nabaz-e-punjab.com

ਐਲਈਡੀ ਲਾਈਟਾਂ ਲਗਾਉਂਦਿਆਂ 2 ਕਰਮਚਾਰੀ ਜ਼ਮੀਨ ’ਤੇ ਡਿੱਗੇ, ਹਾਲਤ ਗੰਭੀਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ
ਮੁਹਾਲੀ ਸ਼ਹਿਰ ਵਿੱਚ ਪੁਰਾਣੀਆਂ ਸਟ੍ਰੀਟ ਲਾਈਟਾਂ ਲਾਹ ਕੇ ਨਵੀਆਂ ਐਲਈਡੀ ਲਾਈਟਾਂ ਲਗਾਉਣ ਵਾਲੀ ਕੰਪਨੀ ਦੇ 2 ਮੁਲਾਜ਼ਮ ਅੱਜ ਇਹ ਲਾਈਟਾਂ ਫਿਟ ਕਰਨ ਵਾਲੀ ਗੱਡੀ ਦੀ ਲਿਫਟ ਦੇ ਅਚਾਨਕ ਹੇਠਾਂ ਆ ਜਾਣ ਕਾਰਨ ਲਿਫਟ ਤੋਂ ਡਿੱਗ ਕੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਇਹਨਾਂ ਦੋਵਾਂ ਨੂੰ ਗੰਭੀਰ ਜਖਮੀ ਹਾਲਤ ਵਿੱਚ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹਨਾਂ ਦੋਵਾਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ ਅਤੇ ਡਾਕਟਰਾਂ ਵੱਲੋਂ ਉਹਨਾਂ ਦਾ ਐਮਰਜੈਂਸੀ ਆਪਰੇਸ਼ਨ ਵੀ ਕੀਤਾ ਗਿਆ ਹੈ। ਬਾਅਦ ਵਿੱਚ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਰੈਫਰ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਦੁਪਹਿਰ ਵੇਲੇ ਸੈਕਟਰ 67 ਵਿੱਚ ਉਸ ਵੇਲੇ ਵਾਪਰਿਆ ਜਦੋਂ ਐਲ ਈਡੀ ਲਾਈਟ ਲਗਾਉਣ ਵਾਲੀ ਕ੍ਰੇਨ ਦੀ ਹਾਈਟ੍ਰੋਲਿਕ ਲਿਫ ਅਚਾਨਕ ਹੇਠਾਂ ਆ ਗਈ ਅਤੇ ਜਿਸ ਕਾਰਨ ਲਿਫਟ ਵਿੱਚ ਚੜ੍ਹ ਕੇ ਲਾਈਟਾਂ ਬਦਲ ਰਹੇ ਕਰਮਚਾਰੀ ਜਸਪਾਲ ਸਿੰਘ ਅਤੇ ਲਖਨਪਾਲ ਕਾਫੀ ਉਚਾਈ ਤੋਂ ਹੇਠਾਂ ਡਿੱਗਣ ਕਾਰਨ ਗੰਭੀਰ ਜਖਮੀ ਹੋ ਗਏ। ਇਹਨਾਂ ਵਿੱਚੋਂ ਇੱਕ ਵਿਅਕਤੀ ਲਿਫਟ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਅਤੇ ਉਹ ਲਿਫਟ ਦੇ ਉੱਪਰ ਕੀ ਕਰ ਰਿਹਾ ਸੀ ਇਸ ਗੱਲ ਦਾ ਖੁਲਾਸਾ ਨਹੀਂ ਹੋ ਪਾਇਆ।
ਸ਼ਹਿਰ ਵਿੱਚ ਐਲਈਡੀ ਲਾਈਟਾਂ ਲਗਾਉਣ ਵਾਲੀ ਕੰਪਨੀ ਈ ਸਮਾਰਟ ਦੇ ਪ੍ਰੋਜੈਕਟ ਇੰਜੀਨੀਅਰ ਸ੍ਰੀ ਅਜੀਤ ਨੇ ਸੰਪਰਕ ਕਰਨ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੰਪਨੀ ਦੀ ਇੱਕ ਗੱਡੀ ਦੀ ਲਿਫਟ ਦੇ ਅਚਾਨਕ ਹੇਠਾਂ ਆ ਜਾਣ ਕਾਰਨ ਹੋਏ ਹਾਦਸੇ ਵਿੱਚ 2 ਵਿਅਕਤੀ ਜਖਮੀ ਹੋਏ ਹਨ। ਉਹਨਾਂ ਕਿਹਾ ਕਿ ਕੰਪਨੀ ਵਲੋੱ ਸ਼ਹਿਰ ਵਿੱਚ ਐਲਈਡੀ ਲਾਈਟਾਂ ਬਦਲਣ ਦਾ ਇਹ ਕੰਮ ਅੱਗੇ ਠੇਕੇ ਤੇ ਦਿੱਤਾ ਗਿਆ ਹੈ ਅਤੇ ਜਖਮੀ ਹੋਏ ਕਰਮਚਾਰੀ ਠੇਕੇਦਾਰ ਦੇ ਹਨ। ਉਹਨਾਂ ਕਿਹਾ ਕਿ ਐਲਈਡੀ ਵਾਹਨ ਵਿੱਚ ਡ੍ਰਾਈਵਰ ਸਮੇਤ ਤਿੰਨ ਜਾਂ ਚਾਰ ਕਰਮਚਾਰੀ ਹੁੰਦੇ ਹਨ ਅਤੇ ਲਿਫਟ ਵਿੱਚ ਇਲੈਕਟ੍ਰੀਸ਼ਿਅਨ ਉੱਪਰ ਜਾ ਕੇ ਲਾਈਟਾਂ ਬਦਲਦਾ ਹੈ। ਉਹਨਾਂ ਕਿਹਾ ਕਿ ਉਹ ਵੀ ਹੈਰਾਨ ਹਨ ਕਿ ਗੱਡੀ ਦਾ ਡ੍ਰਾਈਵਰ ਲਿਫਟ ਵਿੱਚ ਕੀ ਕਰ ਰਿਹਾ ਸੀ। ਉਹਨਾਂ ਕਿਹਾ ਕਿ ਗੱਡੀਆਂ ਵਿੱਚ ਹਾਈਡ੍ਰੋਲਿਕ ਲਿਫਟਾਂ ਲੱਗੀਆਂ ਹਨ ਅਤੇ ਇਹਨਾਂ ਦਾ ਪ੍ਰੈਸ਼ਰ ਕੱਢੇ ਬਿਨਾਂ ਇਹ ਹੇਠਾਂ ਨਹੀੱ ਆ ਸਕਦੀਆਂ। ਉਹਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹੇਠਾਂ ਬੈਠੇ ਕਰਮਚਾਰੀ ਨੇ ਲਿਫਟ ਦਾ ਪ੍ਰੈਸ਼ਰ ਰਿਲੀਜ ਕਰਨਾ ਵਾਲਾ ਬਟਨ ਦੱਬ ਕੇ ਪ੍ਰੈਸ਼ਰ ਕੱਢ ਦਿੱਤਾ। ਜਿਸ ਕਾਰਨ ਇਹ ਹਾਦਸਾ ਵਾਪਿਰਆ। ਉਹਨਾਂ ਕਿਹਾ ਕਿ ਉਹ ਠੇਕੇਦਾਰ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਰਹੇ ਹਨ ਅਤੇ ਇਸ ਸਬੰਧੀ ਕੰਪਨੀ ਵੱਲੋੱ ਠੇਕੇਦਾਰ ਦੀ ਜਵਾਬਤਲਬੀ ਕਰਕੇ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਇੱਥੇ ਇੲ ਖਾਸ ਦੱਯਣਯੋਗ ਹੈ ਕਿ ਮੀਡੀਆ ਵੱਲੋਂ ਕੁੱਝ ਦਿਨ ਪਹਿਲਾਂ ਹੀ ਐਲਈਡੀ ਲਾਈਟਾ ਲਗਾਉਣ ਵਾਲੀਆਂ ਇਹਨਾਂ ਗੱਡੀਆਂ ਤੇ ਵਾਹਨ ਦਾ ਰਜਿਸਟਰੇਸ਼ਨ ਨੰਬਰ ਨਾ ਲਿਖੇ ਹੋਣ ਸਬੰਧੀ ਖਬਰ ਪ੍ਰਕਾਸ਼ਿਤ ਕੀਤੀ ਸੀ। ਇਸ ਸਬੰਧੀ ਕੰਪਨੀ ਦੇ ਠੇਕੇਦਾਰ ਸ੍ਰੀ ਲਲਿਤ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਲਿਫਟ ਵਿੱਚ ਕਿਸੇ ਵਰਕਰ ਵੱਲੋਂ ਅਚਾਨਕ ਬਟਨ ਦੱਬੇ ਜਾਣ ਕਾਰਨ ਵਾਪਰਿਆ ਹੈ। ਉਹਨਾਂ ਕਿਹਾ ਕਿ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਸੰਪਰਕ ਕਰਨ ’ਤੇ ਥਾਣਾ ਫੇਜ਼-11 ਦੇ ਐਸਐਚਓ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਜਾਂਚ ਲਈ ਪੁਲੀਸ ਅਧਿਕਾਰੀ ਨੂੰ ਫੋਰਟਿਸ ਹਸਤਪਾਲ ਭੇਜਿਆ ਗਿਆ ਸੀ ਪ੍ਰੰਤੂ ਡਾਕਟਰਾਂ ਕੋਲੋਂ ਪਤਾ ਚੱਲਿਆ ਕਿ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਜ਼ਖ਼ਮੀ ਬਿਆਨ ਦੇਣ ਦੇ ਕਾਬਿਲ ਨਹੀਂ ਹਨ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…