ਪਿੰਡ ਮਦਨਹੇੜੀ ਵਿੱਚ ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 346 ਮਰੀਜ਼ਾਂ ਦਾ ਚੈੱਕਅਪ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਮਾਰਚ:
ਪਿੰਡ ਮਦਨਹੇੜੀ ਵਿਖੇ ਫਰੈਡਜ਼ ਫੌਰਏਵਰ ਵੈਲਫੇਅਰ ਸੁਸਾਇਟੀ ਖਰੜ ਵਲੋਂ ਓ.ਟੀ.ਸਟਾਫ ਵੈਲਫੇਅਰ ਸੁਸਾਇਟੀ ਪੀ.ਜੀ.ਆਈ.ਚੰਡੀਗੜ੍ਹ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈਕਅੱਪ ਅਪਰੇਸ਼ਨ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਮੁਹਾਲੀ ਦੇ ਹੱਡੀਆਂ ਦੇ ਮਾਹਿਰ ਡਾਕਟਰ ਬਲਵਿੰਦਰ ਸਿੰਘ ਮੁਲਤਾਨੀ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੈਂਪ ਵਿਚ ਗਰੇਵਾਲ ਆਈ ਹਸਪਤਾਲ ਸੈਕਟਰ 9 ਚੰਡੀਗੜ੍ਹ ਦੇ ਡਾ. ਪੂਜਾ ਅਗਰਵਾਲ ਦੀ ਟੀਮ ਵਲੋਂ 346 ਮਰੀਜ਼ਾਂ ਦੀਆਂ ਅੱਖਾਂ ਚੈਕ ਕੀਤੀਆਂ ਗਈਆਂ। ਕੈਂਪ ਵਿਚ 56 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਗਰੇਵਾਲ ਆਈ ਹਸਪਤਾਲ ਚੰਡੀਗੜ੍ਹ ਵਲੋਂ ਕੀਤੇ ਜਾਣਗੇ। ਇਸ ਮੌਕੇ ਯੂਥ ਕਲੱਬ ਮਦਨਹੇੜੀ ਦੇ ਅਹੁੱਦੇਦਾਰ, ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ , ਕੁਲਵਿੰਦਰ ਸਿੰਘ ਲੇਘਾ, ਪੰਕਜ ਕੁਮਾਰ ਰੌਕੀ, ਹਤਿੰਦਰ ਬੇਦੀ, ਰਮਨ ਚੱਡਾ, ਰੇਨੂ, ਰੁਪਿੰਦਰ ਕੌਰ, ਅੰਜੂ ਬਾਲਾ, ਦਿਨੇਸ਼,ਪਾਲੀ ਗਿੱਦੜਬਾਹਾ, ਸੁਰਿੰਦਰ ਸਿੰਘ, ਤੇਜਿੰਦਰ ਸਿੰਘ ਤੇਜੀ, ਜਗਤਾਰ ਸਿੰਘ, ਕੁਲਵੰਤ ਸਿੰਘ, ਦਿਲਪ੍ਰੀਤ ਸਿੰਘ ਸਮੇਤ ਪਿੰਡ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…