ਮੈਡੀਕਲ ਕੈਂਪ ਵਿੱਚ 250 ਮਰੀਜ਼ਾਂ ਦਾ ਚੈੱਕਅਪ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਮਈ:
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਸਥਿਤ ਚੌਧਰੀ ਹਸਪਤਾਲ ਦੇ ‘ਡਿਵਾਇਨ ਟੱਚ’ ਕਲੀਨਿਕ ਵਿੱਚ ਮੁਫ਼ਤ ਮੈਡਕੀਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਵੱਖ ਵੱਖ ਬਿਮਾਰੀਆਂ ਤੋਂ ਪੀੜਤ 250 ਮਰੀਜ਼ਾਂ ਦੀ ਜਾਂਚ ਡਾ. ਰਜਿੰਦਰ ਸਿੰਘ, ਡਾ, ਦੀਪਤੀ ਸਿੰਘ ਐਮ.ਡੀ ਅਤੇ ਡਾ. ਮਨਨ ਸਿੰਘ ਵੱਲੋਂ ਕੀਤੀ ਗਈ। ਇਸ ਕੈਂਪ ਦੌਰਾਨ ਡਾਕਟਰ ਦੀਪਤੀ ਸਿੰਘ ਐਮ.ਡੀ ਮੈਡੀਸਨ ਨੇ ਮਰੀਜਾਂ ਦਾ ਬਲੱਡ ਪਰੈਸ਼ਰ, ਸੂਗਰ, ਛਾਤੀ, ਥਾਈਰਡ ਦੀ ਜਾਂਚ, ਡਾਕਟਰ ਮਨਨ ਸਿੰਘ ਐਮ.ਐਸ ਸਰਜਰੀ ਨੇ ਕਬਜ, ਗੈਸ, ਤੇਜਾਬ, ਬਵਾਸੀਰ, ਭਗੰਦਰ, ਹਰਨੀਆਂ ਆਦਿ ਦੀ ਜਾਂਚ ਅਤੇ ਡਾਕਟਰ ਰਜਿੰਦਰ ਸਿੰਘ ਐਮ.ਐਸ ਸਰਜਰੀ ਵੱਲੋਂ ਬੱਚੇਦਾਨੀ, ਪਿੱਤੇ ਦੀਆਂ ਪੱਥਰੀਆਂ, ਹਰਨੀਆਂ, ਅਪੈਂਡਿਕਸ ਅਤੇ ਗੁਰਦੇ ਦੀਆਂ ਪੱਥਰੀਆਂ ਦੀ ਜਾਂਚ ਕੀਤੀ। ਇਸ ਕੈਂਪ ਦੌਰਾਨ ਮਰੀਜ਼ਾਂ ਨੂੰ ਬਲੱਡ ਸੂਗਰ, ਈ.ਸੀ.ਜੀ, ਕੌਲੌਸਟਰੋਲ, ਦਮੇ ਦੇ ਟੈਸਟ ਅਤੇ ਹੱਡੀਆਂ ਦੇ ਟੈਸਟ ਕੀਤੇ ਗਏ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ । ਇਸ ਮੌਕੇ ਡਾਕਟਰ ਜਸਵੀਰ ਸਿੰਘ, ਹਰਮੇਸ਼ ਸਿੰਘ ਚੌਧਰੀ ਆਦਿ ਹਾਜਿਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…