ਕੈਪਟਨ ਸਮਾਰਟ ਕੁਨੈਕਟ ਫੋਨ ਦਾ ਦੂਜਾ ਪੜਾਅ 30 ਲੱਖ ਰਜਿਸਟਰੇਸ਼ਨਾਂ ਨਾਲ ਸਮਾਪਤ: ਸਿੱਧੂ

ਨਿਊਜ਼ ਡੈਸਕ, ਚੰਡੀਗੜ੍ਹ, 11 ਦਸੰਬਰ:
ਪੰਜਾਬ ਕਾਂਗਰਸ ਦਾ ਡਿਜ਼ੀਟਲ ਵੱਲ ਕਦਮ, ਕੈਪਟਨ ਸਮਾਰਟ ਕੁਨੈਕਟ – ਦਾ ਦੂਜਾ ਪੜਾਅ ਸ਼ਨੀਵਾਰ ਨੂੰ 30 ਲੱਖ ਰਜਿਸਟਰੇਸ਼ਨਾਂ ਨਾਲ ਪੂਰਾ ਹੋ ਗਿਆ। ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਨਾਲ ਡਿਜੀਟਲ ਪੱਧਰ ’ਤੇ ਜੋੜਨ ਦੇ ਟੀਚੇ ਹੇਠ, ਇਸ ਇਤਿਹਾਸਕ ਕਦਮ ਦੀ ਸ਼ੁਰੂਆਤ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ 20 ਨਵੰਬਰ ਨੂੰ ਕੀਤੀ ਗਈ ਸੀ। ਜਿਸ ਨੂੰ ਸ਼ਾਨਦਾਰ ਸਮਰਥਨ ਮਿਲਿਆ ਅਤੇ ਬਹੁਤ ਜ਼ਿਆਦਾ ਮੰਗ ਕਾਰਨ ਇਸ ਸਕੀਮ ਨੂੰ ਵਧਾਉਣਾ ਪਿਆ। ਇਸ ਗੱਲ ਖੁਲਾਸਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸਕੀਮ ਕੈਪਟਨ ਅਮਰਿੰਦਰ ਦੀ ਸਰਕਾਰ ਬਣਨ ਤੋਂ ਬਾਅਦ 100 ਦਿਨਾਂ ਅੰਦਰ 18-35 ਸਾਲ ਉਮਰ ਵਰਗ ਦੇ ਨੌਜ਼ਵਾਨਾਂ ਨੂੰ ਫ੍ਰੀ ਡਾਟਾ ਤੇ ਕਾਲਿੰਗ ਦੀ ਸੁਵਿਧਾ ਨਾਲ 50 ਲੱਖ ਸਮਾਰਟਫੋਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ’ਤੇ ਅਧਾਰਿਤ ਹੈ। ਇਸ ਸਕੀਮ ਨੂੰ ਲਾਗੂ ਕਰਨ ਵਾਸਤੇ ਸੂਬੇ ਦੇ ਬਜਟ ’ਚ 5 ਸਾਲਾਂ ਲਈ 4000 ਤੋਂ 5000 ਕਰੋੜ ਰੁਪਏ ਰੱਖੇ ਜਾਣਗੇ।
ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਦਾ ਪਹਿਲਾ ਪੜਾਅ 20 ਨਵੰਬਰ ਤੋਂ ਸ਼ੁਰੂ ਹੋ ਕੇ 30 ਨਵੰਬਰ ਤੱਕ ਚੱਲਿਆ ਸੀ। ਇਸ ਦੌਰਾਨ 20 ਲੱਖ ਲੋਕਾਂ ਨੇ ਖੁਦ ਨੂੰ ਫ੍ਰੀ ਸਮਾਰਟਫੋਨਾਂ ਲਈ ਰਜਿਸਟਰ ਕੀਤਾ ਸੀ। ਲੇਕਿਨ ਜਬਰਦਸਤ ਸਮਰਥਨ ਤੇ ਬੇਹੱਦ ਮੰਗ ਕਾਰਨ ਰਜਿਸਟ੍ਰੇਸ਼ਨ ਦੀ ਅੰਤਿਮ ਤਰੀਖ ਨੂੰ 10 ਦਿਨਾਂ ਲਈ, 10 ਦਸੰਬਰ ਤੱਕ ਵਧਾਇਆ ਗਿਆ ਸੀ। ਇਸ ਲੜੀ ਕੁੱਲ 30 ਲੱਖ ਰਜਿਸਟ੍ਰੇਸ਼ਨਾਂ ’ਚੋਂ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਬਠਿੰਡਾ ਤੋਂ ਸੱਭ ਤੋਂ ਵੱਧ ਅਰਜੀਆਂ ਪ੍ਰਾਪਤ ਕੀਤੀਆਂ ਗਈਆਂ। ਇਥੇ ਜਿਕਰਯੋਗ ਹੈ ਕਿ ਸਕੀਮ ਲਈ ਰਜਿਸਟਰ ਕਰਨ ਵਾਲੇ 83 ਪ੍ਰਤੀਸ਼ਤ ਲੋਕ 18 ਤੋਂ 25 ਸਾਲ ਉਮਰ ਵਰਗ ਦੇ ਹਨ, ਜਦਕਿ 16 ਪ੍ਰਤੀਸ਼ਤ 26 ਤੋਂ 35 ਸਾਲ ਵਰਗ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਮੁਹਿੰਮ ਦੇ ਆਖਰੀ 20 ਦਿਨਾਂ ਦੌਰਾਨ ਕਾਂਗਰਸ ਵਰਕਰਾਂ ਤੇ ਵਾਲੰਟੀਅਰਾਂ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਅੰਦਰ ਰਜਿਸਟ੍ਰੇਸ਼ਨ ਦੀ ਸੁਵਿਧਾ ਮੁਹੱਈਆ ਕਰਵਾਉਂਦਿਆਂ, ਮਲਟੀਪਲ ਡੈਸਕ ਸਥਾਪਤ ਕੀਤੇ ਸਨ। ਇਸ ਦਿਸ਼ਾ ਵਿੱਚ ਕਰੀਬ 40 ਪੰਜਾਬ ਕਾਂਗਰਸ ਐਕਸਪ੍ਰੈਸੇਜ ਨੂੰ ਮੋਬਾਇਲ ਰਜਿਸਟਰੇਸ਼ਨ ਡੈਸਕਾਂ ਵਜੋਂ ਵਰਤਿਆ ਗਿਆ ਸੀ। ਸਕੀਮ ਨੂੰ ਮਿਲਿਆ ਜਬਰਦਸਤ ਸਮਰਥਨ ਪਾਰਟੀ ਲਈ ਡਬਲ ਬੋਨਾਂਜਾ ਹੈ, ਜਿਸਨੇ ਆਪਣੀ ਇਕ ਹੋਰ ਮੁਹਿੰਮ-ਹਰ ਘਰ ਤੋਂ ਕੈਪਟਨ-ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦਾ ਇਹ ਫਲੈਗਸ਼ਿਪ ਪ੍ਰੋਗਰਾਮ ਪੰਜਾਬ ਦੇ ਨੌਜਵਾਨਾਂ ਦੀਆਂ ਦੁਹਰੀਆਂ ਸਮੱਸਿਆਵਾਂ, ਨਸ਼ਿਆਂ ਤੇ ਬੇਰੁਜ਼ਗਾਰੀ, ਦਾ ਹੱਲ ਕੱਢੇਗਾ। ਜਿਹੜਾ ਜ਼ਮੀਨੀ ਪੱਧਰ ’ਤੇ ਇਕ ਹੋਰ ਰਜਿਸਟ੍ਰੇਸ਼ਨ ਮੁਹਿੰਮ ਚਲਾਉਣ ਲਈ ਤਿਆਰ ਹੈ। ਦੋਵਾਂ ਸਕੀਮਾਂ ਨੂੰ ਮਿੱਲ ਰਿਹਾ ਸਮਰਥਨ, ਨੌਜ਼ਵਾਨਾਂ ਵਿਚਾਲੇ ਕੈਪਟਨ ਅਮਰਿੰਦਰ ਦੀ ਸ਼ਾਨਦਾਰ ਲੋਕਪ੍ਰਿਅਤਾ ਨੂੰ ਦਰਸਾਉਂਦਾ ਹੈ।
ਸਬੰਧਤ ਤਸਵੀਰ: – ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…