Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 39 ਹੋਰ ਨਵੇਂ ਕੇਸ ਸਾਹਮਣੇ ਆਏ, 8 ਨੂੰ ਮਿਲੀ ਛੁੱਟੀ

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 610 ’ਤੇ ਪੁੱਜੀ, 219 ਕੇਸ ਐਕਟਿਵ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਆਈਟੀ ਮੁਹਾਲੀ ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ 39 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 21 ਪੁਰਸ਼, 21 ਅੌਰਤਾਂ ਅਤੇ 5 ਬੱਚੇ ਸ਼ਾਮਲ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 610 ’ਤੇ ਪਹੁੰਚ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 12 ਮੌਤਾਂ ਹੋ ਚੁੱਕੀਆਂ ਹਨ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਮੁਹਾਲੀ ਜ਼ਿਲ੍ਹੇ ਵਿੱਚ 39 ਨਵੇਂ ਕੇਸ ਸਾਹਮਣੇ ਆਏ ਹਨ। ੲੱਥੋਂ ਦੇ ਫੇਜ਼-2 ਦੀ 56 ਸਾਲਾ ਅੌਰਤ ਤੇ 25 ਸਾਲਾ ਨੌਜਵਾਨ, ਫੇਜ਼-3ਬੀ2 ਦੀ 42 ਸਾਲਾ ਅੌਰਤ, ਫੇਜ਼-4 ਦੀ 51 ਸਾਲਾ ਅੌਰਤ, ਸੈਕਟਰ-56 ਦਾ 37 ਸਾਲਾ ਪੁਰਸ਼, ਪਿੰਡ ਕੰਡਾਲਾ ਦੀ 47 ਸਾਲਾ ਅੌਰਤ, ਇਤਿਹਾਸਕ ਨਗਰ ਦਾਊਂ-ਰਾਮਗੜ੍ਹ ਦਾ 40 ਸਾਲਾ ਪੁਰਸ਼, ਪਿੰਡ ਬਲੌਂਗੀ ਦਾ 48 ਸਾਲਾ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪਿੰਡ ਘੜੂੰਆਂ ਦਾ 17 ਸਾਲ ਤੇ 26 ਸਾਲ ਦੇ ਦੋ ਨੌਜਵਾਨ, ਸ਼ਿਵਾਲਿਕ ਸਿਟੀ ਖਰੜ ਦਾ 49 ਸਾਲਾ ਪੁਰਸ਼ ਅਤੇ 17 ਸਾਲ ਤੇ 20 ਸਾਲ ਦੀਆਂ ਲੜਕੀਆਂ, ਪਿੰਡ ਕਲੌਂਦੀ ਦਾ 26 ਸਾਲਾ ਨੌਜਵਾਨ, ਐਸਬੀਪੀ ਹੋਮਜ਼ ਖਰੜ ਦਾ 49 ਸਾਲਾ ਪੁਰਸ਼, ਖਰੜ ਦੇ ਹੀ 21 ਸਾਲ, 30 ਸਾਲ ਦੇ ਨੌਜਵਾਨ ਤੇ 72 ਸਾਲ ਦਾ ਬਜ਼ੁਰਗ, ਸੰਨੀ ਇਨਕਲੇਵ ਦਾ 31 ਸਾਲ ਤੇ 38 ਸਾਲ ਦੇ ਦੋ ਪੁਰਸ਼ ਤੇ 53 ਸਾਲ ਦੀ ਅੌਰਤ, ਦਸਮੇਸ਼ ਨਗਰ ਖਰੜ ਦਾ 21 ਸਾਲਾ ਨੌਜਵਾਨ, ਹੀਰਾ ਇਨਕਲੇਵ ਖਰੜ ਵਿੱਚ 10 ਸਾਲ, 11 ਸਾਲ ਤੇ 14 ਸਾਲ ਦੇ ਤਿੰਨ ਨੌਜਵਾਨ ਅਤੇ 47 ਸਾਲ ਪੁਰਸ਼ ਤੇ 46 ਸਾਲ ਦੀ ਅੌਰਤ, ਸ਼ਿਵਜੋਤ ਇਨਕਲੇਵ ਖਰੜ ਦਾ 55 ਸਾਲਾ ਪੁਰਸ਼ ਅਤੇ 28 ਸਾਲ ਤੇ 62 ਸਾਲ ਦੀਆਂ ਦੋ ਅੌਰਤਾਂ, ਖਰੜ ਦਾ ਹੀ 23 ਸਾਲ ਪੁਰਸ਼, ਕੁਰਾਲੀ ਦੀ 20 ਸਾਲ ਦੀ ਲੜਕੀ,, ਢਕੌਲੀ ਦਾ 48 ਸਾਲਾ ਪੁਰਸ਼, ਜ਼ੀਰਕਪੁਰ ਦਾ 29 ਸਾਲਾ ਨੌਜਵਾਨ, ਡੇਰਾਬੱਸੀ ਵਿੱਚ 5 ਸਾਲ ਦੇ ਬੱਚੇ ਸਮੇਤ 40 ਸਾਲ ਦਾ ਪੁਰਸ਼ ਤੇ 42 ਸਾਲ ਦੀ ਅੌਰਤ, ਲਾਲੜੂ ਵਿੱਚ 32 ਸਾਲ ਦੀ ਅੌਰਤ ਅਤੇ ਬਨੂੜ ਵਿੱਚ 10 ਸਾਲ ਦਾ ਬੱਚਾ ਵੀ ਕਰੋਨਾ ਤੋਂ ਪੀੜਤ ਪਾਇਆ ਗਿਆ ਹੈ।
ਉਧਰ, ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਕਰੋਨਾ ਪੀੜਤ ਅੱਠ ਮਰੀਜ਼ ਸਿਹਤਯਾਬ ਹੋ ਕੇ ਆਪੋ ਆਪਣੇ ਘਰ ਪਰਤ ਆਏ ਹਨ। ਜਿਨ੍ਹਾਂ ਵਿੱਚ ਮੁਹਾਲੀ ਦਾ 35 ਸਾਲਾ ਪੁਰਸ਼, ਸੈਕਟਰ-62 ਦਾ 56 ਸਾਲਾ ਬਜ਼ੁਰਗ, ਪਿੰਡ ਸੋਹਾਣਾ ਦੀ 23 ਸਾਲ ਦੀ ਲੜਕੀ ਸਮੇਤ ਖਰੜ ਦੀ ਇਕ ਅੌਰਤ ਸਣੇ 6 ਸਾਲਾ ਦਾ ਬੱਚਾ, 36 ਸਾਲ ਤੇ 58 ਸਾਲ ਦਾ ਪੁਰਸ਼ ਅਤੇ ਪਿੰਡ ਜਵਾਹਰਪੁਰ ਦਾ 51 ਸਾਲਾ ਪੁਰਸ਼ ਸ਼ਾਮਲ ਹੈ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 610 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ 379 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰ ਪਰਤ ਗਏ ਹਨ ਜਦੋਂਕਿ ਹੁਣ ਤੱਕ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 219 ਨਵੇਂ ਕੇਸ ਐਕਟਿਵ ਹਨ। ਪਿਛਲੇ 9 ਦਿਨਾਂ ਵਿੱਚ 230 ਨਵੇਂ ਕੇਸ ਸਾਹਮਣੇ ਆਉਣ ਮੁਹਾਲੀ ਇਕ ਫਿਰ ਤੋਂ ਕਰੋਨਾ ਹੌਟਸਪਾਟ ਬਣ ਗਿਆ ਹੈ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …