nabaz-e-punjab.com

ਬਨੂੜ-ਰਾਜਪੁਰਾ ਸੜਕ ’ਤੇ ਪਨਬੱਸ ਅਤੇ ਟਰੱਕ ਦੀ ਟੱਕਰ ਵਿੱਚ 20 ਸਵਾਰੀਆਂ ਜ਼ਖ਼ਮੀ, 2 ਦੀ ਹਾਲਤ ਗੰਭੀਰ

ਸੜਕ ’ਤੇ ਖੜੇ ਟਰੱਕ ਵਿੱਚ ਵੱਜੀ ਰੂਪਨਗਰ ਡਿੱਪੂ ਦੀ ਪਨਬਸ, ਇਨੋਵਾ ਵੀ ਲਪੇਟੇ ਵਿੱਚ ਆਈ

ਨਬਜ਼-ਏ-ਪੰਜਾਬ ਬਿਊਰੋ, ਬਨੂੜ, 22 ਅਕਤੂਬਰ:
ਬਨੂੜ ਤੋਂ ਰਾਜਪੁਰਾ ਜਾਂਦੇ ਮੁੱਖ ਮਾਰਗ ’ਤੇ ਜੰਗਪੁਰਾ ਕੋਲ ਅੱਜ ਸਵੇਰੇ ਤਕਰੀਬਨ 8 ਵਜੇ ਰੂਪਨਗਰ ਡਿੱਪੂ ਦੀ ਪਨਬਸ ਇੱਕ ਖੜੇ ਟਰੱਕ ਵਿੱਚ ਵੱਜਣ ਨਾਲ ਕਈ ਸਵਾਰੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ’ਚੋਂ ਦੋ ਸਵਾਰੀਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਰੂਪਨਗਰ ਡਿੱਪੂ ਦੀ ਪਨਬਸ ਰੂਪਨਗਰ ਤੋਂ ਟੋਹਾਣਾ ਜਾ ਰਹੀ ਸੀ। ਜਿਸ ਨੂੰ ਜਗਵਿੰਦਰ ਸਿੰਘ ਚਲਾ ਰਿਹਾ ਸੀ। ਜਦੋਂ ਬੱਸ ਪਿੰਡ ਜੰਗਪੁਰਾ ਕੋਲ ਪਹੁੰਚੀ ਤਾਂ ਸੜਕ ਕਿਨਾਰੇ ਖੜੇ ਇੱਕ ਟਰੱਕ ਵਿੱਚ ਪਿੱਛੇ ਜਾ ਵੱਜੀ ਅਤੇ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ।
ਟਰੱਕ ਚਾਲਕ ਤੁਲਸੀ ਰਾਮ ਮੰਡੀ ਹਿਮਾਚਲ ਪ੍ਰਦੇਸ਼ ਟਰੱਕ ਨੂੰ ਸਾਈਡ ’ਤੇ ਖੜ੍ਹਾ ਕਰ ਕੇ ਬਾਥਰੂਮ ਕਰਨ ਗਿਆ ਹੋਇਆ ਸੀ ਅਤੇ ਟਰੱਕ ਵਿੱਚ ਕੰਡਕਟਰ ਸੁੱਤਾ ਪਿਆ ਸੀ। ਜਦੋਂ ਬੱਸ ਟਰੱਕ ਦੇ ਪਿੱਛੇ ਵੱਜੀ ਤਾਂ ਟਰੱਕ ਖਤਾਨਾਂ ਵਿੱਚ ਡਿੱਗ ਗਿਆ ਅਤੇ ਟਰੱਕ ਦੀ ਪਿਛਲੀ ਸਾਈਡ ਬਾਡੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਟਰੱਕ ਚਾਲਕ ਅਤੇ ਉਸ ਦਾ ਕੰਡਕਟਰ ਸਹੀ ਸਲਾਮਤ ਹਨ।
ਇਸ ਦੌਰਾਨ ਪਿੱਛੇ ਆ ਰਹੀ ਇੱਕ ਇਨੋਵਾ ਦੇ ਚਾਲਕ ਅਨੂਪ ਸਿੰਘ ਵਾਸੀ ਪੰਚਕੂਲਾ ਨੇ ਇੱਕ ਦਮ ਆਪਣੀ ਇਨੋਵਾ ਬਚਾਉਂਦੇ ਹੋਏ ਸੜਕ ਵਿਚਕਾਰ ਬਣੇ ਫੁੱਟਪਾਥ ’ਤੇ ਚੜ੍ਹਾ ਦਿੱਤੀ ਅਤੇ ਕਾਰ ਅੱਗੇ ਪਾਸੇ ਤੋਂ ਬੱਸ ਨਾਲ ਟਕਰਾਉਣ ਨਾਲ ਕਾਫੀ ਨੁਕਸਾਨੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਬਲਜਿੰਦਰ ਸਿੰਘ ਅਤੇ ਹੌਲਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਬੱਸ ਵਿੱਚ ਅੱਗੇ ਬੈਠੀਆਂ ਸਵਾਰੀਆਂ ਨੂੰ ਜ਼ਿਆਦਾ ਸੱਟਾ ਲੱਗੀਆਂ ਹਨ। ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਗਈ ਹੈ, ਜਿਨ੍ਹਾਂ ਨੂੰ ਸੈਕਟਰ-32 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਾਕੀ ਦੀਆਂ 15-20 ਸਵਾਰੀਆਂ ਜ਼ਖ਼ਮੀ ਹੋਈਆ ਹਨ ਜਿਨ੍ਹਾਂ ਨੂੰ ਬਨੂੜ ਸਰਕਾਰੀ ਹਸਪਤਾਲ, ਰਾਜਪੁਰਾ ਦੇ ਏ ਪੀ ਜੈਨ ਹਸਪਤਾਲ ਅਤੇ ਨੀਲਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…