Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ 20 ਹੋਰ ਕੇਸ ਸਾਹਮਣੇ ਆਏ, 44 ਮਰੀਜ਼ਾਂ ਨੂੰ ਮਿਲੀ ਛੁੱਟੀ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਪ੍ਰਕੋਪ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 551 ’ਤੇ ਪਹੁੰਚ ਗਈ ਹੈ। ਜਦੋਂਕਿ ਇਕ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 12 ਮੌਤਾਂ ਹੋ ਚੁੱਕੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਇੱਥੋਂ ਦੇ ਸੈਕਟਰ-69 ਦੀ 26 ਸਾਲਾ ਅਤੇ 31 ਸਾਲਾ ਅੌਰਤ, ਸੈਕਟਰ-111 ਵਿੱਚ 34 ਸਾਲਾ ਪੁਰਸ਼, ਸੈਕਟਰ-125 ਵਿੱਚ 48 ਸਾਲਾ ਪੁਰਸ਼, 18 ਸਾਲ ਅਤੇ 20 ਸਾਲ ਦੀਆਂ ਦੋ ਲੜਕੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇੰਜ ਹੀ ਪਿੰਡ ਬਲਟਾਣਾ ਦੀ 36 ਸਾਲਾ ਅੌਰਤ, ਢਕੋਲੀ ਦਾ 24 ਸਾਲਾ ਨੌਜਵਾਨ, ਸੰਨੀ ਇਨਕਲੇਵ ਜ਼ੀਰਕਪੁਰ ਦਾ 65 ਸਾਲਾ ਬਜ਼ੁਰਗ, ਜ਼ੀਰਕਪੁਰ ਵਿੱਚ 47 ਸਾਲ ਦੀ ਅੌਰਤ, 39 ਸਾਲ ਤੇ 39 ਸਾਲ ਦੇ ਦੋ ਪੁਰਸ਼, ਮਾਲਕਪੁਰ ਦੀ 30 ਸਾਲਾ ਅੌਰਤ, ਡੇਰਾਬੱਸੀ ਦਾ 24 ਸਾਲਾ ਨੌਜਵਾਨ, ਹੰਡੇਸਰਾ ਦਾ 25 ਸਾਲਾ ਨੌਜਵਾਨ ਅਤੇ ਲਾਲੜੂ ਦਾ 35 ਸਾਲਾ ਪੁਰਸ਼ ਅਤੇ ਦਸਮੇਸ਼ ਨਗਰ ਖਰੜ ਵਿੱਚ 6 ਸਾਲ ਤੇ 9 ਸਾਲ ਦੇ ਦੋ ਲੜਕੇ, 9 ਸਾਲ ਦੀ ਲੜਕੀ ਅਤੇ 38 ਸਾਲ ਦੀ ਅੌਰਤ ਕਰੋਨਾ ਤੋਂ ਪੀੜਤ ਪਾਈ ਗਈ ਹੈ। ਉਧਰ, ਇੱਥੋਂ ਦੇ ਫੇਜ਼-9, ਬਲੌਂਗੀ, ਨਵਾਂ ਗਾਉਂ, ਝੰਜੇੜੀ, ਪੀਰ ਮੁਛੱਲਾ, ਜਵਾਹਰਪੁਰ, ਖਰੜ, ਕੁਰਾਲੀ, ਡੇਰਾਬੱਸੀ, ਛੱਤ ਦੇ ਵਸਨੀਕ 44 ਪੀੜਤ ਵਿਅਕਤੀਆਂ ਦੀ ਸਿਹਤ ਵਿੱਚ ਸੁਧਾਰ ਆਉਣ ’ਤੇ ਅੱਜ ਹਸਪਤਾਲ ’ਚੋਂ ਛੁੱਟੀ ਦੇ ਕੇ ਘਰ ਭੇਰ ਦਿੱਤਾ ਗਿਆ ਹੈ।
ਜਾਣਕਾਰੀ ਅਨਸਾਰ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 551 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ 362 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰ ਪਰਤ ਗਏ ਹਨ ਜਦੋਂਕਿ ਹੁਣ ਤੱਕ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 177 ਨਵੇਂ ਕੇਸ ਐਕਟਿਵ ਹਨ। ਪਿਛਲੇ ਸੱਤ ਦਿਨਾਂ ਵਿੱਚ 174 ਨਵੇਂ ਕੇਸ ਸਾਹਮਣੇ ਆਉਣ ਮੁਹਾਲੀ ਇਕ ਫਿਰ ਤੋਂ ਕਰੋਨਾ ਹੌਟਸਪਾਟ ਬਣਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …