ਤੀਜਾ ਦੋਸਤਾਨਾ ਕ੍ਰਿਕਟ ਮੈਚ: ਮੁਹਾਲੀ ਦੇ ਕੌਂਸਲਰਾਂ ਨੇ ਪੱਤਰਕਾਰਾਂ ਨੂੰ 29 ਦੌੜਾਂ ਨਾਲ ਹਰਾਇਆ

ਤੰਦਰੁਸਤੀ ਤੇ ਆਪਸੀ ਭਾਈਚਾਰਕ ਸਾਂਝ ਲਈ ਖੇਡਾਂ ਦਾ ਆਯੋਜਨ ਸਾਰਥਿਕ ਉਪਰਾਲਾ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 31 ਜਨਵਰੀ:
ਤੰਦਰੁਸਤੀ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਲਈ ਅਜਿਹੇ ਉਪਰਾਲੇ ਕਾਰਗਰ ਸਾਬਤ ਹੁੰਦੇ ਹਨ ਅਤੇ ਇੱਕ ਦੂਜੇ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਅਤੇ ਇੱਕ ਦੂਸਰੇ ਪ੍ਰਤੀ ਆਪਾਂ ਲੋਕ ਪਹਿਲਾਂ ਤੋਂ ਜ਼ਿਆਦਾ ਸੰਜੀਦਗੀ ਨਾਲ ਵਰਤ- ਵਰਤਾਵਾ ਕਰਨ ਲੱਗ ਜਾਂਦੇ ਹਾਂ, ਅਜਿਹੇ ਉਪਰਾਲੇ ਹੋਣਾ ਇੱਕ ਸਭਿਅਕ ਸਮਾਜ ਦੇ ਲਈ ਬਹੁਤ ਹੀ ਜ਼ਰੂਰੀ ਅਤੇ ਕਾਰਗਰ ਕੋਸ਼ਿਸ਼ ਹੈ ਅਤੇ ਇਸ ਗੱਲ ਦੇ ਲਈ ਪ੍ਰੈਸ ਕਲੱਬ ਐਸ.ਏ.ਐਸ. ਨਗਰ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੀਸੀਏ ਸਟੇਡੀਅਮ ਵਿਖੇ ਪ੍ਰੈਸ ਕਲੱਬ ਐਸ.ਏ.ਐਸ. ਨਗਰ ਵੱਲੋਂ ਕਰਵਾਏ ਗਏ ਤੀਜੇ ਦੋਸਤਾਨਾ ਕ੍ਰਿਕਟ ਮੈਚ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਇਹ ਮੈਚ ‘ਆਪ’ ਦੇ ਕੌਂਸਲਰ ਅਤੇ ਵਿਧਾਇਕ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ ਦੀ ਕਪਤਾਨੀ ਹੇਠ ਮੁਹਾਲੀ ਦੇ ਕੌਂਸਲਰਾਂ ਅਤੇ ਪਰਦੀਪ ਸਿੰਘ ਹੈਪੀ ਦੀ ਕਪਤਾਨੀ ਹੇਠ ਪੱਤਰਕਾਰਾਂ ਦੇ ਵਿਚਕਾਰ ਖੇਡਿਆ ਗਿਆ। ਪ੍ਰੈਸ ਕਲੱਬ ਐਸ ਏਐਸ ਨਗਰ ਵੱਲੋਂ ਇਸ ਤੋਂ ਪਹਿਲਾਂ ਵੀ ਪੁਲੀਸ ਅਤੇ ਗਾਇਕਾਂ ਨਾਲ ਕ੍ਰਿਕਟ ਮੈਚ ਲਗਾਏ ਜਾਂਦੇ ਰਹੇ ਹਨ। ਇਸ ਗੱਲ ਲਈ ਸਮੁੱਚਾ ਪੱਤਰਕਾਰ ਭਾਈਚਾਰਾ ਵਧਾਈ ਦਾ ਪਾਤਰ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪੀਸੀਏ ਸਟੇਡੀਅਮ ਵਿਚਕਾਰ ਦੋਵਾਂ ਟੀਮਾਂ ਦੀ ਹਾਜ਼ਰੀ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਡੀਐਸਪੀ ਹਰਸਿਮਰਤ ਸਿੰਘ ਬੱਲ ਨੇ ਦੋਵੇਂ ਟੀਮਾਂ ਦੇ ਕਪਤਾਨਾਂ ਦੀ ਹਾਜ਼ਰੀ ਵਿੱਚ ਟੋਸ ਦੀ ਰਸਮ ਕੀਤੀ ਗਈ। ਕੌਂਸਲਰਾਂ ਵੱਲੋਂ ਪਹਿਲਾਂ ਮੈਚ ਖੇਡਦੇ ਹੋਏ ਕੁੱਲ 151 ਦੌੜਾਂ ਬਣਾਈਆਂ ਜਦੋਂਕਿ ਪੱਤਰਕਾਰਾਂ ਦੀ ਟੀਮ ਨੇ 150 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਇੰਜ ਕੌਂਸਲਰਾਂ ਨੇ ਇਹ ਤੀਜਾ ਦੋਸਤਾਨਾਂ ਕ੍ਰਿਕਟ ਮੈਚ 29 ਦੌੜਾਂ ਨਾਲ ਪੱਤਰਕਾਰਾਂ ਨੂੰ ਹਰਾ ਕੇ ਜਿੱਤਿਆ।
ਇਸ ਮੌਕੇ ਤੇ ਮੈਚ ਦੀ ਪੂਰੀ ਕਮੈਂਟਰੀ ਸਾਬਕਾ ਕੌਂਸਲਰ ਅਤੇ ਸਟੇਟ ਐਵਾਰਡੀ-ਫੂਲਰਾਜ ਸਿੰਘ ਵੱਲੋਂ ਕੀਤੀ ਗਈ ਅਤੇ ਪ੍ਰੇਮਵੇਦਾ ਆਯੁਰਵੈਦਾ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਡਾ. ਗੁਰਮੀਤ ਸਿੰਘ ਅਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਵੱਲੋਂ ਵਿਧਾਇਕ ਕੁਲਵੰਤ ਸਿੰਘ ਦਾ ਮੁੱਖ ਮਹਿਮਾਨ ਵਜੋਂ ਮੈਚ ਵਿੱਚ ਪਹੁੰਚਣ ਲਈ ਧੰਨਵਾਦ ਅਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਕੌਂਸਲਰਾਂ ਦੀ ਟੀਮ ਵਿੱਚ ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਸਿਮਰਨ ਸਿੰਘ ਢਿੱਲੋਂ, ਸਿਮਰਦੀਪ ਸਿੰਘ, ਹਰਜੀਤ ਸਿੰਘ ਬੈਦਵਾਨ ਭੋਲੂ ਸੋਹਾਣਾ, ਜਸਵਿੰਦਰ ਸਿੰਘ ਬੇਦੀ, ਰਣਦੀਪ ਸਿੰਘ ਮਟੌਰ, ਗੌਰਵ ਜੈਨ, ਰਿਪੂਦਮਨ ਸਿੰਘ ਦੇ ਆਧਾਰਿਤ ਟੀਮ ਨੇ 17 ਓਵਰਾਂ ਦੇ ਵਿੱਚ ਪਹਿਲਾਂ ਬਾਰੀ ਖੇਡਦੇ ਹੋਏ ਸੱਤ ਵਿਕਟਾਂ ਅਤੇ 151 ਰਣ ਬਣਾ ਕੇ ਪੱਤਰਕਾਰਾਂ ਨੂੰ 29 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ।
ਇਸ ਮੌਕੇ ਡੀਐਸਪੀ ਹਰਸਿਮਰਨ ਸਿੰਘ ਬੱਲ, ਰਾਜਵਿੰਦਰ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਭਾਈ ਜੈਤਾ ਜੀ ਮੁਹਾਲੀ, ਕੌਂਸਲਰ ਗੁਰਪ੍ਰੀਤ ਕੌਰ, ਸਾਬਕਾ ਕੌਂਸਲਰ ਜਸਵੀਰ ਕੌਰ ਅੱਤਲੀ, ਸੁਰਿੰਦਰ ਸਿੰਘ ਰੋਡਾ, ਹਰਪਾਲ ਸਿੰਘ ਚੰਨਾ, ‘ਆਪ’ ਵਲੰਟੀਅਰ ਹਰਮੇਸ਼ ਸਿੰਘ ਕੁੰਭੜਾ, ਹਰਵਿੰਦਰ ਸਿੰਘ ਸੈਣੀ, ਤਰਲੋਚਨ ਸਿੰਘ ਮਟੌਰ, ਤਰਨਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ ਮੁਲਜ਼ਮਾਂ ਨੇ ਕੁਲਹਾੜੀ …