nabaz-e-punjab.com

1984 ਦੇ ਦੰਗਾ ਪੀੜਤ ਪਰਿਵਾਰਾਂ ਨੇ ਫੇਜ਼ 11 ਵਿੱਚ ਨਕਲੀ ਦੰਗਾ ਪੀੜਤਾਂ ਤੋਂ ਮਕਾਨ ਖਾਲੀ ਕਰਵਾਉਣ ਦੀ ਮੰਗ

ਸਿੱਖ ਕਤਲੇਆਮ ਪੀੜਤ ਸੁਸਾਇਟੀ ਦੇ ਮੈਂਬਰਾਂ ਨੇ ਡੀਸੀ ਮੁਹਾਲੀ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਦਿੱਤੇ ਮੰਗ ਪੱਤਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ:
ਨਵੰਬਰ 1984 ਦੇ ਦੰਗਾ ਪੀੜਤਾਂ ਦੇ ਇੱਕ ਵਫ਼ਦ ਨੇ ਅੱਜ ਸਿੱਖ ਕਤਲੇਆਮ ਪੀੜਤ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆਂ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਅੱਜ ਫੇਜ 11 ਵਿਚ ਸਿੱਖ ਦੰਗਾ ਪੀੜਤਾਂ ਦੇ ਮਕਾਨਾਂ ਉਪਰ ਕਬਜਾ ਕਰੀ ਬੈਠੇ ਗੈਰ ਦੰਗਾ ਪੀੜਤ ਪਰਿਵਾਰਾਂ ਤੋਂ ਮਕਾਨ ਖਾਲੀ ਕਰਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੰਗ ਪੱਤਰ ਦਿੱਤਾ। ਪ੍ਰੰਤੂ ਡਿਪਟੀ ਕਮਿਸ਼ਨਰ ਦੀ ਗ਼ੈਰ ਹਾਜ਼ਰੀ ਵਿੱਚ ਪੀੜਤ ਪਰਿਵਾਰਾਂ ਨੇ ਇਹ ਮੰਗ ਪੱਤਰ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਪਾਲਿਕਾ ਅਰੋੜਾ ਨੂੰ ਸੌਂਪਿਆ ਗਿਆ। ਜਿਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਇਹ ਪੱਤਰ ਸਰਕਾਰ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੰਗਾ ਪੀੜਤ ਸੱਜਣ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਹਨ ਪਰ ਸਰਕਾਰ ਵੱਲੋਂ ਫੇਜ 11 ਵਿਚ ਦੰਗਾ ਪੀੜਤਾਂ ਲਈ ਜੋ ਮਕਾਨ ਰਾਖਵੇੱ ਰਖੇ ਗਏ ਹਨ, ਉਹਨਾਂ ਵਿਚੋਂ ਵੱਡੀ ਗਿਣਤੀ ਮਕਾਨਾਂ ਉਪਰ ਗੈਰ ਦੰਗਾਂ ਪੀੜਤ ਲੋਕਾਂ ਦਾ ਕਬਜਾ ਹੈ, ਉਹਨਾਂ ਕਿਹਾ ਕਿ ਇਹਨਾਂ ਮਕਾਨਾਂ ਉਪਰ ਗਮਾਡਾ ਦੇ ਅਫਸਰਾਂ ਦੇ ਨਜਦੀਕੀ ਲੋਕਾਂ ਨੇ ਕਬਜੇ ਕਰ ਰਖੇ ਹਨ ਅਤੇ ਇਹਨਾਂ ਮਕਾਨਾਂ ਵਿੱਚ ਹਿੰਦੂ ਪਰਿਵਾਰ ਰਹਿੰਦੇ ਹਨ ਜੋ ਕਿ ਦੰਗਾ ਪੀੜਤ ਨਹੀਂ ਹਨ। ਉਹਨਾਂ ਕਿਹਾ ਕਿ 1984 ਵਿੱਚ ਸਿਰਫ ਸਿੱਖਾਂ ਵਿਰੁੱਧ ਦੰਗੇ ਹੋਏ ਸਨ ਹਿੰਦੂਆਂ ਵਿਰੁੱਧ ਨਹੀਂ, ਫਿਰ ਇਹ ਹਿੰਦੂ ਪਰਿਵਾਰ ਦੰਗਾ ਪੀੜਤ ਕਿਵੇੱ ਬਣ ਗਏ। ਉਹਨਾਂ ਕਿਹਾ ਕਿ ਇਹਨਾਂ ਨਕਲੀ ਦੰਗਾ ਪੀੜਤਾਂ ਵੱਲੋਂ ਦੰਗਾ ਪੀੜਤਾਂ ਲਈ ਰਾਖਵੇਂ ਮਕਾਨਾਂ ਉਪਰ ਕਬਜਾ ਕਰਨ ਕਰਕੇ ਅਸਲੀ ਦੰਗਾ ਪੀੜਤ ਪਰਿਵਾਰ ਅਜੇ ਵੀ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਉਹਨਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਹਨਾਂ ਕਿਹਾ ਕਿ ਹਾਈਕੋਰਟ ਵੱਲੋਂ ਵੀ ਪ੍ਰਸ਼ਾਸ਼ਨ ਨੂੰ ਇਹਨਾਂ ਗੈਰ ਦੰਗਾ ਪੀੜਤਾਂ ਤੋਂ ਮਕਾਨ ਖਾਲੀ ਕਰਵਾਉਣ ਲਈ ਹੁਕਮ ਜਾਰੀ ਹੋ ਚੁਕੇ ਹਨ ਪਰ ਪ੍ਰਸ਼ਾਸਨ ਫਿਰ ਵੀ ਇਹਨਾਂ ਗੈਰ ਦੰਗਾ ਪੀੜਤਾਂ ਤੋੱ ਮਕਾਨ ਖਾਲੀ ਕਰਵਾਉਣ ਵਿਚ ਅਸਫਲ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਗੈਰ ਦੰਗਾ ਪੀੜਤਾਂ ਕੋਲ ਦੰਗਾ ਪੀੜਤ ਹੋਣ ਦਾ ਕੋਈ ਸਬੂਤ ਵੀ ਨਹੀਂ ਹੈ, ਇਸ ਲਈ ਇਹਨਾਂ ਤੋੱ ਮਕਾਨ ਖਾਲੀ ਕਰਵਾਏ ਜਾਣੇ ਚਾਹੀਦੇ ਹਨ ਅਤੇ ਇਹ ਮਕਾਨ ਅਸਲੀ ਦੰਗਾ ਪੀੜਤਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਹ ਕਈ ਵਾਰ ਗਮਾਡਾ ਅਤੇ ਹੋਰ ਪ੍ਰਸ਼ਾਸਿਨਕ ਅਧਿਕਾਰੀਆਂ ਨੂੰ ਕਹਿ ਚੁਕੇ ਹਨ ਕਿ ਇਹਨਾਂ ਪਲਾਟਾਂ ਦੀ ਅਲਾਟਮੈਂਟ ਵੇਲੇ ਗਮਾਡਾ ਦੀ ਟੀਮ ਨਾਲ ਸੁਸਾਇਟੀ ਪ੍ਰਧਾਨਾਂ ਅਤੇ ਅਸਲੀ ਦੰਗਾ ਪੀੜਤਾਂ ਨੂੰ ਨਾਲ ਲਿਆ ਜਾਵੇ ਤਾਂ ਕਿ ਅਸਲੀ ਦੰਗਾਪੀੜਤਾਂ ਦੀ ਲਿਸਟ ਬਣਾਈ ਜਾ ਸਕੇ ਪਰ ਇਸ ਸਬੰਧੀ ਕਿਸੇ ਵੀ ਅਧਿਕਾਰੀ ਨੇ ਕੋਈ ਗਲ ਨਹੀਂ ਸੁਣੀ। ਉਹਨਾਂ ਮੰਗ ਕੀਤੀ ਕਿ ਗੈਰ ਦੰਗਾ ਪੀੜਤਾਂ ਤੋਂ ਮਕਾਨ ਖਾਲੀ ਕਰਵਾ ਕੇ ਅਸਲੀ ਦੰਗਾ ਪੀੜਤਾਂ ਨੂੰ ਦਿਤੇ ਜਾਣ। ਇਸ ਮੌਕੇ ਦੰਗਾ ਪੀੜਤ ਪ੍ਰਿਤਪਾਲ ਸਿੰਘ, ਮਨਜੀਤ ਕੌਰ, ਬਲਦੇਵ ਸਿੰਘ, ਰਘਬੀਰ ਕੌਰ, ਪਰਵੀਨ ਕੌਰ, ਭੁਪਿੰਦਰ ਸਿੰਘ, ਦਵਿੰਦਰ ਕੌਰ, ਸੁਖਵੰਤ ਸਿੰਘ, ਕੇ.ਐਸ. ਬੇਦੀ, ਕਸ਼ਮੀਰ ਸਿੰਘ, ਅੰਮ੍ਰਿਤ ਕੌਰ ਅਤੇ ਹੋਰ ਦੰਗਾ ਪੀੜਤ ਵਿਚ ਮੌਜੂਦ ਸਨ। ਬਾਅਦ ਵਿੱਚ ਇਹਨਾਂ ਦੰਗਾਂ ਪੀੜਤਾਂ ਵਲੋੱ ਇਹ ਮਕਾਨ ਖਾਲੀ ਕਰਵਾਉਣ ਦੀ ਮੰਗ ਨੂੰ ਲੈ ਕੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਨ ਨੂੰ ਵੀ ਮੰਗ ਪੱਤਰ ਦਿੱਤਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…