nabaz-e-punjab.com

ਆਈਵੀ ਹਸਪਤਾਲ ਵਿੱਚ 200 ਲੋਕਾਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਆਈਵੀ ਹਸਪਤਾਲ ਵਿੱਚ ਆਯੋਜਿਤ ਖੂਨਦਾਨ ਕੈਂਪ ਵਿੱਚ 200 ਤੋਂ ਜ਼ਿਆਦਾ ਲੋਕਾਂ ਨੇ ਖੂਨਦਾਨ ਕੀਤਾ। ਇਹ ਖੂਨਦਾਨ ਕੈਂਪ ਵਿਸ਼ਵ ਖੂਨਦਾਨ ਦਿਵਸ ਮੌਕੇ ਲਗਾਇਆ ਗਿਆ। ਇਸ ਮੌਕੇ ਡਾ. ਵਰੁਣ ਹਟਵਾਲ, ਹੈਡ, ਡਿਪਾਰਟਮੇਂਟ ਆਫ ਟ੍ਰਾਂਸਫਿਊਜਨ ਮੇਡਿਸਨ, ਆਈਵੀ ਹਸਪਤਾਲ ਨੇ ਕਿਹਾ ਕਿ 1.3 ਬਿਲੀਅਨ ਦੀ ਅਬਾਦੀ ਵਾਲੇ ਭਾਰਤ ’ਚ ਹਾਲੇ ਵੀ ਖੂਨ ਦੀ ਗੰਭੀਰ ਘਾਟ ਬਣੀ ਹੋਈ ਹੈ। ਅੱਜ ਵਿਸ਼ਵ ਖੂਨਦਾਨ ਦਿਵਸ ਦੇ ਮੌਕੇ ’ਤੇ ਅਸੀਂ ਆਪਣੇ ਹਸਪਤਾਲ ’ਚ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ, ਜਿਸ ’ਚ ਸਾਡੇ ਡਾਕਟਰਾਂ ਤੇ ਸਟਾਫ ਨੇ ਕਾਫੀ ਉਤਸਾਹਿਤ ਹੋ ਕੇ ਹਿੱਸਾ ਲਿਆ।
ਉਨ੍ਹਾਂ ਨੇ ਦੱਸਿਆ, ‘ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਸਾਲ ’ਚ ਇੱਕ ਵਾਰ ਹੀ ਖੂਨਦਾਨ ਕਰ ਸਕਦੇ ਹਨ ਜਦੋਂ ਕਿ ਸੱਚਾਈ ਇਹ ਹੈ ਕਿ ਕੋਈ ਵੀ ਵਿਅਕਤੀ ਤਿੰਨ ਮਹੀਨਿਆਂ ਤੋਂ ਬਾਅਦ ਖੂਨਦਾਨ ਕਰ ਸਕਦਾ ਹੈ। ਖੂਨ ਦੀ ਜ਼ਰੂਰਤ ਵਾਰ ਵਾਰ ਹੋਣ ਵਾਲੇ ਬਲੱਡ ਟ੍ਰਾਂਸਫਿਊਜਨ, ਵੱਡੀ ਸਰਜਰੀ ਤੋਂ ਇਲਾਵਾ ਕੈਂਸਰ ਸਬੰਧੀ ਪ੍ਰਕ੍ਰਿਆਵਾਂ, ਗਰਭਧਾਰਣ ਦੇ ਸਮੇਂ ਵਿਭਿੰਨ ਮੁਸ਼ਕਿਲ ਪ੍ਰਸਥਿਤੀਆਂ ਤੇ ਕੁਝ ਸਿਹਤ ਸੰਬੰਧੀ ਵਿਕਾਰਾਂ ਦੇ ਸਮੇਂ ਜਿਵੇਂ ਸਿਕਲ ਸੇਲ ਅਨੀਮੀਆ ਥੈਲੇਸੀਮੀਆ ਤੇ ਹੇਮੋਫਿਲੀਆ ’ਚ ਵੀ ਖੂਨ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਸਾਰੇ ਲੋਕਾਂ ਨੂੰ ਜਿੰਨਾਂ ਹੋਸ ਸਕੇ, ਉਨਾਂ ਖੂਨ ਹਰ ਹਾਲ ’ਚ ਦਾਨ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕਈ ਲੋਕਾਂ ਦੀ ਜਾਨ ਬਚ ਸਕਦੀ ਹੈ।’
ਡਾ. ਕੰਵਲਦੀਪ, ਮੈਡੀਕਲ ਡਾਇਰੈਕਟਰ, ਆਈਵੀ ਗਰੁੱਪ ਆਫ਼ ਹਸਪਤਾਲ ਨੇ ਦੱਸਿਆ ਕਿ ਆਈਵੀ ਹਸਪਤਾਲ ਹਮੇਸ਼ਾ ਹੀ ਆਪਣੇ ਮਰੀਜਾਂ ਦੀਆਂ ਖੂਨ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਮੋਹਰੀ ਰਿਹਾ ਹੈ। ਖੂਨਦਾਨੀਆਂ ਦੀ ਗਿਣਤੀ ’ਚ ਵਾਧਾ ਹੋਣ ਦੇ ਬਾਵਜੂਦ ਐਮਰਜੰਸੀ ’ਚ ਖੂਨ ਦੀ ਸਪਲਾਈ ਹਮੇਸ਼ਾ ਹੀ ਘੱਟ ਬਣੀ ਰਹੀ ਹੈ, ਜਿਸਦਾ ਮੁੱਖ ਕਾਰਨ ਸੂਚਨਾ ਤੇ ਉਪਲਬਧਤਾ ਦੀ ਘਾਟ ਹੈ। ਇਸ ਤਰ੍ਹਾਂ ਦੇ ਨਿਯਮਿਤ ਖੂਨਦਾਨ ਕੈਂਪਾਂ ਦਾ ਆਯੋਜਨ ਕਰਕੇ ਅਸੀਂ ਆਸ ਕਰਦੇ ਹਾਂ ਕਿ ਅਸੀਂ ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰ ਸਕਾਂਗੇ ਤੇ ਨਾਲ ਹੀ ਖੂਨਦਾਨੀਆਂ ਨੂੰ ਖੂਨ ਪ੍ਰਾਪਤ ਕਰਨ ਵਾਲਿਆਂ ਦੇ ਨਾਲ ਪ੍ਰਭਾਵੀ ਢੰਗ ਨਾਲ ਜੋੜ ਸਕਾਂਗੇ।’

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …