨਾ, ਬੀਐਸਈ ਏਆਈਐਮਐਲ ਦੀ ਹਰਮਨ ਕੌਰ, ਬੀਐਸਈ ਜੀਐਂਡਡਬਲਿਉਡੀ ਦੀ ਪ੍ਰਿਅੰਕਾ, ਬੀਐਸਈ ਐਨਐਮ ਦੀ ਸਾਕਸ਼ੀ, ਐਮਬੀਏ ਦੀ ਕਨਿਕਾ, ਬੀਸੀਏ ਦੀ ਵਿਦਿਆਰਥਣ ਸਵਲੀਨ, ਐਮਸੀਏ ਦੇ ਵਿਦਿਆਰਥੀ ਤਨਵੀ ਅਤੇ ਸ਼ਿਖਾ, ਬੀ-ਕਾਮ ਦਾ ਵਿਵੇਕ, ਐਮਕਾਮ ਦੀ ਤਨੀਸ਼ਾ, ਬੀਬੀਏ ਦੀ ਹਰਲੀਨਜੋਤ ਕੌਰ, ਬੀਬੀਏ ਦੀ ਐਸਆਈਐਮ ਦੀ ਵਰੀਧੀ, ਬੀ-ਫਾਰਮੇਸੀ ਦਾ ਅੰਕੁਸ਼, ਐਮ-ਫਾਰਮੇਸੀ ਦੀ ਦੀਕਸ਼ਾ, ਐਮ-ਫਾਰਮਾਕੋਲੋਜੀ ਦੀ ਵਿਦਿਆਰਥਣ ਰੇਣੂ, ਐਮ ਫਾਰਮਾ ਪੀਪੀ ਦੇ ਅਦਿੱਤਿਆ, ਐਮ ਫਾਰਮਾ ਆਰਏ ਦਾ ਹਰਦੀਪ ਸਿੰਘ, ਫਾਰਮਾ ਡੀ (ਪੀਬੀ) ਦੀ ਸ਼ਵੇਤਾ, ਬੀਐਸਸੀ ਦਾ ਉਮੰਗ, ਬੀਐਸਈ ਬਾਇਓ-ਟੈਕਨਾਲੋਜੀ ਦੀ ਵਿਦਿਆਰਥਣ ਉਮੰਗ, ਐਮਐਸਸੀ ਬਾਇਓ-ਟੈਕਨਾਲੋਜੀ ਦੀ ਰੁਪਾਲੀ, ਬੀਐਸਸੀ ਮਾਈਕ੍ਰੋਬਾਇਓਲੋਜੀ ਦੀ ਅਦਿੱਤੀ, ਬੀਐਸਸੀ ਦਾ ਕਾਰਤੀਕੇ, ਐਨ ਐਂਡ ਡੀ, ਬੀਐਚਐਮਸੀਟੀ ਯੂਜੀਸੀ ਦੀ ਕੋਮਲ, ਬੀਐਮਐਮਸੀਟੀ ਏਆਈਸੀਟੀਈ ਦਾ ਰੋਹਨ ਅਤੇ ਬੀਐਸਈ ਐਚ ਐਂਡ ਐਚ ਏ ਦਾ ਸਸ਼ਵਤ ਅਤੇ ਬੀਐਡ ਦੀ ਭਾਵਨਾ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਸੁਮੇਦ ਮਰਵਾਹਾ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਮਹੱਤਵਪੂਰਨ ਸਫਲਤਾ ਦੀ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਹਾਸਲ ਕੀਤੇ ਜੀਵਨ ਦੇ ਚਾਰ ਸਬਕਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਸਿੱਖਿਆ ਰਾਹੀਂ ਨਵੇਂ ਬਣੇ ਗਰੈਜੂਏਟਾਂ ਨੂੰ ਕੀਮਤੀ ਸਲਾਹ ਪ੍ਰਦਾਨ ਕੀਤੀ, ਜਿਨ੍ਹਾਂ ਵਿੱਚ ਹਮੇਸ਼ਾ ਵਿਦਿਆਰਥੀ ਬਣੇ ਰਹਿਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਮਾਈ ਅਤੇ ਸਿੱਖਣਾ ਸਾਰੀ ਉਮਰ ਨਾਲ ਨਾਲ ਚਲਦੇ ਹਨ। ਦੂਜਾ ਸਬਕ ਇਹ ਸੀ ਕਿ ਸਿਰਫ਼ ਉਸ ਪੈਸੇ ਲਈ ਕੰਮ ਨਹੀਂ ਕਰਨਾ ਜੋ ਤੁਹਾਨੂੰ ਮਿਲੇਗਾ, ਸਗੋਂ ਉਸ ਪੈਸੇ ਲਈ ਕੰਮ ਕਰਨਾ ਜਿਸ ਦੇ ਤੁਸੀਂ ਹੱਕਦਾਰ ਹੋ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਸਾਲਾਹ ਦਿੱਤੀ ਕਿ ਜੇਕਰ ਉਹ ਆਪਣੇ ਹੁਨਰ ਅਤੇ ਕਰੀਅਰ ਨੂੰ ਵਧਾਉਣਾ ਜਾਰੀ ਰੱਖਦੇ ਹੋ ਤਾਂ ਉਹ ਜਿੱਥੇ ਵੀ ਜਾਓਗੇ, ਪੈਸਾ ਤੁਹਾਡੇ ਪਿੱਛੇ ਆਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਹਉਮੈ ਅਤੇ ਗੁੱਸੇ ਨੂੰ ਕਾਬੂ ਵਿੱਚ ਰੱਖਦੇ ਹੋਏ ਪਹੁੰਚਯੋਗ ਹੋਣਾ ਅਤੇ ਹਮੇਸ਼ਾ ਬਦਲਾਅ ਲਈ ਤਿਆਰ ਰਹਿਣਾ ਆਦਿ ਸਬਕਾਂ ਬਾਰੇ ਚਾਨਣਾ ਪਾਇਆ।
ਅੰਤ ਵਿੱਚ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਮਾਪਿਆਂ, ਸੰਸਥਾ ਅਤੇ ਆਪਣੇ ਆਪ ਨੂੰ ਮਾਣ ਦੇਣ ਲਈ ਉਨ੍ਹਾਂ ਦੀ ਭਰਵੀਂ ਸ਼ਲਾਘਾ ਕੀਤੀ।