
ਪਿੰਡ ਪਪਰਾਲੀ ਵਿੱਚ 31 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ: ਭੂਰਾ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਅਗਸਤ:
ਇੱਥੋਂ ਦੇ ਨੇੜਲੇ ਪਿੰਡ ਪਪਰਾਲੀ ਵਿੱਚ ਸਮਾਜ ਸੇਵਾ ਸੁਸਾਇਟੀ ਪਪਰਾਲੀ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 31 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾਣਗੇ ਇਹ ਜਾਣਕਾਰੀ ਭੂਰਾ ਬਾਈ ਯੂ.ਐਸ.ਏ ਨੇ ਦਿੱਤੀ। ਇਸ ਮੌਕੇ ਭੂਰਾ ਯੂ.ਐਸ.ਏ, ਓਮਿੰਦਰ ਓਮਾ ਅਤੇ ਸਰਪੰਚ ਕੁਲਦੀਪ ਸਿੰਘ ਕਿਹਾ ਕਿ ਸਮਾਜ ਸੇਵਾ ਦੀ ਅਰੰਭੀ ਲੜੀ ਤਹਿਤ ਸਮਾਜ ਸੇਵਾ ਸੋਸਾਇਟੀ ਪਪਰਾਲੀ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ 31 ਧੀਆਂ ਦੇ ਆਨੰਦਕਾਰਜ 6 ਨਵੰਬਰ ਨੂੰ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਆਨੰਦ ਕਾਰਜ ਉਪਰੰਤ ਧੀਆਂ ਨੂੰ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਮਾਨ ਦਿੱਤਾ ਜਾਵੇਗਾ ਅਤੇ ਬਰਾਤਾਂ ਦਾ ਸਵਾਗਤ ਰਵਾਇਤ ਅਨੁਸਾਰ ਕੀਤਾ ਜਾਵੇਗਾ। ਭੂਰਾ ਯੂ.ਐਸ.ਏ, ਓਮਿੰਦਰ ਓਮਾ ਅਤੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਸਮਾਜ ਅੰਦਰ ਧੀਆਂ ਨੂੰ ਬੋਝ ਸਮਝਿਆ ਜਾਂਦਾ ਹੈ। ਜਿਸ ਕਾਰਨ ਕਈ ਮਾਪੇ ਧੀਆਂ ਦਾ ਕੱੁਖਾਂ ਵਿੱਚ ਕਤਲ ਕਰ ਦਿੰਦੇ ਹਨ ਪਰ ਹੁਣ ਉਹ ਹਰੇਕ ਸਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦਕਾਰਜ ਕਰਵਾਇਆ ਕਰਨਗੇ ਤਾਂ ਜੋ ਮਾਪੇ ਨੂੰ ਧੀਆਂ ਬੋਝ ਨਾ ਸਮਝਣ। ਇਸ ਦੌਰਾਨ ਉਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।