Share on Facebook Share on Twitter Share on Google+ Share on Pinterest Share on Linkedin ਪੰਜਾਬ ਵਿਚ ਅੱਜ 232 ਮਾਮਲੇ ਦਰਜ ਕਰਫਿਊ ਦੀ ਉਲੰਘਣਾ ਕਰਨ ਵਾਲੇ 111 ਵਿਅਕਤੀ ਗ੍ਰਿਫਤਾਰ 2 ਵਿਅਕਤੀਆਂ ਨੂੰ ਘਰ ਵਿਚ ਏਂਕਾਤਵਾਸ ਦੀ ਉਲੰਘਣਾ ਕਰਕੇ ਕੀਤਾ ਕਾਬੂ ਡੀ.ਜੀ.ਪੀ ਨੇ ਕਰਫਿਊ ਦੀ ਯੋਜਨਾਬੰਦੀ ਸਬੰਧੀ ਵਿਚਾਰ-ਚਰਚਾ ਕਰਨ ਲਈ ਸਾਰੇ ਆਈਜੀ/ਡੀਆਈਜੀ ਰੇਂਜਜ ਅਤੇ ਸੀਪੀ/ਐਸਐਸਪੀ ਨਾਲ ਕੀਤੀ ਵੀਡੀਓ ਕਾਨਫਰੰਸਿੰਗ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਅਤੇ ਪ੍ਰਸਾਸਨ ਦੇ ਸਹਿਯੋਗ ਲਈ 38,160 ਪੁਲੀਸ ਮੁਲਾਜਮ ਤਾਇਨਾਤ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 24 ਮਾਰਚ: ਪੰਜਾਬ ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿੱਚ ਕੋਵੀਡ -19 ਸੰਕਟ ਦਾ ਮੁਕਾਬਲਾ ਕਰਨ ਲਈ ਲਗਾਏ ਗਏ ਕਰਫਿਊ ਦੀ ਉਲੰਘਣਾ ਲਈ ਮੰਗਲਵਾਰ ਨੂੰ 232 ਮੁਕੱਦਮੇ ਦਰਜ ਕੀਤੇ ਅਤੇ 111 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਉਨਾਂ ਨੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਨੂੰ ਯਕੀਨੀ ਬਣਾਉਣ ਲਈ ਇਕ ਵਿਆਪਕ ਰਣਨੀਤੀ ਵੀ ਤਿਆਰ ਕੀਤੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਕਰਫਿਊ ਦੀ ਉਲੰਘਣਾ ਦੀਆਂ ਕੁੱਲ 38 ਐਫ.ਆਈ.ਆਰ. ਐਸ.ਏ.ਐੱਸ.ਨਗਰ (ਮੁਹਾਲੀ) ਵਿੱਚ ਦਰਜ ਕੀਤੀਆਂ, ਅੰਮ੍ਰਿਤਸਰ (ਦਿਹਾਤੀ) ਵਿੱਚ 34 ਮਾਮਲੇ ਦਰਜ ਕੀਤੇ, ਅਤੇ ਤਰਨ ਤਾਰਨ ਅਤੇ ਸੰਗਰੂਰ ਤੋਂ 30-30 ਮਾਮਲੇ ਦਰਜ ਹੋਏ ਹਨ। ਇਸਦੇ ਨਾਲ ਹੀ ਤਰਨਤਾਰਨ ਤੋਂ 43 ਬੰਦੇ ਗ੍ਰਿਫਤਾਰ ਕੀਤੇ ਗਏ ਜਦਕਿ 23 ਵਿਅਕਤੀਆਂ ਨੂੰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਗਿਆ, ਹੁਸਆਿਰਪੁਰ ਤੋਂ 15, ਬਠਿੰਡਾ (13), ਫਿਰੋਜਪੁਰ (5), ਪਟਿਆਲਾ (5), ਗੁਰਦਾਸਪੁਰ (4) ਅਤੇ ਲੁਧਿਆਣਾ ਦਿਹਾਤੀ (2) ਵਿਅਕਤੀ ਗ੍ਰਿਫਤਾਰ ਕੀਤੇ ਗਏ। ਹੋਰਨਾਂ ਜਿਲਆਂ ਤੋਂ ਕਰਫਿਊ ਦੀ ਉਲੰਘਣਾ ਦੇ ਅੰਕੜਿਆਂ ਵਿਚ ਕਮਿਸਨਰੇਟ ਪੁਲਿਸ ਅੰਮ੍ਰਿਤਸਰ (14), ਕਮਿਸਨਰੇਟ ਪੁਲਿਸ ਜਲੰਧਰ (10), ਬਟਾਲਾ (6), ਗੁਰਦਾਸਪੁਰ (4), ਪਟਿਆਲਾ (7), ਰੋਪੜ (4), ਫਤਿਹਗੜ ਸਾਹਿਬ (11), ਜਲੰਧਰ ਦਿਹਾਤੀ (7), ਹੁਸਆਿਰਪੁਰ (9), ਕਪੂਰਥਲਾ (4), ਲੁਧਿਆਣਾ ਦਿਹਾਤੀ (2), ਐਸ.ਬੀ.ਐਸ ਨਗਰ (1), ਬਠਿੰਡਾ (3), ਫਿਰੋਜਪੁਰ (7), ਮੋਗਾ (4) ਅਤੇ ਫਰੀਦਕੋਟ (1) ਸਾਮਲ ਹਨ। ਡੀ.ਜੀ.ਪੀ ਦਿਨਕਰ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਾ ਖੰਨਾ, ਪਠਾਨਕੋਟ, ਬਰਨਾਲਾ, ਸੀ.ਪੀ. ਲੁਧਿਆਣਾ, ਫਾਜਲਿਕਾ ਤੇ ਮਾਨਸਾ ਤੋਂ ਕਰਫਿਊ ਦੀ ਉਲੰਘਣਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਡੀ.ਜੀ.ਪੀ ਨੇ ਦੱਸਿਆ ਕਿ ਦਿਨ ਵੇਲੇ ਸ੍ਰੀ ਮੁਕਤਸਰ ਸਾਹਿਬ ਤੋਂ ਕੁਅਰੰਟਾਈਨ ਦੀ ਉਲੰਘਣਾ ਦੇ ਦੋ ਮਾਮਲੇ ਸਾਹਮਣੇ ਆਏ ਹਨ ਅਤੇ ਇੱਥੋਂ ਹੀ ਕਰਫਿਊ ਦੀ ਉਲੰਘਣਾ ਦੇ ਚਾਰ ਮਾਮਲੇ ਵੀ ਸਾਹਮਣੇ ਆਏ ਹਨ। ਹੁਣ ਤੱਕ ਵੱਖ-ਵੱਖ ਰੈਂਕ ਦੇ ਕੁੱਲ 38,160 ਪੁਲਿਸ ਮੁਲਾਜਮ ਕਰਫਿਊ ਲਾਗੂ ਕਰਨ ਲਈ ਵੱਖ ਵੱਖ ਰੈਂਕ / ਪੁਲਿਸ ਕਮਿਸਨਰੇਟਾਂ ਵਿਚ ਤਾਇਨਾਤ ਕੀਤੇ ਗਏ ਹਨ, ਜਿਸ ਵਿਚ ਪ੍ਰਭਾਵਿਤ ਖੇਤਰਾਂ (ਐਸ.ਬੀ.ਐੱਸ. ਨਗਰ ਜਲਾ) ਨੂੰ ਸੀਲ ਕਰਨ ਤੋਂ ਇਲਾਵਾ ਜਰੂਰੀ ਚੀਜਾਂ ਦੀ ਸਪਲਾਈ ਅਤੇ ਕਾਨੂੰਨ ਦੀ ਸਾਂਭ-ਸੰਭਾਲ ਵੀ ਸਾਮਲ ਹੈ। ਇਨਾਂ ਵਿੱਚ 981 ਵਲੰਟੀਅਰ ਸਾਮਲ ਹਨ। ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਕਰਫਿਊ ਸਬੰਧੀ ਦਿਸਾ ਨਿਰਦੇਸਾਂ ਦੀ ਪਾਲਣਾ ਕਰਵਾਉਣ ਹਿੱਤ ਡੀਜੀਪੀ ਨੇ ਪੰਜਾਬ ਪੁਲਿਸ ਦੀ ਸੀਨੀਅਰ ਮੈਨੇਜਮੈਂਟ ਟੀਮ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸਮੂਹ ਆਈ.ਜੀ / ਡੀਆਈਜੀ ਰੇਂਜ ਅਤੇ ਸੀਪੀ / ਐਸ.ਐਸ.ਪੀਜ ਨਾਲ ਅੱਜ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਲੋਕਾਂ ਨੂੰ ਜਰੂਰੀ ਚੀਜਾਂ ਜਿਵੇਂ ਕਿ ਦੁੱਧ ਅਤੇ ਖਾਣ ਪੀਣ ਦੀਆਂ ਚੀਜਾਂ, ਦਵਾਈਆਂ, ਸਿਹਤ ਸਹੂਲਤਾਂ ਆਦਿ ਪਹੁੰਚਾਉਣ ਲਈ ਵਿਚਾਰ ਵਟਾਂਦਰੇ ਵੀ ਕੀਤਾ ਗਿਆ। ਡੀ.ਜੀ.ਪੀ ਨੇ ਸਾਰੇ ਜਲਾ ਪੁਲਿਸ ਮੁਖੀਆਂ ਨੂੰ ਨਿਰਦੇਸ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਦੂਰਸੰਚਾਰ, ਬੈਂਕਾਂ, ਏ.ਟੀ.ਐਮਜ, ਪੱਤਰਕਾਰਾਂ, ਅਖਬਾਰਾਂ, ਡਾਕਟਰਾਂ, ਪੈਰਾਮੈਡਿਕਲ, ਸੈਨੇਟਰੀ ਵਰਕਰਾਂ, ਇਲੈਕਟ੍ਰੀਸੀਅਨ, ਪਲੰਬਰ ਆਦਿ ਸਮੇਤ ਜਰੂਰੀ ਸੇਵਾਵਾਂ ਨੂੰ ਬਣਾਈ ਰੱਖਣ ਲਈ ਕਰਫਿਊ ਨੂੰ ਲੋੜ ਅਨੁਸਾਰ ਪਾਸ ਮੁਹੱਈਆ ਕਰਵਾਇਆ ਜਾਵੇ। ਡੀਜੀਪੀ ਪੰਜਾਬ ਨੇ ਫੀਲਡ ਪੁਲਿਸ ਸਟਾਫ ਨੂੰ ਦੇਸ ਦੇ ਨਾਗਰਿਕਾਂ ਲਈ ਮੁਸਕਿਲਾਂ ਵਾਲੇ ਸਮੇਂ ਵਿੱਚ ਪ੍ਰਚਾਰਕਾਂ ਅਤੇ ਸਮਾਜ ਸੇਵੀਆਂ ਵਜੋਂ ਕੰਮ ਕਰਨ ਲਈ ਉਤਸਾਹਿਤ ਕੀਤਾ। ਉਨਾਂ ਨੇ ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਤਾਲਮੇਲ ਬਿਠਾਉਣ ਸਬੰਧੀ ਲਗਭਗ 50-100 ਪੁਲਿਸ ਮੁਲਾਜਮਾਂ ਦੀ ਟੀਮ ਬਣਾਉਣ ਅਤੇ ਤਾਇਨਾਤ ਕਰਨ ਲਈ ਕਿਹਾ। ਉਹਨਾਂ ਅੱਗੇ ਇਹਨਾਂ ਟੀਮਾਂ ਨੂੰ ਖਾਣ ਪੀਣ ਦੀਆਂ ਚੀਜਾਂ ਅਤੇ ਹੋਰ ਜਰੂਰੀ ਚੀਜਾਂ ਦੀ ਸਪੁਰਦਗੀ ਯਕੀਨੀ ਬਣਾਈ ਲਈ ਨੌਜਵਾਨ ਨਾਗਰਿਕਾਂ ਦੇ ਨਾਲ-ਨਾਲ ਡਲੀਵਰੀ ਵਾਲੇ ਲੜਕਿਆਂ ਨੂੰ ਇੱਕ ਵਾਲੰਟੀਅਰ ਕੋਰ ਵਜੋਂ ਲਾਮਬੰਦ ਕਰਕੇ ਕਰਿਆਨੇ ਦੀਆਂ ਦੁਕਾਨਾਂ ਅਤੇ ਖਪਤਕਾਰਾਂ ਦਰਮਿਆਨ ਇੱਕ ਸਪਲਾਈ ਕੜੀ ਸਥਾਪਤ ਕਰਨ ਲਈ ਕਿਹਾ। ਸ੍ਰੀ ਗੁਪਤਾ ਨੇ ਸੁਝਾਅ ਦਿੱਤਾ ਕਿ ਕੰਮ ਨਾ ਕਰ ਰਹੇ ਆਟੋ ਅਤੇ ਟੈਕਸੀ ਡਰਾਈਵਰਾਂ ਨੂੰ ਡਿਲੀਵਰੀ ਲੜਕਿਆਂ ਵਜੋਂ ਜਰੂਰਤ ਦਾ ਸਮਾਨ ਘਰ-ਘਰ ਪਹੁੰਚਾਉਣ ਲਈ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਲੁਧਿਆਣਾ, ਸੰਗਰੂਰ ਅਤੇ ਬਰਨਾਲਾ ਜਿਲੇ ਵਿਚ ਪਹਿਲਾਂ ਹੀ ਅਜਿਹੀ ਪ੍ਰਣਾਲੀ ਚਾਲੂ ਕੀਤੀ ਗਈ ਹੈ। ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਰੇਹੜੀਆਂ ਅਤੇ ਦੁੱਧ ਵਾਲੀਆਂ ਵੈਨਾਂ ਨੂੰ ਘਰ-ਘਰ ਡਲੀਵਰੀ ਲਈ ਬਸਤੀ, ਮੁਹੱਲਿਆਂ ਅਤੇ ਗਲੀਆਂ ਵਿਚ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਡੀਜੀਪੀ ਨੇ ਜਿਲਾ ਪੁਲਿਸ ਮੁਖੀਆਂ ਨੂੰ ਸਲਾਹ ਦਿੱਤੀ ਕਿ ਉਹ ਅੰਤਰ-ਰਾਜੀ ਸਰਹੱਦਾਂ ਤੋਂ ਪਾਰ ਖਾਣ-ਪੀਣ ਅਤੇ ਜਰੂਰੀ ਸਮਾਨ ਪੰਜਾਬ ਵਿੱਚ ਲਿਜਾਣ ਲਈ ਟਰੱਕਾਂ ਦੀ ਸੁਚਾਰੂ ਆਵਾਜਾਈ ਨੂੰ ਪ੍ਰਵਾਨਗੀ ਦੇਣ ਤਾਂ ਜੋ ਜਰੂਰੀ ਵਸਤਾਂ ਦੀ ਕਮੀ ਨਾ ਹੋਵੇ। ਉਨਾਂ ਪਠਾਨਕੋਟ ਦੇ ਮਾਧੋਪੁਰ ਬੈਰੀਅਰ ਵਿਖੇ ਫਸੇ ਸੈਂਕੜੇ ਮਾਲ ਟਰੱਕਾਂ ਦੇ ਜੰਮੂ-ਕਸਮੀਰ ਵਿਚ ਦਾਖਲ ਹੋਣ ਲਈ ਜੰਮੂ-ਕਸਮੀਰ ਦੇ ਮੁੱਖ ਸਕੱਤਰ ਅਤੇ ਡੀਜੀਪੀ ਨਾਲ ਵੀ ਗੱਲਬਾਤ ਕੀਤੀ। ਉਨਾਂ ਕਸਮੀਰੀ ਵਿਦਿਆਰਥੀਆਂ ਦੇ ਮੁੱਦੇ ਸਬੰਧੀ ਜੰਮੂ-ਕਸਮੀਰ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ, ਜੋ ਜੰਮੂ-ਕਸਮੀਰ ਸਰਕਾਰ ਵੱਲੋਂ ਜੰਮੂ-ਕਸਮੀਰ ਵਿਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਨੂੰ ਅਲੱਗ ਰੱਖਣ ਲਈ ਕੀਤੇ ਗਏ ਫੈਸਲੇ ਕਾਰਨ ਮਾਧੋਪੁਰ ਵਿਚ ਫਸੇ ਹੋਏ ਸਨ। ਇਹ ਵੀ ਵਿਚਾਰਿਆ ਗਿਆ ਕਿ ਹਾਈਵੇਅ ਸੁੱਤੇਚੱਲਦੇ ਪੈਟਰੋਲ ਪੰਪਾਂ ਨੂੰ ਯਾਤਰੀਆਂ ਦੀ ਸਹੂਲਤ ਲਈ ਕਾਰਜਸੀਲ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਪੁਲਿਸ ਕਰਫਿਊ ਪਾਸ ਵਜੋਂ ਸਟੀਕਰਾਂ ਦਾ ਇੱਕ ਸਿਸਟਮ ਵੀ ਤਿਆਰ ਕਰ ਰਹੀ ਹੈ। ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਦੇ ਮੈਂਬਰਾਂ ਨੂੰ ਇੱਕ ਵੀਡੀਓ ਰਾਹੀਂ ਸੰਦੇਸ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਇਸ ਮੁਸਕਿਲਾਂ ਭਰੇ ਸਮੇਂ ਵਿੱਚ ਪੁਲਿਸ ਵੱਲੋਂ ਪਿੰਡਾਂ ਅਤੇ ਸਹਿਰਾਂ ਵਿੱਚ ਪੰਜਾਬ ਦੇ ਨਾਗਰਿਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਸਾਨਦਾਰ ਕਾਰਜਾਂ ਦੀ ਮੁੱਖ ਮੰਤਰੀ ਵੱਲੋਂ ਖੂਬ ਸਲਾਘਾ ਕੀਤੀ ਗਈ ਹੈ। ਡੀਜੀਪੀ ਪੰਜਾਬ ਨੇ ਕਿਹਾ ਕਿ ਉਨਾਂ ਨੂੰ ਪੰਜਾਬ ਪੁਲਿਸ ਨੂੰ ਸੰਸਾਰ ਦੀ ਇਕ ਸਰਵਉੱਚ ਪੁਲਿਸ ਫੋਰਸਾਂ ਵਿਚੋਂ ਦਰਸਾਉਣ ਲਈ ਲਈ ਫੋਰਸ ਦੇ ਸਾਰੇ ਮੈਂਬਰਾਂ ‘ਤੇ ਮਾਣ ਹੈ। ਡੀਜੀਪੀ ਨੇ ਬਾਅਦ ਵਿੱਚ ਕਿਹਾ ਕਿ ਖੇਤਰ ਵਿੱਚ ਪੁਲਿਸ ਮੁਲਾਜਮਾਂ ਨੂੰ ਸਮੇਂ ਸਮੇਂ ਤੇ ਕਰਫਿਊ ਅਤੇ ਕੁਆਰੰਟੀਨ ਪਾਬੰਦੀਆਂ ਲਾਗੂ ਕਰਨ ਸੰਬੰਧੀ ਸਰਕਾਰ ਵੱਲੋਂ ਪ੍ਰਾਪਤ ਨਿਰਦੇਸਾਂ ਦੀ ਸਿਖਲਾਈ ਦਿੱਤੀ ਜਾ ਰਹੀ ਸੀ। ਡੀਜੀਪੀ ਨੇ ਕਿਹਾ ਕਿ ਐਨਜੀਓ ਦੀ ਸਹਾਇਤਾ ਨਾਲ ਉਨਾਂ ਨੂੰ ਮਾਸਕ ਅਤੇ ਸੈਨੇਟਾਈਜਰ ਵੰਡੇ ਜਾ ਰਹੇ ਹਨ ਅਤੇ ਪੁਲਿਸ ਕਰਮਚਾਰੀਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਹਰ ਕਦਮ ਚੁੱਕੇ ਜਾ ਰਹੇ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਪੁਲਿਸ ਵੀ ਮੌਜੂਦਾ ਸਥਿਤੀ ਵਿਚ ਜਰੂਰੀ ਪਾਬੰਦੀਆਂ ਅਤੇ ਸਾਵਧਾਨੀਆਂ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਲੱਗੀ ਹੋਈ ਹੈ। ਲੋਕਾਂ ਨੂੰ ਘਰ-ਘਰ ਜਾ ਕੇ ਸਿੱਖਿਅਤ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ ਜਿਸ ਵਿੱਚ ਯੁਵਾ ਕਲੱਬਾਂ ਅਤੇ ਪੰਚਾਇਤਾਂ ਦੇ ਨਾਲ ਨਾਲ ਸਿਆਸੀ ਨੇਤਾ ਅਤੇ ਸਿਆਸੀ ਆਗੂ ਵੀ ਸਾਮਲ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ