ਪੰਜਾਬ ਵਿੱਚ ਬਾਦਲ ਪਿਊ-ਪੁੱਤ ਸਮੇਤ 23 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੇ ਦੂਜੇ ਦਿਨ ਅੱਜ 23 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਹ ਜਾਣਕਾਰੀ ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਸਿੰਘ ਬਾਦਲ (ਕਾਂਗਰਸ), ਮਾਨਸਾ ਤੋਂ ਭੁਪਿੰਦਰ ਸਿੰਘ (ਬਸਪਾ) ਅਤੇ ਰਣਜੀਤ ਸਿੰਘ (ਸੀ.ਪੀ.ਆਈ. ਐਮ.ਐਲ.) ਸਰਦੂਲਗੜ੍ਹ ਤੋਂ ਸੁਰਜੀਤ ਸਿੰਘ (ਸੀ.ਪੀ.ਆਈ. ਐਮ.ਐਲ.) ਮਹਿਲ ਕਲਾਂ ਤੋਂ ਮੱਖਣ ਸਿੰਘ ਤੇ ਸੁਰਿੰਦਰ ਕੌਰ (ਦੋਵੇਂ ਬਸਪਾ) ਪਟਿਆਲਾ ਦਿਹਾਤੀ ਤੋਂ ਸਤਬੀਰ ਸਿੰਘ ਖੱਟੜਾ (ਅਕਾਲੀ ਦਲ) ਅਤੇ ਜਸਬੀਰ ਕੌਰ (ਲੋਕ ਜਨਸ਼ਕਤੀ ਪਾਰਟੀ), ਕਰਤਾਰਪੁਰ ਤੋਂ ਕਸ਼ਮੀਰ ਸਿੰਘ (ਆਜ਼ਾਦ), ਗੁਰੂ ਹਰ ਸਹਾਏ ਤੋਂ ਰਾਣਾ ਗੁਰਮੀਤ ਸਿੰਘ ਸੋਢੀ (ਕਾਂਗਰਸ), ਜਲਾਲਾਬਾਦ ਤੋਂ ਸੁਖਬੀਰ ਸਿੰਘ (ਅਕਾਲੀ ਦਲ) ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ ਜਦੋਂ ਕਿ ਉਨ੍ਹਾਂਦੀ ਪਤਨੀ ਤੇ ਕੇਂਦਰੀ ਮੰਤਰੀ ਅਤੇ ਹਰਸਿਮਰਤ ਕੌਰ ਬਾਦਲ ਲੇ ਬਤੌਰ ਕਵਰਿੰਗ ਉਮੀਦਵਾਰ ਵਜੋਂ ਪੇਪਰ ਦਾਖ਼ਲ ਕੀਤੇ ਹਨ।
ਕੋਟਕਪੂਰਾ ਤੋਂ ਸ੍ਰੀ ਅਵਤਾਰ ਕ੍ਰਿਸ਼ਨ ਤੇ ਸ੍ਰੀ ਕਿਸ਼ੋਰੀ ਲਾਲ (ਦੋਵੇਂ ਬਸਪਾ) ਤੇ ਸ੍ਰੀ ਮਨਤਾਰ ਸਿੰਘ (ਅਕਾਲੀ), ਗੜ੍ਹਸ਼ੰਕਰ ਤੋਂ ਸ੍ਰੀ ਹਰਭਜਨ ਸਿੰਘ (ਸੀ.ਪੀ.ਆਈ.), ਲੰਬੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ (ਅਕਾਲੀ ਦਲ) ਨੇ ਪੈਪਰ ਦਾਖ਼ਲ ਕੀਤੇ ਹਨ ਅਤੇ ਵੱਡੇ ਬਾਦਲ ਨੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਆਪਣਾ ਕਵਕਿੰਗ ਉਮੀਦਵਾਰ ਬਣਾਇਆ ਗਿਆ ਹੈ। ਗਿੱਦੜਬਾਹਾ ਤੋਂ ਹਰਦੀਪ ਸਿੰਘ ਤੇ ਸ੍ਰੀਮਤੀ ਹਰਜੀਤ ਕੌਰ (ਦੋਵੇਂ ਅਕਾਲੀ ਦਲ) ਅਤੇ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ (ਕਾਂਗਰਸ) ਅਤੇ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਤੇ ਹਰਕਿੰਦਰ ਸਿੰਘ (ਅਕਾਲੀ ਦਲ) ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…