nabaz-e-punjab.com

ਸੰਤ ਭੈਰੋਮਾਜਰਾ ਵਾਲਿਆਂ ਦੀ ਯਾਦ ਵਿੱਚ ਪਡਿਆਲਾ ਵਿੱਚ 3 ਰੋਜ਼ਾ ਗੁਰਮਤਿ ਸਮਾਗਮ ਅੱਜ ਤੋਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਨਵੰਬਰ:
ਸ਼ਹਿਰ ਦੀ ਹੱਦ ਅਧੀਨ ਪੈਂਦੇ ਪਿੰਡ ਪਡਿਆਲਾ ਵਿਖੇ ਸੰਤ ਕਰਤਾਰ ਸਿੰਘ ਭੈਰੋਮਾਜਰਾ ਵਾਲਿਆਂ ਦੀ ਯਾਦ ਵਿਚ ਬਾਬਾ ਗਗਨਦੀਪ ਸਿੰਘ ਪਡਿਆਲਾ ਦੀ ਸ੍ਰਪਰਸਤੀ ਵਿਚ ਬਣੇ ਗੁਰਦਵਾਰਾ ਕਰਤਾਰਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਕਰਵਾਏ ਜਾਂਦੇ 3 ਰੋਜ਼ਾ ਗੁਰਮਤਿ ਸਮਾਗਮ ਭਲਕੇ 20 ਨਵੰਬਰ ਤੋਂ ਸ਼ੁਰੂ ਹੋ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਮਾਤਾ ਸੁਖਪਾਲ ਕੌਰ ਨੇ ਦੱਸਿਆ ਕਿ ਸਮਾਗਮਾਂ ਦੇ ਸਬੰਧ ਵਿੱਚ ਭਲਕੇ 20 ਨਵੰਬਰ ਨੂੰ 5 ਸ੍ਰੀ ਅਖੰਡ ਪਾਠ ਆਰੰਭ ਹੋਣਗੇ ਤੇ ਸੰਤ ਸਮਾਗਮ ਕਰਵਾਇਆ ਜਾਵੇਗਾ ਜਿਸ ਦੌਰਾਨ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਬਾਬਾ ਦਲੇਰ ਸਿੰਘ ਖੇੜੀ ਵਾਲੇ ਅਤੇ ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਗੁਰਚਰਨਾਂ ਨਾਲ ਜੋੜਣਗੇ। 21 ਨਵੰਬਰ ਨੂੰ ਢਾਡੀ ਦਰਬਾਰ ਕਰਵਾਇਆ ਜਾਵੇਗਾ ਜਿਸ ਦੌਰਾਨ ਪੰਥ ਦੇ ਮਹਾਨ ਢਾਡੀ ਗਿਆਨੀ ਮਲਕੀਤ ਸਿੰਘ ਪਪਰਾਲੀ ਵਾਲੇ, ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਸੰਗਤਾਂ ਨੂੰ ਵੀਰ ਰਸ ਤੇ ਢਾਡੀ ਵਾਰਾਂ ਨਾਲ ਗੁਰ ਇਤਿਹਾਸ ਨਾਲ ਜੋੜਣਗੇ। ਸਮਾਗਮ ਦੇ ਆਖਰੀ ਦਿਨ 22 ਨਵੰਬਰ ਨੂੰ ਆਰੰਭ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਸ਼ਾਹ ਕਾਦਰੀ ਮਲੇਰ ਕੋਟਲਾ ਵਾਲੇ, ਬਾਬਾ ਜਸਵੀਰ ਸਿੰਘ ਪਿੱਪਲ ਮਾਜਰਾ, ਹਰਚਰਨ ਸਿੰਘ ਰਾਹੋਂ ਵਾਲੇ ਅਤੇ ਬਾਬਾ ਕੁਲਜੀਤ ਸਿੰਘ ਸ਼ੀਸ਼ ਮਹਿਲ ਸਿਸਵਾਂ ਵਾਲੇ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਕਥਾ ਕੀਰਤਨ ਰਾਹੀ ਗੁਰਚਰਨਾਂ ਨਾਲ ਜੋੜਣਗੇ। ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਦਿਨ ਰਾਤ ਅਤੁੱਟ ਵਰਤਾਏ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…