
5 ਮਾਰਚ ਨੂੰ ਕਰਵਾਏ ਜਾਣਗੇ 21 ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ: ਐਮਪੀ ਜੱਸੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਖਰੜ ਦੇ ਉੱਘੇ ਸਮਾਜ ਸੇਵੀਆਂ ਵੱਲੋਂ 21 ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜਾਂ ਦਾ ਸੱਦਾ ਪੱਤਰ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਪ੍ਰੈਸ ਰਿਲੀਜ਼ ਰਾਹੀਂ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਦੌਰਾਨ ਉੱਘੇ ਸਮਾਜ ਸੇਵੀ ਐਮਪੀ ਜੱਸੜ ਸੀਨੀਅਰ ਮੀਤ ਪ੍ਰਧਾਨ ਪੰਜਾਬ ਯੂਨਾਈਟਿਡ ਬਿਊਰੋ ਆਫ਼ ਹਿਊਮਨ ਰਾਈਟਸ ਐਂਡ ਕ੍ਰਾਈਮ ਕੰਟਰੋਲ ਨੇ ਦੱਸਿਆ ਕੀ ਇਹ ਅਨੰਦ ਕਾਰਜ ਆਣ ਵਾਲੀ 5 ਮਾਰਚ 2023 ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ ਅਤੇ ਇਸ ਸਮਾਗਮ ਦਾ ਪੂਰਾ ਖਰਚਾ ਕਰ ਭਲਾ ਹੋ ਭਲਾ ਐਨਜੀਓ ਵੱਲੋਂ ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਜੋ ਕੀ ਇਹਨਾਂ 22 ਸਮਾਜ ਸੇਵੀਆਂ ਵਲੋਂ ਰੱਲ ਕਿ ਬਣਾਈ ਗਈ ਹੈ।
ਸ੍ਰੀ ਜੱਸੜ ਨੇ ਇਹ ਵੀ ਦੱਸਿਆ ਕੀ ਇਸ ਐਨਜੀਓ ਨੂੰ ਅੱਗੇ ਹੋਕੇ ਪਿੰਡ ਘੜੂੰਆਂ ਤੋਂ ਗੁਰਪ੍ਰੀਤ ਧਨੋਆ ਚਲਾ ਰਹੇ ਹਨ ਤੇ ਕਿਸੇ ਵੀ ਤਰ੍ਹਾਂ ਦੇ ਪੈਸਿਆਂ ਦਾ ਕੋਈ ਵੀ ਲੈਣ ਦੈਣ ਨਹੀਂ ਕੀਤਾ ਜਾ ਰਿਹਾ . ਉਹਨਾਂ ਇਹ ਵੀ ਦੱਸਿਆ ਕੀ ਸਾਰੇ ਹੀ ਸਮਾਜ ਸੇਵੀ ਨੌਜਵਾਨ ਪਿੱਛਲੇ ਕਈ ਸਾਲਾਂ ਤੋਂ ਵੱਖੋ ਵੱਖ ਤਰੀਕੇ ਨਾਲ ਸਮੇਂ ਸਿਰ ਕਈ ਸਮਾਜ ਭਲਾਈ ਦੇ ਕੰਮ ਨਿਰੰਤਰ ਕਰ ਰਹੇ ਹਨ, ਜੋ ਕੀ ਹੁਣ ਤੱਕ ਜਾਰੀ ਹਨ।
ਇਸ ਮੌਕੇ ਗੁਰਪ੍ਰੀਤ ਧਨੋਆ ਨੇ ਦੱਸਿਆ ਕੀ 5 ਮਾਰਚ ਨੂੰ ਪਿੰਡ ਘੜੂੰਆਂ ਦੇ ਸਥਾਨਿਕ ਖੇਡ ਸਟੇਡੀਅਮ ਵਿੱਚ ਸਵੇਰੇ 11:30 ਵਜੇ ਤੋਂ ਲੜੀ ਵਾਰ ਆਨੰਦ ਕਾਰਜ ਸ਼ੁਰੂ ਕਰਵਾ ਦਿੱਤੇ ਜਾਣਗੇ ਤੇ ਸਾਰੇ ਹੀ ਵਿਹਾਅਤਾ ਜੋੜਿਆਂ ਨੂੰ ਜ਼ਰੂਰਤ ਅਨੁਸਾਰ ਲੋੜੀਂਦਾ ਘਰੇਲੂ ਵਰਤੋਂ ਲਈ ਸਮਾਨ ਵੀ ਦਿੱਤਾ ਜਾ ਰਿਹਾ ਹੈ . ਇਸ ਮੌਕੇ ਗੁਰਪ੍ਰੀਤ ਸਿੰਘ, ਨਿਰਪਾਲ ਸਿੰਘ, ਬੰਟੀ ਪ੍ਰਧਾਨ, ਮਨਵੀਰ ਸਿੰਘ, ਗੁਰਵਿੰਦਰ ਸਿੰਘ ਪਡਿਆਲਾ, ਸੁਪਿੰਦਰ ਸਿੰਘ ਭਾਗੋਮਾਜਰਾ, ਅਕਬਲ ਸਿੰਘ ਡੂਮਛੇੜੀ, ਤਰਲੋਚਨ ਬੈਦਵਾਨ, ਵਰਿੰਦਰ ਸਿੰਘ ਅਰੋੜਾ, ਬੱਗੂ ਖਰੜ ਸਾਰੇ ਹੀ ਨੌਜਵਾਨਾਂ ਨੇ ਰੱਲ ਕਿ ਐਮ ਪੀ ਜੱਸੜ ਨੂੰ ਨਾਲ ਲੈਕੇ ਇਹ ਪਹਿਲਾਂ ਕਾਰਡ ਪ੍ਰੈਸ ਰਾਹੀਂ ਰੀਲੀਸ ਕੀਤਾ ਤੇ ਸਮੂਹ ਹੱਲਕਾ ਨੀਵਾਸੀਆਂ ਨੂੰ ਇਸ ਮੌਕੇ ਹਾਜ਼ਰੀ ਲਗਾਣ ਦੀ ਨਿਮੰਤਰਨ ਦਿੱਤਾ ਅਤੇ ਨਾਲੋਂ ਨਾਲ ਲੋੜਇੰਦਾ ਪਰਿਵਾਰਾਂ ਨੂੰ ਵੀ ਦਿੱਤੇ ਮੋਬਾਇਲ ਨੰਬਰਾਂ 81988-10392, 887227-0001, 99214-00035 ਰਾਹੀਂ ਪੋਹੰਚ ਕਰਨ ਦੀ ਬਿਨਤੀ ਕੀਤੀ ਅਤੇ ਦਾਨੀ ਸੱਜਣਾ ਨੂੰ ਵੀ ਸਹਿਯੋਗ ਦੀ ਉਮੀਦ ਪ੍ਰਗਟ ਕੀਤੀ . ਪਿਆਰ ਭਰੇ ਮਾਹੌਲ ਵਿੱਚ ਸ਼ਗਨਾਂ ਭਰੇ ਇਸ ਦਿਨ ਦੀ ਚੜ੍ਹਦੀ ਸਵੇਰ ਤੁਹਾਡੀ ਆਮਦ ਨਾਲ ਹੋਰ ਰੁਸ਼ਨਾਏਗੀ। ਸੋ ਆਪ ਜੀ ਨੇ ਪਿੰਡ ਘੜੂਆਂ ਮੋਹਾਲੀ ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।