nabaz-e-punjab.com

ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਗਏ ਨੌਜਵਾਨ ਤੋਂ 25 ਹਜ਼ਾਰ ਰੁਪਏ ਠੱਗੀ, ਨੌਸਰਬਾਜ ਫਰਾਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਸਥਾਨਕ ਸੈਕਟਰ-71 ਵਿੱਚ ਬੈਂਕ ਆਫ ਬੜੌਦਾ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਏ ਇੱਕ ਨੌਜਵਨ ਤੋੱ ਦੋ ਨੌਜਵਾਨਾਂ ਨੇ 25000 ਰੁਪਏ ਠੱਗ ਲਏ ਅਤੇ ਫਰਾਰ ਹੋ ਗਏ। ਪੀੜਤ ਨੌਜਵਾਨ ਦੀ ਸ਼ਿਕਾਇਤ ਤੇ ਬੈਂਕ ਵਿੱਚ ਪਹੁੰਚੀ ਪੁਲੀਸ ਟੀਮ ਵੱਲੋੱ ਬੈਂਕ ਦੀ ਸੀਸੀਟੀਵੀ ਫੁਟੇਜ ਚੈਕ ਕੀਤੀ ਗਈ ਅਤੇ ਜਦੋੱ ਇਸ ਫੁਟੇਜ ਵਿੱਚ (ਜੋ ਕਿ ਪੀੜਤ ਨੌਜਵਾਨ ਦੇ ਬੈਂਕ ਵਿੱਚ ਪਹੁੰਚਣ ਤੋਂ ਪਹਿਲਾਂ ਦੀ ਸੀ) ਪੀੜਤ ਨੌਜਵਾਨ ਨਜਰ ਨਹੀਂ ਆਇਆ ਤਾਂ ਪੁਲੀਸ ਵੱਲੋੱ ਇਸ ਮਾਮਲੇ ਵਿੱਚ ਪੀੜਤ ਨੌਜਵਾਨ ਤੋਂ ਹੀ ਸਖਤੀ ਨਾਲ ਪੁੱਛਗਿੱਛ ਸ਼ੁਰੂ ਕਰ ਦਿਤੀ ਗਈ। ਜਿਸ ਤੇ ਪਹਿਲਾਂ ਤੋੱ ਹੀ ਘਬਰਾਇਆ ਇਹ ਨੌਜਵਾਨ ਹੋਰ ਵੀ ਘਬਰਾ ਗਿਆ। ਇਸ ਮੌਕੇ ਪੁਲੀਸ ਵੱਲੋੱ ਇਕ ਵਾਰ ਤਾਂ ਇਹ ਮੰਨ ਲਿਆ ਗਿਆ ਕਿ ਇੱਥੇ ਠੱਗੀ ਹੋਈ ਹੀ ਨਹੀਂ ਅਤੇ ਉਕਤ ਨੌਜਵਾਨ ਝੂਠ ਬੋਲ ਰਿਹਾ ਹੈ ਪ੍ਰੰਤੂ ਨੌਜਵਾਨ ਦੇ ਵਾਰ ਵਾਰ ਕਹਿਣ ਤੇ ਜਦੋੱ ਪੁਲੀਸ ਟੀਮ ਨੇ ਨਵੇੱ ਸਿਰੇ ਤੋੱ ਸੀ ਸੀ ਟੀ ਵੀ ਦੀ ਪੂਰੀ ਫੁਟੇਜ ਦੀ ਜਾਂਚ ਕੀਤੀ ਤਾਂ ਉਸ ਵਿੱਚ 11 ਵਜੇ ਪੀੜਤ ਨੌਜਵਾਨ ਬੈਂਕ ਵਿੱਚ ਦਾਖਿਲ ਹੁੰਦਾ ਨਜਰ ਆ ਗਿਆ ਅਤੇ ਉਸੇ ਵੇਲੇ ਉਹ 2 ਨੌਸਰਬਾਜ ਨੌਜਵਾਨ ਵੀ ਸੀ ਸੀ ਟੀ ਵੀ ਵਿੱਚ ਦਿਖ ਗਏ। ਜਿਹਨਾਂ ਨੇ ਉਸ ਕੋਲੋਂ 25000/- ਰੁਪਏ ਠੱਗੇ ਸੀ।
ਪੀੜਿਤ ਨੌਜਵਾਨ ਵਿਪਿਨ ਕੁਮਾਰ ਨੇ ਦੱਸਿਆ ਕਿ ਉਸਦੇ ਵੱਡੇ ਭਰਾ ਵਿਕਾਸ ਕੁਮਾਰ (ਜੋ ਪਿੰਡ ਮਟੌਰ ਵਿੱਚ ਦੁਕਾਨ ਕਰਦਾ ਹੈ) ਨੇ ਅੱਜ ਉਸਨੂੰ ਆਪਣੇ ਖਾਤੇ ਵਿੱਚ 25 ਹਜਾਰ ਰੁਪਏ ਜਮ੍ਹਾਂ ਕਰਵਾਉਣ ਲਈ ਸੈਕਟਰ-71 ਵਿੱਚ ਸਥਿਤ ਬੈਂਕ ਆਫ਼ ਬੜੌਦਾ ਦੀ ਬ੍ਰਾਂਚ ਵਿੱਚ ਭੇਜਿਆ ਸੀ ਅਤੇ ਪੈਸੇ ਜਮ੍ਹਾਂ ਕਰਵਾਉਣ ਵਾਲੇ ਕਾਊਂਟਰ ਤੇ ਭੀੜ ਕਾਰਨ ਉਹ ਲਾਈਨ ਵਿੱਚ ਲੱਗ ਗਿਆ। ਇਸ ਦੌਰਾਨ ਬੈਂਕ ਵਿੱਚ ਮੌਜੂਦ 2 ਨੌਜਵਾਨਾਂ ਨੇ ਜਿਹਨਾਂ ਵਿੱਚੋੱ ਇੱਕ ਉਸਦੇ ਅੱਗੇ ਅਤੇ ਇੱਕ ਪਿੱਛੇ ਖੜ੍ਹਾ ਸੀ ਨੇ ਉਸਨੂੰ ਕਿਹਾ ਕਿ ਇੱਥੇ ਭੀੜ ਹੈ ਅਤੇ ਉਹ ਉਸ ਦੇ ਪੈਸੇ ਏ ਟੀ ਐਮ ਵਿੱਚ ਜਮ੍ਹਾਂ ਕਰਵਾ ਦਿੰਦੇ ਹਨ। ਪੀੜਤ ਨੌਜਵਾਨ ਵਿਪਿਨ ਅਨੁਸਾਰ ਉਕਤ ਨੌਜਵਾਨਾਂ ਨੇ ਉਸਤੋੱ 25 ਹਜਾਰ ਰੁਪਏ ਲਏ ਅਤੇ ਕਿਹਾ ਕਿ ਉਹ ਏ ਟੀ ਐਮ ਵਿੱਚ ਪੈਸੇ ਜਮ੍ਹਾਂ ਕਰਵਾ ਕੇ ਆਉੱਦੇ ਹਨ ਅਤੇ ਉਹ ਬੈਂਕ ਵਿੱਚ ਹੀ ਰੁਕੇ। ਨੌਜਵਾਨ ਅਨੁਸਾਰ ਜਦੋੱ ਉਹ ਦੋਵੇੱ ਵਾਪਸ ਨਹੀਂ ਪਰਤੇ ਤਾਂ ਬੱੈਕ ਵਾਲਿਆਂ ਨੂੰ ਸਾਰੀ ਗੱਲ ਦੱਸੀ ਅਤੇ ਬੈਂਕ ਵਾਲਿਆਂ ਨੇ ਉਸਨੂੰ ਪੁਲੀਸ ਵਿੱਚ ਸ਼ਿਕਾਇਤ ਕਰਨ ਲਈ ਕਿਹਾ। ਜਿਸਤੋੱ ਬਾਅਦ ਉਹ ਆਪਣੇ ਭਰਾ ਨੂੰ ਲੈ ਕੇ ਥਾਣਾ ਮਟੌਰ ਪਹੁੰਚਿਆ ਅਤੇ ਸ਼ਿਕਾਇਤ ਦਿੱਤੀ।
ਇਸ ਸਬੰਧੀ ਥਾਣਾ ਮਟੌਰ ਦੇ ਐਸਐਚਓ ਗੁਰਮੀਤ ਸਿੰਘ ਸੋਹਲ ਨੇ ਦਸਿਆ ਕਿ ਸ਼ਿਕਾਇਤ ਮਿਲਣ ਤੇ ਪੁਲੀਸ ਵੱਲੋਂ ਬੈਂਕ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਉਪਰੰਤ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 420 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਹਨਾਂ ਮੰਨਿਆ ਕਿ ਪਹਿਲਾਂ ਪੁਲੀਸ ਨੂੰ ਨੌਜਵਾਨ ਦੀ ਕਹਾਣੀ ਸ਼ੱਕੀ ਲੱਗੀ ਸੀ ਅਤੇ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਨਾ ਆਉਣ ਤੇ ਪੁਲੀਸ ਨੇ ਉਸ ਤੋਂ ਪੁੱਛਗਿੱਛ ਵੀ ਕੀਤੀ ਸੀ ਪ੍ਰੰਤੂ ਬਾਅਦ ਵਿੱਚ ਸਪੱਸ਼ਟ ਹੋ ਗਿਆ ਕਿ ਇਸ ਵਿਅਕਤੀ ਨਾਲ ਠੱਗੀ ਹੋਈ ਹੈ। ਉਹਨਾਂ ਕਿਹਾ ਕਿ ਪੁਲੀਸ ਵੱਲੋੱ ਠੱਗੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਕੱਢਵਾਈਆਂ ਜਾ ਰਹੀਆਂ ਹਨ ਅਤੇ ਪੁਲੀਸ ਵੱਲੋਂ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Banks

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…