Share on Facebook Share on Twitter Share on Google+ Share on Pinterest Share on Linkedin ਗੁਆਟੇਮਾਲਾ ਦੇ ਹੋਸਟਲ ਵਿੱਚ ਅੱਗ ਲੱਗਣ ਨਾਲ ਜਿਊੱਦੀਆਂ ਸੜੀਆਂ 21 ਕੁੜੀਆਂ ਨਬਜ਼-ਏ-ਪੰਜਾਬ ਬਿਊਰੋ, ਸੈਨ ਜੋਸ ਪਿਨੁਲਾ, 11 ਮਾਰਚ: ਮੱਧ ਅਮਰੀਕੀ ਦੇਸ਼ ਗੁਆਟੇਮਾਲਾ ਦੇ ਇਕ ਹੋਸਟਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 21 ਕੁੜੀਆਂ ਦੀ ਮੌਤ ਹੋ ਗਈ ਜਦੋੱਕਿ ਹੋਰ 40 ਬੁਰੀ ਤਰ੍ਹਾਂ ਝੁਲਸ ਗਈਆਂ। ਇਹ ਘਟਨਾ ਬੀਤੀ ਰਾਤ ਦੀ ਹੈ। ਇਸ ਹੋਸਟਲ ਵਿੱਚ ਰਹਿਣ ਵਾਲੀਆਂ ਕੁੜੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨਾਲ ਇੱਥੇ ਬੁਰਾ ਵਤੀਰਾ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ ਅਤੇ ਖਾਣ-ਪੀਣ ਦੇ ਪ੍ਰਬੰਧ ਵੀ ਬਹੁਤ ਖਰਾਬ ਹਨ। ਇਸ ਹੋਸਟਲ ਵਿੱਚ ਸਮਰੱਥਾ ਤੋੱ ਵਧ ਬੱਚਿਆਂ ਨੂੰ ਰੱਖਿਆ ਗਿਆ ਹੈ। ਅੱਗ ਲੱਗਣ ਦੀ ਘਟਨਾ ਵਿੱਚ ਮਰਨ ਵਾਲੀਆਂ ਸਾਰੀਆਂ ਕੁੜੀਆਂ ਦੀ ਉਮਰ 14 ਤੋੱ 17 ਸਾਲ ਵਿਚਕਾਰ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਵਾਲੇ ਸਥਾਨ ਤੋੱ 21 ਲਾਸ਼ਾਂ ਮਿਲੀਆਂ, ਇਹ ਸਾਰੀਆਂ ਕੁੜੀਆਂ ਹੀ ਸਨ। ਸਥਾਨਕ ਹਸਪਤਾਲ ਨੇ ਦੱਸਿਆ ਕਿ ਇਸ ਘਟਨਾ ਵਿੱਚ ਹੋਰ 40 ਲੋਕ ਵੀ ਝੁਲਸ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚ ਵੀ ਵਧੇਰੇ ਕੁੜੀਆਂ ਹੀ ਹਨ, ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਸੰਚਾਲਤ ਹੋਸਟਲ ਵਿੱਚ ਦੰਗਾ ਭੜਕ ਗਿਆ ਸੀ ਅਤੇ ਪੁਲੀਸ ਵੱਲੋੱ ਭੀੜ ਨੂੰ ਹਟਾਉਣ ਸਮੇੱ ਅਚਾਨਕ ਅੱਗ ਲੱਗ ਗਈ। ਇਹ ਅੱਗ ਬਿਸਤਰਿਆਂ ਤਕ ਪਹੁੰਚ ਗਈ ਅਤੇ ਦੇਖਦੇ ਹੀ ਦੇਖਦੇ ਪੂਰੇ ਹੋਸਟਲ ਵਿੱਚ ਫੈਲ ਗਈ। ਪੁਲੀਸ ਨੂੰ ਸ਼ੱਕ ਹੈ ਕਿ ਸ਼ਾਇਦ ਇਹ ਅੱਗ ਇੱਥੋੱ ਭੱਜਣ ਵਾਲਿਆਂ ਵਿੱਚੋਂ ਕਿਸੇ ਨੇ ਲਗਾਈ ਹੋਵੇਗੀ। ਫਿਲਹਾਲ ਪੁਲੀਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਹ ਹੋਸਟਲ 2006 ਵਿੱਚ ਸੈਨ ਜੋਸ ਪਿਨੁਲਾ ਪਿੰਡ ਤੋਂ 10 ਕਿਲੋਮੀਟਰ ਦੀ ਦੂਰੀ ਤੇ ਬਣਾਇਆ ਗਿਆ ਸੀ। ਇਸ ਹੋਸਟਲ ਜਾਂ ਸੰਸਥਾ ਦੇ ਸਾਬਕਾ ਕਰਮਚਾਰੀ ਏਜਲ ਕਾਰਡੇਨਾਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਥਿਤੀ ਸੰਬੰਧੀ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਰਾਸ਼ਟਰਪਤੀ ਜਿੰਮੀ ਮੋਰਾਲਸ ਨੇ ਘਟਨਾ ਦੀ ਨਿੰਦਾ ਕਰਦੇ ਹੋਇਆਂ 3 ਦਿਨਾਂ ਦੇ ਰਾਸ਼ਟਰੀ ਅਫਸੋਸ ਦਾ ਐਲਾਨ ਕੀਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ