nabaz-e-punjab.com

ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਸਿੰਚਾਈ ਵਿਭਾਗ ਦੇ ਵਿਹੜੇ ਵਿੱਚ ਲਗਾਏ 30 ਪੌਦੇ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 1 ਸਤੰਬਰ:
ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਕੁਤਬਨਪੁਰ ਨਰਸਰੀ ਦੇ ਸਹਿਯੋਗ ਨਾਲ ਟਾਗਰੀ ਉੱਪ ਮੰਡਲ ਸਿੰਚਾਈ ਵਿਭਾਗ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ। ਇਸ ਦੀ ਪ੍ਰਧਾਨਗੀ ਉਪ ਮੰਡਲ ਅਫ਼ਸਰ ਨਿਰਮਲ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਗਿੱਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਮੂਹ ਕਰਮਚਾਰੀਆਂ ਨੇ ਮਿਲਕੇ ਅਰਜੁਨ ਦਾ ਪੌਦਾ ਲਗਾ ਕੇ ਵਣ ਮਹਾ ਉਤਸਵ ਦਾ ਉਦਘਾਟਨ ਕੀਤਾ। ਸਾਰੇ ਮੈਂਬਰਾਂ ਨੇ 30 ਤੋਂ ਵੱਧ ਪੌਦੇ ਲਗਾਏ ਗਏ।
ਕਲੱਬ ਪ੍ਰਧਾਨ ਰਾਜੇਸ਼ ਸ਼ਰਮਾ ਨੇ ਆਖਿਆ ਕਿ ਵੱਧ ਤੋਂ ਵੱਧ ਪੌਦੇ ਲਗਾਉਣਾ ਅਤੇ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਕਿਉਂਕਿ ਅੱਜ ਦਾ ਵਾਤਾਵਰਨ ਬਹੁਤ ਜਿਆਦਾ ਗੰਦਲਾ ਹੋ ਚੁੱਕਾ ਹੈ ਅਤੇ ਹਵਾ ਵਿੱਚ ਬਹੁਤ ਜਿਆਦਾ ਪ੍ਰਦੂਸ਼ਨ ਹੋਣ ਕਾਰਨ ਅਨੇਕਾ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਅਤੇ ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਗਿਰਦਾ ਜਾ ਰਿਹਾ ਹੈ। ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ ਹੈ।
ਮੁੱਖ ਮਹਿਮਾਨ ਨਿਰਮਲ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਆਖਿਆ ਕਿ ਜੇਕਰ ਅਸੀਂ ਵੱਧ ਤੋਂ ਵੱਧ ਪੌਦੇ ਨਾ ਲਗਾਏ ਤਾਂ ਆਉਣ ਵਾਲਾ ਸਮਾਂ ਸਾਡੇ ਸਾਰਿਆਂ ਲਈ ਖਤਰੇ ਵਾਲਾ ਹੋ ਸਕਦਾ ਹੈ। ਇਸ ਪ੍ਰੋਗਰਾਮ ਵਿੱਚ ਰਕਵਿੰਦਰ ਸਿੰਘ, ਗੁਲਸ਼ਨ ਠਕਰਾਲ, ਕਾਕਾ ਸਿੰਘ, ਰਮੇਸ਼ ਸ਼ਰਮਾ, ਓਮ ਪ੍ਰਕਾਸ਼, ਮਨਿੰਦਰ ਸਿੰਘ, ਕੋਮਲ ਵਰਮਾ, ਸੁਪਰਡੈਂਟ ਪਵਨ ਸ਼ਰਮਾ, ਪੂਰਨ ਸਿੰਘ, ਸੰਜੀਵ ਜੋਸ਼ੀ, ਹਰਦੇਵ ਸਿੰਘ, ਕੋਨਾਲ ਸ਼ਰਮਾ, ਵੀਨਾ ਬਾਂਸਲ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …