ਖਰੜ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ ਵੱਖ-ਵੱਖ ਉਮੀਦਵਾਰਾਂ ਨੂੰ 20 ਨੋਟਿਸ ਜਾਰੀ

ਚੋਣ ਅਮਲੇ ਵਿੱਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਵਿੱਚ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਸ੍ਰੀਮਤੀ ਬਰਾੜ

ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਜਨਵਰੀ:
ਵਿਧਾਨ ਸਭਾ ਹਲਕਾ ਖਰੜ-52 ਦੀ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ ਹੁਣ ਤੱਕ 20 ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਜਵਾਬ ਤਲਬੀ ਕੀਤੀ ਗਈ ਹੈ। ਅੱਜ ਇੱਥੇ ਆਪਣੇ ਦਫ਼ਤਰਾਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀਮਤੀ ਬਰਾੜ ਨੇ ਕਿਹਾ ਕਿ ਜਿਹੜੇ ਜਿਹੜੇ ਉਮੀਦਵਾਰਾਂ ਦੇ ਖ਼ਿਲਾਫ਼ ਚੋਣ ਜ਼ਾਬਤੇ ਦੀਆਂ ਉਲੰਘਣਾ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਦੇ ਅਧਾਰ ’ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ 7, ਆਪ ਦੇ ਉਮੀਦਵਾਰ ਕੰਵਰ ਸੰਧੂ ਨੂੰ 4, ਬਸਪਾ ਦੇ ਹਰਭਜ਼ਨ ਸਿੰਘ ਬਜਹੇੜੀ ਨੂੰ 1 ਅਤੇ ਬਿਨਾਂ ਪ੍ਰਵਾਨਗੀ ਲਏ ਦਫ਼ਤਰ ਖੋਲਣੇ, ਲੱਡੂਆਂ ਨਾਲ ਤੋਲਣ, ਰੈਲੀ ਕੱਢਣ ਸਮੇਤ ਹੋਰ ਉਲੰਘਣਾਵਾਂ ਦੇ ਤਹਿਤ ਕਾਂਗਰਸ ਨੂੰ 2, ਅਕਾਲੀ-ਭਾਜਪਾ ਨੂੰ 2, ਆਪ ਨੂੰ 2, ਬਸਪਾ ਉਮੀਦਵਾਰ ਨੂੰ 1 ਨੋਟਿਸ ਜਾਰੀ ਕੀਤੇ ਗਏ ਹਨ।
ਸ੍ਰੀਮਤੀ ਬਰਾੜ ਨੇ ਦੱਸਿਆ ਕਿ ਹਲਕੇ ਵਿਚ ਉਮੀਦਵਾਰਾਂ ਦੀ ਨਿਗਰਾਨੀ ਕਰਨ ਅਤੇ ਚੋਣ ਅਮਲ ਸ਼ਾਂਤੀ ਪੂਰਵਕ ਪੂਰਾ ਕਰਨ ਲਈ ਪਹਿਲਾਂ ਹੀ 9 ਸਟੈਟਿਕਸ ਸਰਵਿਲੈਸ ਟੀਮ, 9 ਫਲਾਲਿੰਗ ਸੂਕੈਅਡ ਟੀਮ,3 ਵੀਡਿਓ ਸਰਵਲੈਸ ਟੀਮਾਂ ਚੋਣ ਅਮਲੇ ਸਮੇਤ ਕੰਮ ਕਰ ਰਹੀਆਂ ਹਨ ਤੇ ਪੂਰੇ ਹਲਕੇ ਵਿਚ ਇਨ੍ਹਾਂ ਟੀਮਾਂ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਰਿਟਰਨਿੰਗ ਅਫਸਰ ਨੇ ਅੱਗੇ ਦੱਸਿਆ ਕਿ ਫਲਾਇੰਗ ਸੂਕੈਅਡ ਟੀਮਾਂ ਵਲੋਂ ਵਿਧਾਨ ਸਭਾ ਹਲਕੇ ਵਿਚ ਪੱਕੇ ਨਾਕੇ ਲਗਾਏ ਹੋਏ ਹਨ ਤੇ ਗੁਪਤ ਸੂਚਨਾ ਦੇ ਅਧਾਰ ਤੇ ਵੀ ਟੀਮਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਮੀਦਵਾਰਾਂ ਵਲੋਂ ਗੁਪਤ ਤੌਰ ਤੇ ਹੋਟਲਾਂ ਵਿਚ ਸਮਰੱਥਕਾਂ ਨੂੰ ਡਿਨਰ ਪਾਰਟੀਆਂ ਦਿੱਤੀਆਂ ਜਾ ਰਹੀਆਂ ਉਨ੍ਹਾਂ ਤੇ ਵੀ ਟੀਮਾਂ ਦੁਆਰਾ ਵੀਡਿਓਗ੍ਰਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਬੜੌਦੀ ਵਿਖੇ ਉਜਵੱਲਾ ਸਕੀਮ ਤਹਿਤ ਗੈਸ ਚੁੱਲਾ ਵੰਡਣ ਤੇ ਮਹਿਲਾ ਸਰਪੰਚ ਦੇ ਖਿਲਾਫ ਮਾਮਲਾ ਦਰਜ਼, ਫਲਾਇੰਗ ਸੂਕੈਅਡ ਟੀਮਾਂ ਵਲੋਂ ਨਾਕਾਬੰਦੀ ਦੌਰਾਨ 3 ਕਰੋੜ 3 ਲੱਖ ਰੁਪਏ ਬਰਾਮਦ ਕਰਨ ਸਬੰਧੀ ਵੀ ਟੀਮਾਂ ਦੀ ਰਿਪੋਰਟਾਂ ਦੇ ਅਧਾਰ ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੀਡਿਓ ਸਰਵਲੈਸ ਟੀਮਾਂ ਵਲੋਂ ਉਮੀਦਵਾਰਾਂ ਦੀਆਂ ਰੈਲੀਆਂ, ਮੀਟਿੰਗਾਂ, ਚੋਣ ਦਫਤਰਾਂ, ਬੈਨਰਾਂ, ਝੰਡੀਆਂ, ਵਾਹਨਾਂ ਦੀ ਰਿਕਾਰਡਿੰਗ ਕੀਤੀ ਜਾਂਦੀ ਹੈ ਅਤੇ ਫਿਰ ਰਿਪੋਰਟ ਦੇ ਅਧਾਰ ਤੇ ਵੀ.ਡੀ.ਓ ਟੀਮ ਵਲੋਂ ਖਰਚੇ ਦਾ ਲੇਖਾ ਜੋਖਾ ਕੱਢ ਕੇ ਦਰਜ ਕੀਤਾ ਜਾ ਰਿਹਾ ਹੈ। ਰਿਟਰਨਿੰਗ ਅਫਸਰ ਨੇ ਟੀਮਾਂ ਦੇ ਇੰਚਾਰਜ਼ਾਂ ਅਤੇ ਚੋਣ ਅਮਲੇ ਨੂੰ ਸਖਤ ਹਦਾਇਤ ਕਰਦਿਆ ਕਿਹਾ ਕਿ ਜੇਕਰ ਕਿਸੇ ਵੀ ਚੋਣ ਅਮਲੇ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਹ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਅਤੇ ਕਿਸੇ ਨੂੰ ਨਾ ਬਖਸ਼ਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਅਧਿਕਾਰੀ, ਕਰਮਚਾਰੀ ਡਿਊਟੀ ਵਿਚ ਉਲੰਘਣਾ ਕਰਦਾ ਪਾਇਆ ਗਿਆ ਤਾਂ ਜ਼ਿਲ੍ਹਾ ਚੋਣ ਅਫਸਰ, ਐਸ.ਏ.ਐਸ.ਨਗਰ ਨੂੰ ਕਾਰਵਾਈ ਅਮਲ ਵਿਚ ਲਿਆਉਣ ਲਈ ਲਿਖ ਦਿੱਤਾ ਜਾਵੇਗਾ ਅਤੇ ਕਿਸੇ ਬਖ਼ਸ਼ਿਆ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…