nabaz-e-punjab.com

‘ਬਰੇਵੇ-ਹਾਰਟਜ਼ ਰਾਈਡ’ ਵਿੱਚ 200 ਤੋਂ ਵੱਧ ਮੋਟਰਸਾਈਕਲ ਸਵਾਰ ਵਧਾਉਣਗੇ ਚੰਡੀਗੜ੍ਹ ਦੀਆਂ ਸੜਕਾਂ ਦੀ ਸ਼ਾਨ

7-9 ਦਸੰਬਰ ਨੂੰ ਹੋਣ ਵਾਲੇ ਭਾਰਤ ਦੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਸਬੰਧੀ ਕਰਵਾਈ ਜਾ ਰਹੀ ਹੈ ਰਾਈਡ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਦਸੰਬਰ:
ਚੰਡੀਗੜ੍ਹ ਵਿਖੇ ਹੋਣ ਵਾਲੇ ਦੇਸ਼ ਦੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੀਆਂ ਤਿਆਰੀਆਂ ਨੂੰ ਸਿਖਰਾਂ ’ਤੇ ਲਿਜਾਂਦਿਆਂ ‘ਮਿਲਟਰੀ ਵਾਸਤੇ ਸਵਾਰੀ’ ਨਾਂ ਹੇਠ ਭਲਕੇ 3 ਦਸੰਬਰ ਨੂੰ ‘ਬਰੇਵ-ਹਾਰਟਜ਼ ਰਾਈਡ’ ਕਰਵਾਈ ਜਾ ਰਹੀ ਹੈ ਜਿਸ ਵਿੱਚ 200 ਤੋਂ ਵੱਧ ਮੋਟਰ ਸਾਈਕਲ ਸਵਾਰ ਆਪਣੇ ਲਿਸ਼ਕਾਉਂਦੇ ਮੋਟਰ ਸਾਈਕਲ ਨਾਲ ਚੰਡੀਗੜ੍ਹ ਦੀਆਂ ਸੜਕਾਂ ਦੀ ਸ਼ਾਨ ਵਧਾਉਣਗੇ। ਪੰਜਾਬ ਸਰਕਾਰ, ਯੂ.ਟੀ. ਪ੍ਰਸ਼ਾਸਨ ਅਤੇ ਪੱਛਮੀ ਕਮਾਂਡ ਵੱਲੋਂ ਚੰਡੀਗੜ੍ਹ ਲੇਕ ਕਲੱਬ ਵਿਖੇ 7-9 ਦਸਬੰਰ ਤੱਕ ਕਰਵਾਏ ਜਾ ਰਹੇ ਦੇਸ਼ ਦੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਤੋਂ ਪਹਿਲਾਂ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਦੀ ਲੜੀ ਤਹਿਤ ਇਹ ‘ਬਰੇਵ-ਹਾਰਟਜ਼ ਰਾਈਡ’ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੈਕਟਰ-3 ਦੇ ਬੌਗਨਵਿਲਿਆ ਗਾਰਡਨ ਸਥਿਤ ‘ਵਾਰ ਮੈਮੋਰੀਅਲ’ ਤੋਂ ਭਲਕੇ ਸਵੇਰੇ 11 ਵਜੇ ਸ਼ੁਰੂ ਹੋਣ ਵਾਲੀ ਇਸ ਆਲੌਕਿਕ ਰਾਈਡ ਟ੍ਰਾਈਸਿਟੀ ਦੇ ਵਾਸੀਆਂ ਲਈ ਖਿੱਚ ਦਾ ਕੇਂਦਰ ਹੋਵੇਗੀ। ਇਸ ਰੋਮਾਂਚਕ ਈਵੈਂਟ ਵਿੱਚ ਵੱਖ-ਵੱਖ ਤਰ੍ਹਾਂ ਦੇ ਵੱਡੇ-ਛੋÎਟੇ ਤੇ ਮਸ਼ਹੂਰ ਬਾਈਕ 41 ਕਿਲੋਮੀਟਰ ਦਾ ਰੂਟ ਪੂਰਾ ਕਰਨਗੇ ਜਿਸ ਵਿੱਚ ਹਾਰਲੇ ਡੇਵਿਡਸਨ, ਟ੍ਰਾਈਅੰਪ,ਇੰਡੀਅਨ ਚੀਫ, ਡੁਕÎੈਟੀ, ਬਨੇਲੀ ਅਤੇ ਰੌਇਲ ਇਨਫੀਲਡ ਆਦਿ ਸ਼ਾਮਲ ਹੈ। ਇਹ ਰਾਈਡ ਭਲਕੇ ਸਵੇਰੇ 10.30 ਵਜੇ ‘ਵਾਰ ਮੈਮੋਰੀਅਲ’ ਵਿਖੇ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਸ਼ੁਰੂ ਹੋਵੇਗੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਰਾਈਡ ਚੰਡੀਗੜ੍ਹ, ਮੁਹਾਲੀ, ਜ਼ੀਰਕਪੁਰ ਤੇ ਪੰਚਕੂਲ ਦੀਆਂ ਸੜਕਾਂ ਤੋਂ ਹੁੰਦੀ ਹੋਈ ਚੰਡੀ ਮੰਦਰ ਵਿਖੇ ਸਮਾਪਤ ਹੋਵੇਗੀ ਜਿੱਥੇ ਇਹ ਦੁਪਹਿਰ 12 ਵਜੇ ਖੇਤਰਪਾਲ ਆਫੀਸਰਜ਼ ਇੰਸੀਚਿਊਟ ’ਤੇ ਇਕੱਤਰ ਹੋਵੇਗੀ। ਇਸ ਤੋਂ ਪਹਿਲਾਂ ‘ਮਿਲਟਰੀ ਪਾਰਲੀਜ਼’ ਸਮਾਗਮ ਨਾਲ ਭਾਰਤ ਦੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਢੁਕਵਾਂ ਮਾਹੌਲ ਬਣਿਆ ਅਤੇ ਹੁਣ ਇਸ ਰਾਈਡ ਨਾਲ ਜਿੱਥੇ ਫੈਸਟੀਵਲ ਦੀਆਂ ਤਿਆਰੀਆਂ ਦਾ ਸ਼ਿਖਰ ਛੂਹਿਆ ਜਾਵੇਗਾ ਉਥੇ ਇਹ ਫੈਸਟੀਵਲ ਟ੍ਰਾਈਸਿਟੀ ਦੇ ਵਸਨੀਕਾਂ ਨੂੰ ਆਪਣੇ ਨਾਲ ਜੁੜੇਗਾ। ਇਹ ਸਮਾਗਮ ਰੱਖਿਆ ਸੇਵਾਵਾਂ ਨਿਭਾਅ ਰਹੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨੂੰ ਇੱਕ ਸਲਾਮੀ ਦੇ ਤੌਰ ’ਤੇ ਮੰਨਿਆ ਜਾ ਰਿਹਾ ਹੈ। ਇਸ ਫੈਸਟੀਵਲ ਵਿੱਚ ਕੌਮੀ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਹਿਮ ਫੌਜੀ ਨੇਤਾ, ਵਿਚਾਰਕ, ਲੇਖਕ, ਕਵੀ, ਕਲਾਕਾਰ, ਪੱਤਰਕਾਰ ਅਤੇ ਰੱਖਿਆ ਸੇਵਾਵਾਂ ਨੂੰ ਕਵਰ ਕਰਦੇ ਪੱਤਰਕਾਰ ਇਕੱਠੇ ਹੋਣਗੇ। ਫੈਸਟੀਵਲ ਦੌਰਾਨ ਅਤੇ ਇਸ ਤੋਂ ਪਹਿਲਾਂ ਐਕਿਊਟੇਸ਼ਨ ਟੈਟੂ, ਆਕਾਸ਼ ਗੰਗਾ ਸਕਾਈ ਡਾਈਵਿੰਗ, ਭਾਰਤੀ ਫੌਜੀ ਬੈਂਡ ਦਾ ਪ੍ਰਦਰਸ਼ਨ, ਮੋਟਰ ਸਾਈਕਲ ਡੇਅਰਡੇਵਿਲਜ਼ ਦੀ ਪੇਸ਼ਕਾਰੀ, ਪੈਰਾਮੋਟਰ ਪ੍ਰਦਰਸ਼ਨੀ, ਆਡਿਓ ਵੀਡਿਓ ਸ਼ੋਅ, ਪ੍ਰਦਰਸ਼ਨੀਆਂ, ਸੱਭਿਆਚਾਰਕ ਪ੍ਰੋਗਰਾਮ, ਪੈਨਲ ’ਤੇ ਚਰਚਾ, ਬੱਚਿਆਂ ਦਾ ਸੰਵਾਦ, ਫੂਡ ਸਟਾਲ, ਐੱਮ.ਐਲ.ਐਫ. ਆਦਿ ਗਤੀਵਿਧੀਆਂ ਹੋਣਗੀਆਂ।
ਇਸ ਸਮਾਗਮ ਦੌਰਾਨ 8 ਦਸੰਬਰ ਦੀ ਸ਼ਾਮ ਨੂੰ ਕੈਪੀਟਲ ਕੰਪਲੈਕਸ ਵਿਚ ਹੋਣ ਵਾਲੀ ਸ਼ਾਨਦਾਰ ਸ਼ਾਮ ਖਿੱਚ ਦਾ ਕੇਂਦਰ ਹੋਵੇਗੀ ਜਿਸ ਵਿੱਚ ਉੱਘੇ ਗਾਇਕ ਸਤਿੰਦਰ ਸਰਤਾਜ ਆਪਮੇ ਫਨ ਦਾ ਮੁਜ਼ਾਹਰਾ ਕਰਨਗੇ। ਇਸ ਫੈਸਟੀਵਲ ਦੌਰਾਨ ਵਿਚ ਹਰ ਇਕ ਲਈ ਕੁੱਝ ਨਾ ਕੁੱਝ ਖਾਸ ਹੋਵੇਗਾ ਅਤੇ ਹਰ ਖੇਤਰ ਵਿੱਚ ਝੁਕਾਅ ਰੱਖਦਿਆਂ ਲਈ ਪ੍ਰੋਗਰਾਮ ਦੀਆਂ ਕਈ ਵੰਨਗੀਆਂ ਹੋਣਗੀਆਂ। ਫੈਸਟੀਵਲ ਦੌਰਾਨ ਦਰਸ਼ਕਾਂ ਲਈ ਦਾਖਲਾ ਮੁਫਤ ਹੋਵੇਗਾ ਅਤੇ ਇਸ ਫੈਸਟੀਵਲ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਇੱਛੁਕ www.militaryliteraturefestival.com ਵੈਬਸਾਈਟ ’ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜੋ ਕਿ ਬਿਲਕੁਲ ਮੁਫ਼ਤ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…