nabaz-e-punjab.com

ਆਸਟ੍ਰੇਲੀਆਂ ਵਿੱਚ ਰਹਿਣ ਵਾਲੇ 27 ਸਾਲਾਂ ਨੌਜਵਾਨ ਨੂੰ 3ਡੀ ਪ੍ਰਿੰਟਰ ਨਾਲ ਮਿਲੀ ਨਵੀਂ ਜ਼ਿੰਦਗੀ

ਨਬਜ਼-ਏ-ਪੰਜਾਬ ਬਿਊਰੋ, ਕੁਈਨਸਲੈਂਡ, 9 ਸਤੰਬਰ:
ਆਸਟ੍ਰੇਲੀਆ ਦੇ ਕੁਈਨਸਲੈਂਡ ਸੂਬੇ ਦੇ ਰਹਿਣ ਵਾਲੇ ਰੁਊਬੇਨ ਲਿਚਰ ਨੂੰ 3ਡੀ ਪ੍ਰਿੰਟਰ ਦੇ ਰਾਹੀ ਨਵੀਂ ਜ਼ਿੰਦਗੀ ਮਿਲੀ ਹੈ। 27 ਸਾਲ ਦੇ ਲਿਚਰ ਦੇ ਪੈਰ ਵਿਚ 3ਡੀ-ਪ੍ਰਿੰਟਰ ਨਾਲ ਤਿਆਰ ਹੱਡੀ ਲਗਾਈ ਗਈ ਹੈ। ਇਹ ਦੁਨੀਆ ਦਾ ਪਹਿਲਾ ਮਾਮਲਾ ਹੈ ਜਦੋੱ 3ਡੀ ਪ੍ਰਿੰਟਰ ਰਾਹੀ ਮਨੁੱਖੀ ਹੱਡੀ ਦੀ ਉਸਾਰੀ ਕੀਤੀ ਗਈ ਹੈ। ਲਿਚਰ ਨੂੰ ਪੈਰ ਦੀ ਹੱਡੀ ਵਿਚ ਗੰਭੀਰ ਇਨਫੈਕਸ਼ਨ ਹੋ ਗਈ ਸੀ, ਜਿਸ ਦਾ ਉਨ੍ਹਾਂ ਨੂੰ ਪਤਾ ਨਾ ਚੱਲਿਆ। ਹੋਰ ਦੇਰੀ ਹੁੰਦੀ ਤਾਂ ਸ਼ਾਇਦ ਉਹ ਪੈਰ ਵੀ ਗੁਆ ਸਕਦਾ ਸੀ। ਬਿਮਾਰੀ ਦੇ ਚਾਰ ਮਹੀਨੇ ਬਾਅਦ ਡਾਕਟਰਾਂ ਨੇ ਹੱਡੀ ਨੂੰ ਕੱਢ ਦਿੱਤਾ।
ਇਸ ਦੌਰਾਨ ਪ੍ਰਿੰਸੇਸ ਏਲੇਕਜੇੱਡਰਿਆ ਹਸਪਤਾਲ ਦੀ ਮੈਡੀਕਲ ਟੀਮ ਨੇ 3ਡੀ ਪ੍ਰਿੰਟਰ ਰਾਹੀਂ ਹੱਡੀ ਦੀ ਉਸਾਰੀ ਸ਼ੁਰੂ ਕਰ ਦਿੱਤੀ। ਇਸ ਦੇ ਲਈ ਹੱਡੀ ਦੇ ਤੰਦੂਰਸਤ ਹਿੱਸਿਆਂ ਅਤੇ ਖੱਬੇ ਪੈਰ ਦੀਆਂ ਨਸਾਂ ਦੀ ਵੀ ਮਦਦ ਲਈ ਗਈ। ਲਿਚਰ ਨੂੰ ਇਨਫੈਕਸ਼ਨ ਵਾਲੀ ਹੱਡੀ ਨੂੰ ਕੱਢਵਾਉਣ ਲਈ ਛੇ ਮਹੀਨੇ ਵਿਚ ਪੰਜ ਆਪਰੇਸ਼ਨ ਤੋਂ ਲੰਘਣਾ ਪਿਆ। ਆਖਰੀ ਆਪਰੇਸ਼ਨ ਪੂਰਾ ਹੋਣ ਵਿੱਚ 14 ਘੰਟੇ ਦਾ ਸਮਾਂ ਲੱਗਾ। ਦੋ ਹਫ਼ਤੇ ਪਹਿਲਾਂ ਹੀ ਲਿਚਰ ਨੂੰ ਇਹ ਹੱਡੀ ਲਗਾਈ ਗਈ। ਜਿਸ ਤੋਂ ਬਾਅਦ ਹੁਣ ਉਹ ਵਹੀਲਚੇਅਰ ਰਾਹੀ ਘੁੰਮ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਲਿਚਰ ਨੂੰ ਸਾਧਾਰਣ ਲੋਕਾਂ ਦੀ ਤਰ੍ਹਾਂ ਚੱਲਣ ਵਿੱਚ 18 ਮਹੀਨੇ ਦਾ ਸਮਾਂ ਲੱਗੇਗਾ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…