ਜ਼ਿਲ੍ਹਾ ਮੁਹਾਲੀ ਵਿੱਚ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 34 ਉਮੀਦਵਾਰ ਚੋਣ ਮੈਦਾਨ ਵਿੱਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਤਿੰਨ ਵਿਧਾਨ ਸਭਾ ਹਲਕਿਆਂ ਚੋਂ ਕੁੱਲ ਚਾਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ ਅਤੇ ਹੁਣ 34 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ (ਮੁਹਾਲੀ) ਅਤੇ ਖਰੜ ਤੋਂ 1-1 ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ ਜਦੋਂ ਕਿ ਡੇਰਾਬੱਸੀ ਤੋਂ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ।
ਸ੍ਰੀ ਮਾਂਗਟ ਨੇ ਦੱਸਿਆ ਕਿ ਐਸ.ਏ.ਐਸ. ਨਗਰ (ਮੁਹਾਲੀ) ਤੋਂ ਆਜ਼ਾਦ ਉਮੀਦਵਾਰ ਸੁਭਮ ਸ਼ਰਮਾ ਵੱਲੋਂ ਅਪਣਾ ਨਾਮਜ਼ਦਗੀ ਪੱਤਰ ਵਾਪਸ ਲਿਆ ਗਿਆ ਜਦੋਂ ਕਿ ਬੀਤੇ ਦਿਨੇ ਸਾਹਿਜਧਾਰੀ ਸਿੱਖ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਸੀ। ਇਸ ਤਰ੍ਹਾਂ ਹੁਣ ਚੋਣ ਮੈਦਾਨ ਵਿੱਚ ਅਕਾਲੀ ਦਲ ਦੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿੱਲ, ਕਾਂਗਰਸ ਦੇ ਬਲਬੀਰ ਸਿੰਘ ਸਿੱਧੂ, ਬਹੁਜਨ ਸਮਾਜ ਪਾਰਟੀ ਦੇ ਪ੍ਰੋ. ਸਰਬਜੀਤ ਸਿੰਘ, ਤ੍ਰਿਣਮੁਲ ਕਾਂਗਰਸ ਤੋਂ ਜਸਵਿੰਦਰ ਸਿੰਘ, ਸ਼ਿਵ ਸੈਨਾ ਦੀ ਹਿੰਦੂਸਤਾਨ ਸ਼ਕਤੀ ਸੈਨਾ ਦੇ ਅਮਿਤ ਸ਼ਰਮਾ, ਭਾਰਤ (ਇੰਟਰਗਰੇਟਿੰਡ) ਰਕਸ਼ਕ ਪਾਰਟੀ ਦੇ ਕ੍ਰਿਸ਼ਨ ਗੋਪਾਲ ਸ਼ਰਮਾ, ਬਹੁਜਨ ਮੁਕਤੀ ਪਾਰਟੀ ਦੇ ਕਿਸੋਰ ਪਾਲ, ਪੰਜਾਬ ਡੈਮੋਕ੍ਰੇਟਿਵ ਪਾਰਟੀ ਦੇ ਗੁਰਕ੍ਰਿਪਾਲ ਸਿੰਘ ਮਾਨ, ਡੈਮੋਕ੍ਰੇਟਿਵ ਸਵਰਾਜ ਪਾਰਟੀ ਦੇ ਬਲਵਿੰਦਰ ਸਿੰਘ ਕੁੰਭੜਾ, ਅਪਣਾ ਪੰਜਾਬ ਪਾਰਟੀ ਤੋਂ ਮਹਿੰਦਰਪਾਲ ਸਿੰਘ ਬਾਕਰਪੁਰ ਅਤੇ ਆਜ਼ਾਦ ਉਮੀਦਵਾਰ ਕੰਵਰਜੋਤ ਕੌਰ, ਕੁਲਜੀਤ ਸਿੰਘ, ਪਰਨੀਤ ਸਿੰਘ ਪੰਧੇਰ, ਪਰਮਜੀਤ ਸਿੰਘ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਸ੍ਰੀ ਮਾਂਗਟ ਨੇ ਦੱਸਿਆ ਕਿ ਖਰੜ ਵਿੱਚ ਅਜ਼ਾਦ ਉਮੀਦਵਾਰ ਹਰਭਜਨ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ ਅਤੇ ਹੁਣ ਖਰੜ ਹਲਕੇ ਵਿੱਚ ਬਸਪਾ ਹਰਭਜਨ ਸਿੰਘ ਬਜਹੇੜੀ, ਆਮ ਆਦਮ ਪਾਰਟੀ ਦੇ ਕੰਵਰ ਸੰਧੂ, ਕਾਂਗਰਸ ਦੇ ਜਗਮੋਹਨ ਸਿੰਘ ਕੰਗ, ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ, ਅਪਣਾ ਪੰਜਾਬ ਪਾਰਟੀ ਦੇ ਸੁਦੇਸ਼ ਕੁਮਾਰ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸੁਰਜੀਤ ਸਿੰਘ, ਪੰਜਾਬ ਡੈਮੋਕ੍ਰੇਟਿਵ ਪਾਰਟੀ ਦੇ ਗੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਗਵਿੰਦਰ ਸਿੰਘ ਅਤੇ ਅਜ਼ਾਦ ਉਮੀਦਵਾਰ ਸੰਜੀਵ ਕੁਮਾਰ, ਪਰਮਜੀਤ ਸਿੰਘ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਸ੍ਰੀ ਮਾਂਗਟ ਨੇ ਡੇਰਾਬੱਸੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਅਜ਼ਾਦ ਉਮੀਦਵਾਰ ਗੀਤ ਲੋਮਿਸ਼ ਅਤੇ ਰਾਮ ਰਤਨ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ। ਹੁਣ ਚੋਣ ਮੈਦਾਨ ਵਿੱਚ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਐਨ.ਕੇ. ਸ਼ਰਮਾ, ਬਸਪਾ ਦੇ ਗੁਰਮੀਤ ਸਿੰਘ, ਅਪਣਾ ਪੰਜਾਬ ਪਾਰਟੀ ਦੇ ਅਮਰੀਕ ਸਿੰਘ, ਸ਼ਿਵ ਸੈਨਾ ਦੇ ਧਰਮਿੰਦਰ ਕੁਮਾਰ, ਆਮ ਆਦਮੀ ਪਾਰਟੀ ਦੀ ਸ੍ਰੀਮਤੀ ਸਰਬਜੀਤ ਕੌਰ, ਕਾਂਗਰਸ ਦੇ ਦੀਪਇੰਦਰ ਸਿੰਘ, ਸਮਾਜ ਅਧਿਕਾਰੀ ਕਲਿਆਣ ਪਾਰਟੀ ਦੇ ਮੰਜੂ ਕੌਸ਼ਲ ਅਤੇ ਅਜ਼ਾਦ ਉਮੀਦਵਾਰ ਮਾਨ ਸਿੰਘ ਅਤੇ ਵਿਨੋਦ ਕੁਮਾਰ ਸ਼ਰਮਾ ਰਹਿ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਬੰਧਤ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਵੱਲੋਂ ਚੋਣ ਮੈਦਾਨ ਵਿੱਚ ਰਹਿ ਗਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…