ਪਾਕਿਸਤਾਨ ਵਿੱਚ 3 ਅਤਿਵਾਦੀਆਂ ਨੂੰ ਦਿੱਤੀ ਗਈ ਫਾਂਸੀ

ਨਬਜ਼-ਏ-ਪੰਜਾਬ ਬਿਊਰੋ,ਇਸਲਾਮਾਬਾਦ, 15 ਮਾਰਚ:
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਫੌਜੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ 3 ਅੱਤਵਾਦੀਆਂ ਨੂੰ ਅੱਜ ਉਚ ਸੁਰੱਖਿਆ ਵਾਲੀ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ। ਇੰਟਰ ਸਰਵਿਸੇਜ਼ ਪਬਲਿਕ ਰਿਲੇਸ਼ਨਸ ਮੁਤਾਬਕ ਫਾਂਸੀ ਤੇ ਲਟਕਾਏ ਗਏ ਅੱਤਵਾਦੀਆਂ ਨੂੰ ਫੌਜੀ ਅਦਾਲਤ ਵਿੱਚ ਹਥਿਆਰਬੰਦ ਫੋਰਸਾਂ ਅਤੇ ਪੁਲੀਸ ਪ੍ਰਸ਼ਾਸਨ ਤੇ ਹਮਲੇ ਸਮੇਤ ਅਤਿਵਾਦ ਵਰਗੇ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਫੌਜੀ ਅਦਾਲਤਾਂ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਵਿੱਚ ਹੁਣ ਤੱਕ ਕਰੀਬ 161 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ 21 ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…