nabaz-e-punjab.com

ਡਾਕਟਰਾਂ ਦੀ ਟੀਮ ਵੱਲੋਂ ਮੁਫ਼ਤ ਆਯੂਰਵੈਦਿਕ ਕੈਂਪ ਵਿੱਚ 219 ਮਰੀਜਾਂ ਦਾ ਚੈੱਕਅਪ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਅਗਸਤ:
ਸਥਾਨਕ ਲਾਇਨਜ਼ ਭਵਨ ਵਿੱਚ ਅੱਜ ਖਰੜ ਸ਼ਹਿਰ ਦੀਆਂ ਦੋ ਸਮਾਜ ਸੇਵੀ ਸੰਸਥਾਵਾਂ ਲਾਇਨਜ਼ ਕਲੱਬ ਖਰੜ ਸਿਟੀ, ਲਾਇਨਜ਼ ਕਲੱਬ ਖਰੜ ਫਰੈਂਡਜ਼ ਵਲੋਂ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਖਰੜ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਮੁਫਤ ਆਯੂਰਵੈਦਿਕ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਰਕਾਰੀ ਆਯੂਰਵੈਦਿਕ ਡਿਸਪੈਸਰੀ ਖਰੜ ਦੇ ਏਐਮਓ ਡਾ. ਕ੍ਰਿਤੀਕਾ ਭਨੋਟਾ, ਸਰਕਾਰੀ ਆਯੂਰਵੈਦਿਕ ਡਿਸਪੈਸਰੀ ਫੇਜ਼-3ਬੀ2 ਮੁਹਾਲੀ ਦੇ ਡਾ. ਆਸ਼ਿਮਾ ਸ਼ਰਮਾ, ਸਰਕਾਰੀ ਆਯੂਰਵੈਦਿਕ ਡਿਸਪੈਸਰੀ ਦਿਆਲਪੁਰਾ ਸੋਢੀਆਂ ਦੇ ਡਾ. ਜਪਨੀਤ ਕੌਰ ਵੱਲੋਂ ਕੈਂਪ ਵਿੱਚ ਆਏ 219 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਮਰੀਜ਼ਾਂ ਨੂੰ ਆਯੂਰਵੈਦਿਕ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਉਪ ਵੈਦ ਤੇਜਿੰਦਰ ਸਿੰਘ ਤੇਜ਼ੀ, ਊਪ ਵੈਦ ਹਰਮੇਸ਼ ਸਿੰਘ, ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਲਾਇਨਜ਼ ਕਲੱਬ ਖਰੜ ਫਰੈਡਜ਼ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ, ਪੀ.ਡੀ.ਜੀ. ਪ੍ਰੀਤਕੰਵਲ ਸਿੰਘ, ਸੁਭਾਸ਼ ਅਗਰਵਾਲ, ਸੁਵੀਰ ਧਵਨ, ਪਰਮਪ੍ਰੀਤ ਸਿੰਘ, ਹਰਬੰਸ ਸਿੰਘ, ਪ੍ਰੋਜੈਕਟ ਚੇਅਰਮੈਨ ਸੁਭਾਸ ਅਗਰਵਾਲ, ਵਨੀਤ ਜੈਨ, ਸਤਪਾਲ ਸੱਤਾ, ਪ੍ਰੋਜੈਕਟ ਚੇਅਰਮੈਨ ਸੁਖਦੇਵ ਮੱਖਣੀ ਸਮੇਤ ਹੋਰ ਲਾਈਨ ਮੈਂਬਰ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲ…