Share on Facebook Share on Twitter Share on Google+ Share on Pinterest Share on Linkedin ਪਿੰਡ ਬਜਹੇੜੀ ਵਿੱਚ ਖੂਨਦਾਨ ਕੈਂਪ ਵਿੱਚ 33 ਲੋਕਾਂ ਨੇ ਕੀਤਾ ਖੂਨਦਾਨ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 26 ਅਗਸਤ: ਖਰੜ ਦੇ ਨੇੜਲੇ ਪਿੰਡ ਬਜਹੇੜੀ ਵਿਖੇ ਲਾਇਨਜ਼ ਕਲੱਬ ਖਰੜ ਸਿਟੀ, ਨੌਜਵਾਨ ਸੁਧਾਰ ਸਭਾ ਬਜਹੇੜੀ ਵਲੋਂ ਜਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਮੁਹਾਲੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਨਹਿਰੂ ਯੂਵਾ ਕੇਂਦਰ ਮੁਹਾਲੀ ਦੇ ਕੋਆਡੀਨੇਟਰ ਪਰਮਜੀਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਂਪ ਵਿਚ ਇਕੱਤਰ ਇਕੱਠਾ ਕੀਤਾ ਗਿਆ ਖੂਨ ਕਿਸੇ ਵੀ ਇਨਸਾਨ ਨੂੰ ਨਵੀਂ ਜਿੰਦਗੀ ਦੇ ਸਕਦਾ ਹੈ ਅਤੇ ਸਾਨੂੰ ਵੱਧ ਤੋਂ ਵੱਧ ਖੂਨ ਇਕੱਤਰ ਕਰਕੇ ਬਲੱਡ ਬੈਕਾਂ ਵਿਚ ਭੇਜਣਾ ਚਾਹੀਦਾ ਹੈ। ਕੈਂਪ ਵਿਚ ਸਿਵਲ ਹਸਪਤਾਲ ਖਰੜ ਦੇ ਡਾ. ਦੀਪਿਕਾ ਦੀ ਰਹਿਨੁਮਾਈ ਵਿੱਚ 32 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕਲੱਬ ਵਲੋਂ ਖੂਨਦਾਨੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਸਕੱਤਰ ਹਰਬੰਸ ਸਿੰਘ, ਪ੍ਰੀਤਕੰਵਲ ਸਿੰਘ, ਸੁਭਾਸ ਅਗਰਵਾਲ, ਵਿਨੋਦ ਕੁਮਾਰ, ਦਵਿੰਦਰ ਗੁਪਤਾ, ਨਹਿਰੂ ਯੂਵਾ ਕੇਂਦਰ ਦੀ ਵਲੰਟੀਅਰ ਰਜ਼ਨੀ, ਅਰਚਨਾ, ਸਭਾ ਦੇ ਚੇਅਰਮੈਨ ਅਸੋਕ ਬਜਹੇੜੀ, ਅਮਨਦੀਪ ਸਿੰਘ ਮਾਨ, ਦਰਸਨ ਕੁਮਾਰ, ਭੁਪਿੰਦਰ ਸਿੰਘ, ਮੇਜਰ ਸਿੰਘ ,ਜਸਵੀਰ ਸਿੰਘ, ਗੁਰਨਾਮ ਸਿੰਘ, ਜਸਪਾਲ ਸਿੰਘ ਸਾਬਕਾ ਸਰਪੰਚ,ਜਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਦੇ ਆਗੂ ਹਰਦੀਪ ਸਿੰਘ ਬਠਲਾਣਾ, ਸਮੇਤ ਹਸਪਤਾਲ ਦੇ ਸਟਾਫ਼ ਮੈਂਬਰ ਰਵਨੀਤ ਕੌਰ, ਰਮਨਪ੍ਰੀਤ ਸਿੰਘ, ਹਰਕੇਸ਼ ਸਿੰਘ, ਸਪਨਾ, ਗੁਰਪ੍ਰੀਤ ਸਿੰਘ, ਪਰਵਿੰਦਰ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ