ਸਿਖਲਾਈ ਵਰਕਸ਼ਾਪ ਦੇ ਦੂਜੇ ਗੇੜ ਵਿੱਚ 278 ਪ੍ਰਿੰਸੀਪਲਾਂ ਤੇ 21 ਬਲਾਕ ਸਿੱਖਿਆ ਅਫ਼ਸਰਾਂ ਨੇ ਲਿਆ ਹਿੱਸਾ

ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਪ੍ਰਿੰਸੀਪਲਾਂ ਤੇ ਬਲਾਕ ਸਿੱਖਿਆ ਅਫ਼ਸਰਾਂ ਨੇ ਕੀਤੀ ਸ਼ਿਰਕਤ

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀਆਂ ਗਤੀਵਿਧੀਆਂ ਤੇ ਡੀਡੀਓ ਦੀਆਂ ਜ਼ਿੰਮੇਵਾਰੀਆਂ ਬਾਰੇ ਸਾਂਝੇ ਕੀਤੇ ਨੁਕਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈਏਐਸ ਦੀ ਅਗਵਾਈ ਵਿੱਚ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਦੋ ਰੋਜ਼ਾ ਸਿਖਲਾਈ ਦਾ ਦੂਜਾ ਗੇੜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਸਮਾਪਤ ਹੋ ਗਿਆ। ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ 278 ਪ੍ਰਿੰਸੀਪਲ ਤੇ 21 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਹਿੱਸਾ ਲਿਆ। ਬੁਲਾਰੇ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਬਲਾਕ ਸਿੱਖਿਆ ਅਫ਼ਸਰਾਂ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਵਿੱਚ ਦੋ ਦਿਨਾਂ ਵਰਕਸ਼ਾਪ ਵਿੱਚ ਸਕੂਲ ਪ੍ਰਬੰਧ ਦੇ ਨੁਕਤਿਆਂ ਅਤੇ ਨਿਯਮਾਂ ਬਾਰੇ ਮਾਹਿਰਾਂ ਵੱਲੋੱ ਜਾਣਕਾਰੀ ਦਿੱਤੀ ਗਈ।
ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ ਸਰਵ ਸਿੱਖਿਆ ਅਭਿਆਨ, ਰਮਸਾ, ਮਿਡ ਡੇ ਮੀਲ, ਬਜਟ ਤਿਆਰ ਕਰਨਾ, ਕੈਸ਼ ਬੁੱਕ ਦਾ ਰੱਖ-ਰਖਾਅ, ਸਕੂਲਾਂ ਵਿੱਚ ਕਿਸੇ ਕਿਸਮ ਦੀ ਖ਼ਰੀਦਦਾਰੀ ਦੇ ਨਿਯਮ ਅਤੇ ਸੰਭਾਲ, ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀਆਂ ਕਿਰਿਆਵਾਂ, ਜੀ.ਪੀ.ਐੱਫ, ਜੀ.ਆਈ.ਐੱਸ. ਅਤੇ ਕਰਮਚਾਰੀਆਂ ਦੇ ਕੰਡਕਟ ਰੂਲਜ਼ 1966 ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਰਕਾਰੀ ਕੰਮ-ਕਾਜਾਂ ਦੌਰਾਨ ਆਉਣ ਵਾਲੀਆਂ ਪੇ-ਫਿਕਸ਼ੇਸ਼ਨ, ਸਲਾਨਾ ਪ੍ਰਵੀਨਤਾ ਤਰੱਕੀਆਂ, ਸੇਵਾ ਮੁਕਤੀ ਲਾਭ, ਅਗਾਊੱ ਸੇਵਾ ਮੁਕਤੀ, ਸਜ਼ਾਵਾਂ ਅਤੇ ਅਪੀਲ, ਮੁਅੱਤਲੀ, ਅਸਤੀਫ਼ਾ, ਵੱਖ-ਵੱਖ ਤਰ੍ਹਾਂ ਦੀਆਂ ਛੁੱਟੀਆਂ ਸਬੰਧੀ ਸਵਾਲਾਂ ਦੇ ਪੁੱਛਗਿੱਛ ਦੀਆਂ ਚਿੱਠੀਆਂ ਦੇ ਸਮੂਹਿਕ ਹੱਲ ਵੀ ਇਸ ਵਰਕਸ਼ਾਪ ਵਿੱਚ ਸਾਂਝੇ ਕੀਤੇ ਗਏ। ਯਾਤਰਾ ਭੱਤੇ, ਈ-ਪੰਜਾਬ ਪੋਰਟਲ ਦੀ ਰੋਜ਼ਾਨਾ ਕਿਰਿਆਵਾਂ ‘ਚ ਵਰਤੋੱ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਜਰਨੈਲ ਸਿੰਘ ਕਾਲੇਕੇ, ਏ.ਐੱਸ.ਪੀ.ਡੀ. ਮਨੋਜ ਕੁਮਾਰ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…