ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ: ਪੰਜਾਬੀ ਅਧਿਆਪਕਾਂ ਦੀ 3 ਰੋਜ਼ਾ ਸਿਖਲਾਈ ਕਾਰਜਸ਼ਾਲਾ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਿੱਖਿਆ ਬੋਰਡ ਦੇ ਕੰਪਲੈਕਸ ਵਿੱਚ ਆਯੋਜਿਤ ਅਪਰ ਪ੍ਰਾਇਮਰੀ ਜਮਾਤਾਂ ਨੂੰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਦੀ ਤਿੰਨ ਦਿਨਾਂ ਰਾਜ ਪੱਧਰੀ ਸਿਖਲਾਈ ਕਾਰ ਜਸ਼ਾਲਾ ਸਮਾਪਤ ਹੋ ਗਈ ਹੈ ਜਿਸ ਵਿੱਚ ਹਾਜ਼ਰ ਪੰਜਾਬੀ ਦੇ ਵਿਸ਼ਾ ਮਾਹਿਰ ਅਧਿਆਪਕਾਂ ਨੇ ਸਿੱਖਣ ਸਿਖਾਉਣ ਸਮੱਗਰੀ ਦੀ ਵਰਤੋਂ ਅਤੇ ਇਸਦੀ ਤਿਆਰੀ ਤੇ ਚਰਚਾ ਕੀਤੀ। ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਵਿਸ਼ਾ ਮਾਹਿਰ ਅਧਿਆਪਕਾਂ ਨੇ ਫਲੈਸ਼ ਕਾਰਡ, ਢੁੱਕਵੇੱ ਚਿੱਤਰ, ਸ਼ਬਦ ਕੋਸ਼ ਤੇ ਦਿਮਾਗੀ ਕਿਰਿਆਵਾਂ ਅਤੇ ਅਧਿਆਪਨ ਵਿਧੀਆਂ ਸਬੰਧੀ ਮਾਡਿਊਲ ਤਿਆਰ ਕੀਤੇ।
ਕਾਰਜਸ਼ਾਲਾ ਵਿੱਚ ਡਾ. ਜਗਦੀਪ ਸਿੰਘ ਨੇ ਪੈਰ੍ਹਾ ਕਾਰਡਾਂ, ਮਨਜੀਤ ਪੁਰੀ ਨੇ ਵਾਤਾਵਰਨ ਤੇ ਪੰਜਾਬੀ ਭਾਸ਼ਾ ਦਾ ਸੁਮੇਲ, ਰੰਗ ਹਰਜਿੰਦਰ ਨੇ ਕਹਾਣੀ ਕਾਰਡਾਂ ਦੀ ਵਰਤੋਂ ਬਾਰੇ ਵਿਸਤਾਰ ‘ਚ ਚਰਚਾ ਕੀਤੀ। ਇਸ ਤੋਂ ਇਲਾਵਾ ਡਾ. ਸੰਦੀਪ ਸਰਮਾ, ਜਗਦੇਵ ਸਿੰਘ ਢਿੱਲੋਂ, ਰਣਬੀਰ ਸੋਹਲ, ਡਾ. ਪੁਸ਼ਵਿੰਦਰ ਕੌਰ ਨੇ ਵੀ ਪੰਜਾਬੀ ਸਿਖਲਾਈ ਕਾਰਜਸ਼ਾਲਾ ਵਿੱਚ ਆਪਣੇ ਵਿਚਾਰ ਪੰਜਾਬੀ ਭਾਸ਼ਾ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਪੱਧਰ ਦੀ ਪਛਾਣ ਬਾਰੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਰਵਿੰਦਰ ਸਿੰਘ, ਹਰਦੀਪ ਕੁਮਾਰ, ਡਾ. ਲਖਵਿੰਦਰ ਕੌਰ, ਨਵਲਦੀਪ ਸ਼ਰਮਾ, ਕੋਮਲ ਸਿੰਘ, ਗੁਰਵਿੰਦਰ ਸਿੰਘ, ਸ਼ਸ਼ੀ ਬਾਲਾ, ਲਖਵੀਰ ਬਾਠ ਅਤੇ ਹੋਰ ਪੰਜਾਬੀ ਦੇ ਵਿਸ਼ਾ ਮਾਹਿਰ ਅਧਿਆਪਕ ਵੀ ਹਾਜ਼ਰ ਸਨ।
ਡਾ. ਹਰਦੀਪ ਕੌਰ ਸਿੱਧੂ ਜੋ ਕਿ ਡਾਇਟ ਅੰਮ੍ਰਿਤਸਰ ਵਿਖੇ ਪੰਜਾਬੀ ਦੇ ਮਾਹਿਰ ਲੈਂਕਚਰਾਰ ਵਜੋਂ ਕੰਮ ਕਰਦੇ ਹਨ ਨੇ ਸਿਖਲਾਈ ਵਰਕਸ਼ਾਪ ਨੂੰ ਸਿੱਖਿਆ ਵਿਭਾਗ ਪੰਜਾਬ ਦੀ ਨਿਵੇਕਲੀ ਪਹਿਲ ਕਿਹਾ ਹੈ। ਡਾ. ਸਿੱਧੂ ਨੇ ਸਿਖਲਾਈ ਵਰਕਸ਼ਾਪ ਨੂੰ ਪੰਜਾਬੀ ਮਾਂ ਬੋਲੀ ਲਈ ਆਧੁਨਿਕ ਟੈਕਨਾਲੋਜੀ ਦੀ ਸਹੀ ਵਰਤੋੱ ਕਰਨ ਦਾ ਇੱਕ ਸਹੀ ਵਿਕਲਪ ਵੀ ਦੱਸਿਆ। ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਦਾ ਪਤਾ ਲਗਾਉਣ ਤੇ ਉੱਚਾ ਚੁੱਕਣ ਲਈ ਯੋਜਨਾਬੱਧ ਤਰੀਕੇ ਨਾਲ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਮਡਿਊਲ ਅਤੇ ਇਸ ਦੀਆਂ ਸਹਾਇਕ ਕਿਰਿਆਵਾਂ ਲਈ ਸਿੱਖਣ-ਸਿਖਾਉਣ ਸਮੱਗਰੀ ਹੱਥੀਂ ਤਿਆਰ ਕੀਤੀ ਜਾ ਰਹੀਆਂ ਹੈ-
ਡਾ. ਪੁਸ਼ਵਿੰਦਰ ਕੌਰ ਪਟਿਆਲਾ ਨੇ ਸਿਖਲਾਈ ਵਰਕਸ਼ਾਪ ਬਾਰੇ ਦੱਸਦਿਆਂ ਕਿਹਾ ਕਿ ਪੰਜਾਬੀ ਮਾਤ ਭਾਸ਼ਾ ਦੀ ਸਮਝ, ਵਰਤੋੱ ਅਤੇ ਪ੍ਰਸਾਰ ਲਈ ਵਰਕਸ਼ਾਪ ਵਿੱਚ ਤਿਆਰ ਕੀਤੀ ਜਾ ਰਹੀ ਸਮੱਗਰੀ ਬਹੁਤ ਹੀ ਰੌਚਕ ਹੋਵੇਗੀ ਅਤੇ ਪੰਜਾਬੀ ਵਿਰਸੇ ਨਾਲ ਜੋੜੀ ਜਾ ਰਹੀ ਹੈਂ- ਪੰਜਾਬੀ ਸੁਲੇਖ ਲਈ ਕਈ ਸਾਲਾਂ ਤੋੱ ਕੰਮ ਕਰ ਰਹੇ ਪੰਜਾਬੀ ਅਧਿਆਪਕ ਜਗਤਾਰ ਸਿੰਘ ਸੋਖੀ ਫਿਰੋਜ਼ਪੁਰ ਨੇ ਕਿਹਾ ਕਿ ਬੱਚਿਆਂ ਨੂੰ ਸੁੰਦਰ ਲਿਖਣ ਦੀ ਕਲਾ ‘ਤੇ ਜ਼ੋਰ ਦੇਣ ਲਈ ਵੀ ਸਿਖਲਾਈ ਵਰਕਸ਼ਾਪ ਦੌਰਾਨ ਵਿਚਾਰ ਅਤੇ ਤਕਨੀਕਾਂ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ-
ਬਾਲ ਰਸਾਲੇ ‘ਪ੍ਰਾਇਮਰੀ ਸਿੱਖਿਆ’ ਅਤੇ ‘ਪੰਖੜੀਆਂ’ ਦੇ ਸੰਪਾਦਕ ਕੋਮਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ‘ਚ ਗੁਣਾਤਮਿਕ ਸੁਧਾਰ ਤੇ ਮੌਲਿਕ ਸਿਰਜਣਾਤਮਿਕ ਰੁਚੀਆਂ ਲਈ ਬੱਚਿਆਂ ਨੂੰ ਉਸਾਰੂ ਬਾਲ ਸਾਹਿਤ ਨਾਲ ਵੀ ਜੋੜਣ ਹਿੱਤ ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਨੂੰ ਵੀ ਵੱਧ ਤੋੱ ਵੱਧ ਵਰਤੋੱ ਵਿੱਚ ਲਿਆਉਣ ਲਈ ਪੰਜਾਬੀ ਅਧਿਆਪਕ ਦਾ ਮਹੱਤਵਪੂਰਨ ਯੋਗਦਾਨ ਹੋ ਸਕਦਾ ਹੈ। ਸਿਖਲਾਈ ਵਰਕਸ਼ਾਪ ਦੌਰਾਨ ਭਾਗ ਲੈਂਣ ਵਾਲੇ ਅਧਿਆਪਕ ਆਪਣੇ ਨਾਲ ਛੇਵੀਂ, ਸੱਤਵੀਂ ਅਤੇ ਅੱਠਵੀਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਪਾਠ ਪੁਸਤਕਾਂ ਅਨੁਸਾਰ ਅਧਿਆਪਕ ਸਿਖਲਾਈ ਵਰਕਸ਼ਾਪਾਂ ਲਈ ਸਿਖਲਾਈ ਮਾਡਿਊਲ ਤਿਆਰ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …