ਸਰਕਾਰੀ ਸਕੂਲਾਂ ’ਚ ਗੁਣਾਤਮਿਕ ਸਿੱਖਿਆ ਦਾ ਮਾਹੌਲ ਸਿਰਜਣ ਵਾਲੇ 24 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ

ਅਧਿਆਪਕ ਲਗਨ ਤੇ ਉਤਸ਼ਾਹ ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਨੇਕਾਂ ਯੋਜਨਾਵਾਂ ਉਲੀਕੀਆਂ ਗਈਆਂ ਹਨ। ਇਸ ਕੰਮ ਵਿੱਚ ਅਧਿਆਪਕ ਵੀ ਬਣਦਾ ਯੋਗਦਾਨ ਪਾ ਰਹੇ ਹਨ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਵੱਲੋਂ ਵਿਕਾਸ ਕਾਰਜਾਂ ਅਤੇ ਗੁਣਾਤਮਿਕ ਸਿੱਖਿਆ ਦੇ ਮਾਹੌਲ ਨੂੰ ਚੰਗੇਰਾ ਬਣਾਉਣ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਾਇਮਰੀ ਸਕੂਲਾਂ ਦੇ 24 ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਅਧਿਆਪਕਾਂ ਨੂੰ ਸਕੂਲ ਵਿੱਚ ਕੀਤੇ ਜਾਣ ਵਾਲੇ ਗੁਣਾਤਮਿਕ ਤੇ ਹੋਰ ਵਿਕਾਸਸ਼ੀਲ ਕਾਰਜਾਂ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਢਿੱਪਾਵਾਲੀ (ਫਾਜ਼ਿਲਕਾ) ਦੀ ਅਧਿਆਪਕਾ ਪਰਮਜੀਤ ਕੌਰ, ਢਾਣੀ ਸ਼ਿਵ ਸਾਕਿਆ ਦੀ ਛਿੰਰਪਾਲ ਕੌਰ, ਭੱਠਾ ਧੂਹਾ (ਲੁਧਿਆਣਾ) ਦੀ ਮੌਸਮੀ, ਪੀਏਯੂ ਲੁਧਿਆਣਾ ਦੀ ਰੁਪਿੰਦਰ ਕੌਰ, ਚੰਦਰ ਨਗਰ ਦੀ ਪ੍ਰਿਅੰਕਾ ਸ਼ਰਮਾ, ਜੈਨਪੁਰ ਦੀ ਮੁੱਖ ਅਧਿਆਪਕਾ ਸੁਮਨ ਮਲਹੋਤਰਾ, ਤੱਖਰਾਂ ਦੀ ਅਕਾਸ਼ਦੀਪ ਕੌਰ ਸੋਹੀ, ਲਾਦੀਆਂ ਕਲਾਂ ਦੀ ਸ਼ੈਲੀ ਗੋਇਲ, ਮੱਲਾਂ ਵਾਲਾ ਖਾਸ ਦੀ ਸਕੂਲ ਮੁਖੀ ਅੰਜੂ ਬਾਲਾ, ਕਿਲਾ ਬਰੂਨ (ਹੁਸ਼ਿਆਰਪੁਰ) ਦੇ ਸਕੂਲ ਮੁਖੀ ਦੀਪਕ ਵਸ਼ਿਸ਼ਟ, ਧਾਮੀਆ ਸਕੂਲ ਦੇ ਰਮਨਦੀਪ ਸਿੰਘ, ਦਾਰਾਪੁਰ ਸਕੂਲ ਦੀ ਪਰਵਿੰਦਰ ਕੌਰ, ਐਂਦਲਪੁਰ (ਜਲੰਧਰ) ਦੇ ਭੁਪਿੰਦਰਜੀਤ, ਸਿੱਧਵਾਂ (ਫਤਹਿਗੜ੍ਹ ਸਾਹਿਬ) ਦੇ ਕੁਲਵੰਤ ਸਿੰਘ, ਬਡਾਲੀ ਸਕੂਲ ਦੀ ਜਸਪਾਲ ਕੌਰ, ਜੰਗੀਆਣਾ (ਬਰਨਾਲਾ) ਦੇ ਪਰਮਜੀਤ ਸਿੰਘ, ਤੋਲੇਵਾਲ (ਸੰਗਰੂਰ) ਦੇ ਹਰਮੀਤ ਸਿੰਘ, ਜੀਵਨਚੱਕ (ਗੁਰਦਾਸਪੁਰ) ਦੀ ਬਲਜੀਤ ਕੌਰ, ਗਹਿਰੀ ਬੁੱਟਰ ਕਲੋਨੀ (ਬਠਿੰਡਾ) ਦੇ ਜਗਸੀਰ ਸਿੰਘ, ਅਮਰਗੜ੍ਹ ਦੀ ਪਰਮਿੰਦਰ ਕੌਰ, ਨਿੱਜਰਪੁਰਾ (ਅੰਮ੍ਰਿਤਸਰ) ਦੀ ਨੀਰੂ ਬਾਲਾ, ਸ਼ੇਰੋਂ ਨਿਗਾਹ ਦੀ ਰਾਜਵੰਤ ਕੌਰ, ਕਿਲਾ ਮੁਹੱਲਾ ਨਵਾਂ ਸ਼ਹਿਰ ਦੀ ਸਪਨਾ ਬਾਸੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ, ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ, ਡਾ. ਜਰਨੈਲ ਸਿੰਘ ਕਾਲਕੇ ਅਤੇ ਰਜਿੰਦਰ ਸਿੰਘ ਚਾਨੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…