ਪਿੰਡ ਦੇਵੀ ਨਗਰ ਵਿੱਚੋਂ 2500 ਲੀਟਰ ਨਾਜਾਇਜ਼ ਸਪਿਰਟ ਬਰਾਮਦ: ਡੀਸੀ

ਜੋਤੀ ਸਿੰਗਲਾ/ਵਿਕਰਮ ਜੀਤ
ਐਸ.ਏ.ਐਸ. ਨਗਰ/ਡੇਰਾਬੱਸੀ, 23 ਜੁਲਾਈ:
ਪੰਜਾਬ ਸਰਕਾਰ ਵੱਲੋਂ ਨਜਾਇਜ ਸ਼ਰਾਬ ਦੇ ਧੰਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀਆਂ ਦਿੱਤੀਆਂ ਹਦਾਇਤਾਂ ‘ਤੇ ਅਮਲ ਕਰਦਿਆਂ ਵੀਰਵਾਰ ਦੇਰ ਸ਼ਾਮ ਜ਼ਿਲ੍ਹਾ ਮੁਹਾਲੀ ਦੇ ਡੇਰਾਬੱਸੀ ਇਲਾਕੇ ਦੇ ਪਿੰਡ ਦੇਵੀ ਨਗਰ ਵਿਚੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਅਗਵਾਈ ਵਿਚ ਪਿੰਡ ਦੇ ਇਕ ਗੁਦਾਮ ਵਿਚੋਂ ਟੀਮ ਵਲੋਂ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਨਜਾਇਜ਼ ਸਪਿਰਟ ਬਰਾਮਦ ਕੀਤੀ ਗਈ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਉਹਨਾਂ ਦੱਸਿਆ ਕਿ ਛਾਪਾ ਮਾਰਨ ਵਾਲੀ ਟੀਮ ਵਿਚ ਸਹਾਇਕ ਕਮਿਸ਼ਨਰ ਆਬਕਾਰੀ ਸ੍ਰੀ ਨਰੇਸ਼ ਦੂਬੇ, ਏਈਟੀਸੀ ਪਰਮਿੰਦਰ ਸਿੰਘ ਧਾਲੀਵਾਲ, ਨਾਇਬ ਤਹਿਸੀਲਦਾਰ ਵਰਿੰਦਰ ਧੂਤ ਸ਼ਾਮਲ ਸਨ ਅਤੇ ਇਹਨਾਂ ਵਲੋਂ ਸੂਹ ਪ੍ਰਾਪਤ ਹੋਣ ਤੇ ਕੀਤੀ ਛਾਪਾਮਾਰੀ ਦੌਰਾਨ 2500 ਲੀਟਰ ਨਜਾਇਜ ਸਪਿਰਟ ਬਰਾਮਦ ਕੀਤੀ ਗਈ। ਗੁਦਾਮ ਦੇ ਮਾਲਕ ਕੋਲ ਇਸ ਸਬੰਧੀ ਕੋਈ ਪਰਮਿਟ ਜਾਂ ਲਾਇਸੰਸ ਮੌਜੂਦ ਨਹੀਂ ਸੀ।
ਖਬਰ ਸਾਂਝੀ ਕਰਨ ਦੇ ਸਮੇਂ ਤੱਕ 2500 ਲੀਟਰ ਬਰਾਮਦ ਕੀਤੀ ਗਈ ਸੀ ਅਤੇ ਤਫਤੀਸ਼ ਜਾਰੀ ਸੀ। ਆਬਕਾਰੀ ਅਧਿਆਕੀਆਂ ਅਨੁਸਾਰ ਗੁਦਾਮ ਦੇ ਮਾਲਕਾਂ ਪਾਸੋਂ ਹੋਰ ਵੀ ਨਜਾਇਜ ਸਪਿਰਟ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਉਪਰੰਤ ਮੁਲਜ਼ਮ ਵਿਰੁੱਧ ਆਬਕਾਰੀ ਐਕਟ ਦੀਆਂ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …